ਚੰਡੀਗੜ੍ਹ ਭਾਜਪਾ ਦੇ ਨਵੇਂ ਪ੍ਰਧਾਨ ਬਣੇ ''ਅਰੁਣ ਸੂਦ''

Friday, Jan 17, 2020 - 03:58 PM (IST)

ਚੰਡੀਗੜ੍ਹ ਭਾਜਪਾ ਦੇ ਨਵੇਂ ਪ੍ਰਧਾਨ ਬਣੇ ''ਅਰੁਣ ਸੂਦ''

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਦੇ ਸਾਬਕਾ ਮੇਅਰ ਅਰੁਣ ਸੂਦ ਨੂੰ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਚੰਡੀਗੜ੍ਹ ਦੇ ਪਾਰਟੀ ਦਫਤਰ ਕਮਲਮ 'ਚ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ ਅਤੇ ਪਾਰਟੀ ਦੇ ਵਰਕਰਾਂ ਵਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਪ੍ਰਧਾਨ ਬਣਨ ਤੋਂ ਬਾਅਦ ਅਰੁਣ ਸੂਦ ਨੇ ਕਿਹਾ ਕਿ ਹੁਣ ਪਾਰਟੀ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਧੜੇਬਾਜ਼ੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਵੰਡੀ ਹੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਜੇ ਟੰਡਨ ਦੇ ਚੰਡੀਗੜ੍ਹ ਭਾਜਪਾ ਦਾ ਪ੍ਰਧਾਨ ਰਹਿੰਦਿਆਂ ਪਾਰਟੀ ਜਿਸ ਮੁਕਾਮ 'ਤੇ ਪੁੱਜੀ ਹੈ, ਉਹ ਕੋਸ਼ਿਸ਼ ਕਰਨਗੇ ਕਿ ਉਸ ਨੂੰ ਕਾਇਮ ਰੱਖਿਆ ਜਾਵੇ।


author

Babita

Content Editor

Related News