ਕੋਵਿਡ ਦੇ ਵੱਧਦੇ ਕੇਸਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਚੌਕਸ, ਫਿਰ ਆਨਲਾਈਨ ਹੋ ਸਕਦੀ ਹੈ ਪੜ੍ਹਾਈ

Friday, Apr 22, 2022 - 09:29 AM (IST)

ਚੰਡੀਗੜ੍ਹ (ਪਾਲ) : ਸ਼ਹਿਰ 'ਚ ਵੱਧਦੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਚੰਡੀਗੜ੍ਹ ਪ੍ਰਸ਼ਾਸਨ ਛੇਤੀ ਹੀ 12 ਤੋਂ 18 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਦਾ ਟੀਚਾ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਕਿ ਜੇਕਰ ਕੋਵਿਡ ਦੀ ਸੰਭਾਵਿਤ ਚੌਥੀ ਲਹਿਰ ਆਉਂਦੀ ਹੈ ਤਾਂ ਬੱਚਿਆਂ ’ਤੇ ਇਸ ਦਾ ਅਸਰ ਨਾ ਪਵੇ। ਸ਼ਹਿਰ ਵਿਚ 15 ਤੋਂ 18 ਸਾਲ ਦੇ ਬੱਚਿਆਂ ਦਾ ਵੈਕਸੀਨੇਸ਼ਨ ਦਾ ਟੀਚਾ 72000 ਹੈ। ਹੁਣ ਤੱਕ 91 ਫ਼ੀਸਦੀ ਬੱਚਿਆਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਵਾ ਲਈ ਹੈ, ਜਦੋਂ ਕਿ 53 ਫ਼ੀਸਦੀ ਬੱਚਿਆਂ ਨੂੰ ਹੁਣ ਤੱਕ ਦੂਜੀ ਡੋਜ਼ ਲੱਗ ਚੁੱਕੀ ਹੈ। ਉੱਥੇ ਹੀ 12 ਤੋਂ 14 ਸਾਲ ਦੇ ਉਮਰ ਗਰੁਪੱ ਦਾ ਕੁੱਲ ਟੀਚਾ ਸ਼ਹਿਰ ਵਿਚ 45000 ਹੈ, ਜਿਸ ਵਿਚੋਂ 31 ਫ਼ੀਸਦੀ ਬੱਚਿਆਂ ਨੇ ਵੈਕਸੀਨ ਦੀ ਆਪਣੀ ਪਹਿਲੀ ਡੋਜ਼ ਲਵਾ ਲਈ ਹੈ, ਜਦੋਂ ਕਿ 0.1 ਫ਼ੀਸਦੀ ਬੱਚਿਆਂ ਨੂੰ ਦੂਜੀ ਡੋਜ਼ ਲੱਗੀ ਹੈ। ਸਿਹਤ ਸਕੱਤਰ ਮੁਤਾਬਕ ਪੀ. ਜੀ. ਆਈ., ਜੀ. ਐੱਮ. ਸੀ. ਐੱਚ., ਜੀ. ਐੱਮ. ਐੱਸ. ਐੱਚ., ਸਿਵਲ ਹਸਪਤਾਲ ਮਨੀਮਾਜਰਾ, ਸੈਕਟਰ-45 ਅਤੇ ਸੈਕਟਰ-22 ਸਿਵਲ ਹਸਪਤਾਲ ਵਿਚ ਕੋਵਿਡ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਛੇਤੀ ਤੋਂ ਛੇਤੀ ਵੈਕਸੀਨ ਲਵਾ ਕੇ ਖ਼ੁਦ ਨੂੰ ਸੇਫ਼ ਕਰੋ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵੱਧਣ ਲੱਗੇ 'ਕੋਰੋਨਾ' ਦੇ ਕੇਸ, ਸਰਕਾਰ ਨੇ ਜਾਰੀ ਕੀਤਾ ਇਹ ਸਖ਼ਤ ਹੁਕਮ
ਸਕੂਲਾਂ ’ਚ ਲੱਗਣਗੇ ਵੈਕਸੀਨੇਸ਼ਨ ਕੈਂਪ
ਕੋਵਿਡ ਦੇ ਮੱਦੇਨਜ਼ਰ ਸ਼ੁੱਕਰਵਾਰ ਅਤੇ ਸ਼ਨੀਵਾਰ 12 ਤੋਂ 14 ਸਾਲ ਦੇ ਉਮਰ ਗਰੁੱਪ ਦੇ ਬੱਚਿਆਂ ਲਈ ਸਪੈਸ਼ਲ ਕੋਵਿਡ ਵੈਕਸੀਨੇਸ਼ਨ ਕੈਂਪ ਲਾਇਆ ਜਾ ਰਿਹਾ ਹੈ। ਸਕੂਲਾਂ ਵਿਚ ਇਹ ਕੈਂਪ ਲਾਇਆ ਜਾਵੇਗਾ। ਦੂਜੇ ਸਕੂਲ ਦੇ ਵਿਦਿਆਰਥੀ ਵੀ ਇੱਥੇ ਵੈਕਸੀਨ ਲਵਾ ਸਕਣਗੇ। ਸਵੇਰੇ 9 ਤੋਂ 3 ਵਜੇ ਤੱਕ ਵੈਕਸੀਨ ਲਵਾਈ ਜਾ ਸਕੇਗੀ। ਜੀ. ਐੱਮ. ਐੱਸ. ਐੱਸ. ਐੱਸ.-38 ਡਬਲਿਊ, ਜੀ. ਐੱਸ. ਐੱਸ. ਐੱਸ.-ਐੱਮ. ਐੱਮ. ਟੀ., ਜੀ. ਐੱਮ. ਐੱਚ. ਐੱਸ.-ਵਿਕਾਸ ਨਗਰ, ਜੀ. ਐੱਮ. ਐੱਸ. ਐੱਸ. ਐੱਸ.-26 ਟੀ. ਐੱਮ., ਜੀ. ਐੱਮ. ਐੱਚ. ਐੱਸ.-49, ਜੀ. ਐੱਮ. ਐੱਸ. ਐੱਸ. ਐੱਸ.-ਧਨਾਸ, ਜੀ. ਐੱਮ. ਐੱਚ. ਐੱਸ.-ਆਰ.ਸੀ.-2 ਮਲੋਆ ਅਤੇ ਜੀ. ਐੱਸ. ਐੱਸ. ਐੱਸ.-45 ਵਿਚ ਇਹ ਕੈਂਪ ਲਾਇਆ ਜਾਵੇਗਾ।

ਇਹ ਵੀ ਪੜ੍ਹੋ : 7 ਲੋਕਾਂ ਦੇ ਜਿਊਂਦਾ ਸੜਨ ਦਾ ਮਾਮਲਾ, ਹਾਦਸੇ 'ਚ ਬਚਿਆ ਰਾਜੇਸ਼ ਬੋਲਿਆ-'ਮੈਂ ਜਿਊਂਦਾ ਹੀ ਮਰਿਆਂ ਬਰਾਬਰ ਹਾਂ'

ਇਸ ਦੇ ਨਾਲ ਹੀ 12 ਸਾਲ ਤੋਂ 18 ਸਾਲ ਦੀ ਉਮਰ ਦੇ ਗੈਰ-ਟੀਕਾਕਰਨ ਵਾਲੇ ਬੱਚਿਆਂ ਦੀ ਸੁਰੱਖਿਆ ਲਈ ਚੰਡੀਗੜ੍ਹ ਪ੍ਰਸ਼ਾਸਨ ਅਗਲੇ ਹਫ਼ਤੇ ਸਕੂਲਾਂ ਵਿਚ ਉਨ੍ਹਾਂ ਦੀ ਫਿਜ਼ੀਕਲ ਮੋਡ ਵਿਚ ਹਾਜ਼ਰੀ ’ਤੇ ਲੋਕ ਲਾਉਣ ਦਾ ਫ਼ੈਸਲਾ ਲੈ ਸਕਦਾ ਹੈ ਅਤੇ ਅਜਿਹੇ ਵਿਦਿਆਰਥੀਆਂ ਨੂੰ ਕੇਵਲ ਆਨਲਾਈਨ ਮੋਡ ਵਿਚ ਜਮਾਤਾਂ ਵਿਚ ਹਿੱਸਾ ਲੈਣ ਲਈ ਕਿਹਾ ਜਾ ਸਕਦਾ ਹੈ। ਵਿਭਾਗ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਕੋਵਿਡ ਤੋਂ ਬਚਾਅ ਲਈ ਟੀਕਾ ਲਵਾਉਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News