ਤਿਓਹਾਰੀ ਸੀਜ਼ਨ : ਚੰਡੀਗੜ੍ਹ ਹਵਾਈ ਅੱਡੇ ਤੋਂ ਜਾਣ ਵਾਲੇ ਮੁਸਾਫ਼ਰਾਂ ਦੀ ਗਿਣਤੀ 4 ਫ਼ੀਸਦੀ ਵਧੀ

Tuesday, Sep 27, 2022 - 02:55 PM (IST)

ਤਿਓਹਾਰੀ ਸੀਜ਼ਨ : ਚੰਡੀਗੜ੍ਹ ਹਵਾਈ ਅੱਡੇ ਤੋਂ ਜਾਣ ਵਾਲੇ ਮੁਸਾਫ਼ਰਾਂ ਦੀ ਗਿਣਤੀ 4 ਫ਼ੀਸਦੀ ਵਧੀ

ਚੰਡੀਗੜ੍ਹ (ਲਲਨ) : ਤਿਓਹਾਰਾਂ ਦੇ ਸੀਜ਼ਨ ਦੌਰਾਨ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੇ ਮੁਸਾਫ਼ਰਾਂ ਦੀ ਗਿਣਤੀ 'ਚ ਇਕ ਹਫ਼ਤੇ ਦੇ ਅੰਦਰ 4 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਵਾਈ ਅੱਡੇ ਦੇ ਸੀ. ਈ. ਓ. ਰਾਕੇਸ਼ ਰੰਜਨ ਸਹਾਏ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਆਉਣ ਵਾਲੇ ਮੁਸਾਫ਼ਰਾਂ ਦੀ ਗਿਣਤੀ ਵਿਚ ਚੰਗਾ ਵਾਧਾ ਹੋਇਆ ਹੈ। ਜ਼ਿਆਦਾਤਰ ਮੁਸਾਫ਼ਰ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨਾਂ ਅਤੇ ਸ਼ਕਤੀਪੀਠਾਂ ਲਈ ਜਾ ਰਹੇ ਹਨ। ਇਸ ਤੋਂ ਇਲਾਵਾ ਤਿਓਹਾਰਾਂ ਦਾ ਮੌਸਮ ਵੀ ਇਕ ਕਾਰਨ ਹੈ। ਇਸ ਦੌਰਾਨ ਦੇਸ਼-ਵਿਦੇਸ਼ ਦੇ ਲੋਕ ਵੀ ਆਪੋ-ਆਪਣੇ ਘਰਾਂ ਨੂੰ ਪਰਤਦੇ ਹਨ। ਇਸ ਤੋਂ ਇਲਾਵਾ ਵਪਾਰਕ ਗਤੀਵਿਧੀਆਂ ਵੀ ਵਧੀਆਂ ਹਨ। ਉਨ੍ਹਾਂ ਦੱਸਿਆ ਕਿ 12 ਤੋਂ 18 ਸਤੰਬਰ ਦਰਮਿਆਨ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 59148 ਯਾਤਰੀਆਂ ਦੀ ਆਵਾਜਾਈ ਰਹੀ। ਇਸ ਦੇ ਨਾਲ ਹੀ 19 ਤੋਂ 25 ਸਤੰਬਰ ਦੌਰਾਨ ਇਹ ਵਧ ਕੇ 61530 ਹੋ ਗਈ, ਜੋ ਕਿ ਪਿਛਲੇ ਹਫ਼ਤੇ ਨਾਲੋਂ ਚਾਰ ਫ਼ੀਸਦੀ ਵੱਧ ਹੈ।
ਰੋਜ਼ਾਨਾ 82 ਉਡਾਨਾਂ ਦਾ ਹੋ ਰਿਹਾ ਸੰਚਾਲਨ
ਇਸ ਸਮੇਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਜ਼ਾਨਾ 82 ਉਡਾਣਾਂ ਚੱਲ ਰਹੀਆਂ ਹਨ। ਹਵਾਈ ਅੱਡੇ ਤੋਂ ਅਹਿਮਦਾਬਾਦ, ਦਿੱਲੀ, ਮੁੰਬਈ, ਕਲਕੱਤਾ, ਲਖਨਊ, ਸ੍ਰੀਨਗਰ, ਅਹਿਮਦਾਬਾਦ, ਗੋਆ, ਬੰਗਲੌਰ, ਹੈਦਰਾਬਾਦ, ਕੁੱਲੂ, ਪੁਣੇ, ਧਰਮਸ਼ਾਲਾ, ਲੇਹ, ਹਿਸਾਰ, ਦੇਹਰਾਦੂਨ, ਧਰਮਸ਼ਾਲਾ ਅਤੇ ਸ਼ਿਮਲਾ ਵਰਗੇ ਸ਼ਹਿਰਾਂ ਲਈ ਸਿੱਧੀਆਂ ਉਡਾਨਾਂ ਹਨ। ਇਸ ਤੋਂ ਇਲਾਵਾ ਦੁਬਈ ਅਤੇ ਸ਼ਾਰਜਾਹ ਲਈ ਸਿੱਧੀ ਅੰਤਰਰਾਸ਼ਟਰੀ ਉਡਾਣ ਹੈ।


author

Babita

Content Editor

Related News