''ਚੰਡੀਗੜ੍ਹ ਏਡਜ਼ ਕੰਟਰੋਲ ਸੋਸਾਇਟੀ'' ਨੇ ਜਾਰੀ ਕੀਤੇ ਨਵੇਂ ਆਂਕੜੇ

12/03/2018 12:30:27 PM

ਚੰਡੀਗੜ੍ਹ (ਪਾਲ) : ਟੈਸਟ ਐਂਡ ਟ੍ਰੀਟ ਪਾਲਿਸੀ ਨਾਲ ਮਰੀਜ਼ਾਂ ਦਾ ਇਲਾਜ ਬਹੁਤ ਜ਼ਰੂਰੀ ਹੈ। ਇਹ ਕਹਿਣਾ ਹੈ ਚੰਡੀਗੜ੍ਹ ਦੇ ਸਿਹਤ ਨਿਰਦੇਸ਼ਕ ਜੀ. ਐੱਸ. ਦੀਵਾਨ ਦਾ, ਜੋ ਕਿ 'ਵਰਲਡ ਏਡਜ਼ ਡੇਅ' ਸਬੰਧੀ ਚੰਡੀਗੜ੍ਹ ਪੁਲਸ ਕੰਟਰੋਲ ਸੋਸਾਇਟੀ ਵਲੋਂ ਕਰਵਾਏ ਗਏ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਏਡਜ਼ ਕੰਟਰੋਲ ਸੋਸਾਇਟੀ ਦੀ ਪ੍ਰਾਜੈਕਟ ਡਾਇਰੈਕਟਰ ਡਾ. ਵਨੀਤਾ ਗੁਪਤਾ ਵੀ ਮੌਜੂਦ ਸਨ।
ਡਾ. ਵਨੀਤਾ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ 2030 ਤੱਕ ਸ਼ਹਿਰ ਨੂੰ ਐੱਚ. ਆਈ. ਵੀ. ਤੋਂ  ਮੁਕਤ ਕਰਨਾ ਹੈ, ਜਿਸ ਲਈ ਏਡਜ਼  ਕੰਟਰੋਲ ਸੋਸਾਇਟੀ ਕਾਫੀ ਕੰਮ ਕਰ ਰਹੀ ਹੈ। ਸ਼ਹਿਰ 'ਚ ਇਸ ਸਮੇਂ 6303 ਐੱਚ. ਆਈ. ਵੀ.  ਪਾਜ਼ੇਟਿਵ ਹਨ, ਜਿਨ੍ਹਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ  2020 ਤੱਕ ਉਨ੍ਹਾਂ ਦਾ ਟਾਰਗੇਟ 90.90.90 ਨੂੰ ਪਾਉਣਾ ਹੈ, ਜਿਸ ਤਹਿਤ 90 ਫੀਸਦੀ ਐੱਚ.  ਆਈ. ਵੀ. ਪਾਜ਼ੇਟਿਵ ਲੋਕਾਂ ਨੂੰ ਆਪਣਾ ਸਟੇਟਸ ਪਤਾ ਹੋਣਾ ਚਾਹੀਦਾ ਹੈ।
ਅੰਕੜਿਆਂ 'ਤੇ ਗੌਰ ਕਰੀਏ ਤਾਂ 2008 ਨਾਲੋਂ ਹੁਣ ਇਹ 0.08 ਫੀਸਦੀ ਰਹਿ ਗਿਆ ਹੈ। ਸ਼ਹਿਰ 'ਚ ਐੱਚ.  ਆਈ. ਵੀ. ਦਾ ਗਰਾਫ ਬਹੁਤ ਘੱਟ ਹੋ ਗਿਆ ਹੈ। ਪਹਿਲਾਂ ਸ਼ਹਿਰ 'ਚ ਟੈਸਟਿੰਗ ਦੀਆਂ ਸਹੂਲਤਾਂ  ਵੀ ਘੱਟ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਐੱਚ. ਆਈ. ਵੀ. ਤੇ ਦੂਜੀਆਂ ਐੱਸ. ਟੀ. ਡੀ.  ਬੀਮਾਰੀਆਂ ਦੀ ਜਾਂਚ ਲਈ ਕਾਫੀ ਸਹੂਲਤਾਂ ਹਨ ਜੋ ਇਸ ਦੇ ਗ੍ਰਾਫ ਨੂੰ ਘੱਟ ਕਰ ਰਹੀਆਂ ਹਨ।


Babita

Content Editor

Related News