ਹਵਾਈ ਯਾਤਰੀਆਂ ਲਈ ਨਵੀਂ ਮੁਸੀਬਤ, ਚੰਡੀਗੜ੍ਹ ਤੋਂ ਬੰਦ ਹੋਵੇਗੀ ਇਹ ਅੰਤਰਰਾਸ਼ਟਰੀ ਉਡਾਣ
Thursday, Oct 26, 2023 - 03:10 PM (IST)
ਚੰਡੀਗੜ੍ਹ (ਲਲਨ ਯਾਦਵ) : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਹੁਣ ਸਿਰਫ਼ ਨਾਂ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਹੀ ਰਹੇਗਾ। ਫਿਲਹਾਲ ਚੰਡੀਗੜ੍ਹ ਤੋਂ ਦੋ ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਸਨ ਪਰ ਇਸ ਹਫਤੇ ਤੋਂ ਬਾਅਦ ਇਕ ਹੀ ਅੰਤਰਰਾਸ਼ਟਰੀ ਉਡਾਣ ਚੱਲੇਗੀ। ਏਅਰਲਾਈਨਜ਼ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਨੇ ਚੰਡੀਗੜ੍ਹ ਤੋਂ ਸ਼ਾਰਜਾਹ ਉਡਾਣ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਏਅਰਲਾਈਨਜ਼ ਵਲੋਂ ਜਾਰੀ ਨੋਟੀਫਿਕੇਸ਼ਨ ’ਚ ਆਖਰੀ ਫਲਾਈਟ 27 ਅਕਤੂਬਰ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਡਾਣਾਂ ਬੰਦ ਕਰ ਦਿੱਤੀਆਂ ਜਾਣਗੀਆਂ। ਹਾਲਾਂਕਿ ਏਅਰਲਾਈਨ ਨੇ ਬੰਦ ਹੋਣ ਦਾ ਕਾਰਨ ਨਹੀਂ ਦੱਸਿਆ ਹੈ। ਸੂਤਰਾਂ ਮੁਤਾਬਕ ਏਅਰ ਇੰਡੀਆ ਐਕਸਪ੍ਰੈੱਸ ਨੇ ਯਾਤਰੀਆਂ ਦੀ ਕਮੀ ਕਾਰਨ ਇਹ ਫੈਸਲਾ ਲਿਆ ਹੈ।
ਪਹਿਲਾਂ ਵੀ ਅੰਤਰਰਾਸ਼ਟਰੀ ਉਡਾਣਾਂ ਹੋ ਚੁੱਕੀਆਂ ਹਨ ਬੰਦ
ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਅੰਤਰਰਾਸ਼ਟਰੀ ਉਡਾਣ ਨੂੰ ਰੋਕਿਆ ਜਾ ਚੁੱਕਾ ਹੈ। ਜਾਣਕਾਰੀ ਮੁਤਾਬਕ ਬੈਂਕਾਕ ਲਈ ਉਡਾਣਾਂ ਏਅਰਪੋਰਟ ਤੋਂ ਜਾਂਦੀਆਂ ਸਨ ਪਰ ਕੋਵਿਡ-19 ਤੋਂ ਬਾਅਦ ਰੋਕ ਦਿੱਤੀਆਂ ਗਈਆਂ। ਏਅਰਲਾਈਨਜ਼ ਨੇ ਕਿਹਾ ਸੀ ਕਿ ਸਾਡੇ ਕੋਲ ਯਾਤਰੀਆਂ ਦੀ ਕਮੀ ਹੈ ਅਤੇ ਉਡਾਣ ਦੌਰਾਨ ਜ਼ਿਆਦਾਤਰ ਸੀਟਾਂ ਖਾਲੀ ਰਹਿੰਦੀਆਂ ਹਨ। ਇਸ ਕਾਰਨ ਉਸ ਨੇ ਇਸ ਨੂੰ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ: PSEB ਦੀ ਨਿਵੇਕਲੀ ਪਹਿਲ, ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹੈ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ
ਅਧਿਕਾਰੀ ਨੇ ਇਹ ਜਵਾਬ ਦਿੱਤਾ
ਇਸ ਸਬੰਧੀ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ.ਈ.ਓ. ਰਾਕੇਸ਼ ਰੰਜਨ ਸਹਾਏ ਨੇ ਦੱਸਿਆ ਕਿ ਦਿੱਲੀ ਤੋਂ ਹੋਰ ਸ਼ਹਿਰਾਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉਡਾਣਾਂ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਏਅਰ ਇੰਡੀਆ ਐਕਸਪ੍ਰੈੱਸ ਏਅਰਲਾਈਨਜ਼ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਹੁਣ ਸ਼ਾਰਜਾਹ ਲਈ ਉਡਾਣਾਂ ਬੰਦ ਕਰ ਰਹੀ ਹੈ। ਏਅਰਲਾਈਨਜ਼ ਵਲੋਂ ਇਸ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਸੀ.ਈ.ਓ. ਨੇ ਦੱਸਿਆ ਕਿ ਚੰਡੀਗੜ੍ਹ ਏਅਰਪੋਰਟ ਅਥਾਰਟੀ ਵੱਲੋਂ ਏਅਰ ਇੰਡੀਆ ਐਕਸਪ੍ਰੈੱਸ ਦੇ ਸੀ.ਈ.ਓ. ਅਲੋਕ ਸਿੰਘ ਨੂੰ ਈ-ਮੇਲ ਰਾਹੀਂ ਸ਼ਾਰਜਾਹ ਫਲਾਈਟ ਨਾ ਰੋਕਣ ਅਤੇ ਇਸ ਨੂੰ ਜਾਰੀ ਰੱਖਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਅਲੋਕ ਸਿੰਘ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੀ ਗੱਲ ’ਤੇ ਜ਼ਰੂਰ ਗੌਰ ਕਰਾਂਗੇ।
ਹੁਣ ਦੁਬਈ ਲਈ ਸਿਰਫ਼ ਇਕ ਫਲਾਈਟ ਬਚੀ
ਸੀ.ਈ.ਓ. ਰਾਕੇਸ਼ ਰੰਜਨ ਸਹਾਏ ਨੇ ਕਿਹਾ ਕਿ ਸ਼ਾਰਜਾਹ ਲਈ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਬੰਦ ਹੋਣ ਤੋਂ ਬਾਅਦ ਹੁਣ ਇੰਡੀਗੋ ਦੀ ਚੰਡੀਗੜ੍ਹ ਤੋਂ ਦੁਬਈ ਨੂੰ ਜੋੜਨ ਵਾਲੀ ਇਕਲੌਤੀ ਅੰਤਰਰਾਸ਼ਟਰੀ ਉਡਾਣ ਹੋਵੇਗੀ। ਇਹ ਉਡਾਣ ਚੰਡੀਗੜ੍ਹ ਤੋਂ ਦੁਬਈ ਹਫ਼ਤੇ ਦੇ ਸੱਤ ਦਿਨ ਚੱਲਦੀ ਹੈ।
ਇਹ ਵੀ ਪੜ੍ਹੋ: ਮੰਤਰੀ ਬਣ ਕੇ ਵੀ ਨਹੀਂ ਛੱਡੀ ਮਨੁੱਖਤਾ ਦੀ ਸੇਵਾ, ਡਾ. ਬਲਜੀਤ ਕੌਰ ਨੇ ਖ਼ੁਦ ਕੀਤੀ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8