ਚੰਡੀਗੜ੍ਹ ''ਚ ਇਕ ਹਫਤੇ ਤੱਕ ਬਾਰਸ਼ ਦੀ ਸੰਭਾਵਨਾ ਨਹੀਂ!
Tuesday, Jan 08, 2019 - 03:49 PM (IST)
ਚੰਡੀਗੜ੍ਹ (ਪਾਲ) : ਸ਼ਹਿਰ 'ਚ ਰਾਤਾਂ ਬੇਸ਼ੱਕ ਠੰਡੀਆਂ ਹੋ ਰਹੀਆਂ ਹਨ ਪਰ ਇਸ ਦੇ ਬਾਵਜੂਦ ਦਿਨ 'ਚ ਖਿੜੀ ਧੁੱਪ ਇਨ੍ਹੀਂ ਦਿਨੀਂ ਲੋਕਾਂ ਨੂੰ ਰਾਹਤ ਦੇ ਰਹੀ ਹੈ। ਮੌਸਮ ਵਿਭਾਗ ਕੇਂਦਰ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਚੰਡੀਗੜ੍ਹ 'ਚੋਂ ਨਿਕਲ ਚੁੱਕਾ ਹੈ। ਅਜਿਹੇ 'ਚ ਅਗਲੇ ਇਕ ਹਫਤੇ ਤੱਕ ਬਾਰਸ਼ ਦੀ ਸੰਭਾਵਨਾ ਨਹੀਂ ਹੈ। ਇਸ ਦੌਰਾਨ ਸੋਮਵਾਰ ਨੂੰ ਹਲਕੀ ਧੁੱਪ ਨਿਕਲੀ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 20.2 ਡਿਗਰੀ ਦਰਜਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਅੰਸ਼ਿਕ ਬੱਦਲ ਰਹੇ। ਪਹਾੜਾਂ 'ਤੇ ਹੋਈ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਸਰਦ ਹਵਾਵਾਂ ਚੱਲ ਰਹੀਆਂ ਹਨ।
