ਭਲਕੇ ਪੰਜਾਬ ''ਚ ਹਲਕੀ ਵਰਖਾ ਸੰਭਵ

Friday, Nov 01, 2019 - 09:33 AM (IST)

ਭਲਕੇ ਪੰਜਾਬ ''ਚ ਹਲਕੀ ਵਰਖਾ ਸੰਭਵ

ਚੰਡੀਗੜ੍ਹ (ਯੂ. ਐੱਨ. ਆਈ.)—ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਬੀਤੇ ਕਈ ਦਿਨ ਤੋਂ ਜਾਰੀ ਖੁਸ਼ਕ ਮੌਸਮ ਦੇ ਸ਼ਨੀਵਾਰ ਖਤਮ ਹੋ ਜਾਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 2 ਨਵੰਬਰ ਨੂੰ ਪੰਜਾਬ ਵਿਚ ਕਈ ਥਾਵਾਂ 'ਤੇ ਹਲਕੀ ਵਰਖਾ ਹੋ ਸਕਦੀ ਹੈ। ਇਸ ਵਰਖਾ ਨਾਲ ਹਵਾ ਮੰਡਲ 'ਤੇ ਛਾਏ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਪਰਾਲੀ ਨੂੰ ਸਾੜੇ ਜਾਣ ਕਾਰਣ ਪ੍ਰਦੂਸ਼ਣ ਵਧ ਗਿਆ ਹੈ। ਵੀਰਵਾਰ ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਧੁੱਪ ਦਾ ਅਸਰ ਘੱਟ ਸੀ। ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਵੱਧ ਸੀ।

ਹਿਮਾਚਲ 'ਚ ਅੱਜ ਹੀ ਪੈ ਸਕਦਾ ਹੈ ਮੀਂਹ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਿਮਾਚਲ ਦੇ ਪਹਾੜੀ ਖੇਤਰਾਂ ਵਿਚ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਣ ਸ਼ੁੱਕਰਵਾਰ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਬਿਲਾਸਪੁਰ, ਹਮੀਰਪੁਰ, ਕਾਂਗੜਾ, ਊਨਾ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ ਖੇਤਰਾਂ ਵਿਚ ਮੀਂਹ ਪਏਗਾ। ਕਿਨੌਰ, ਲਾਹੌਰ ਸਪਿਤੀ ਅਤੇ ਭਰਮੌਰ ਦੀਆਂ ਉੱਚੀਆਂ ਪਹਾੜੀਆਂ 'ਤੇ ਬਰਫਬਾਰੀ ਹੋ ਸਕਦੀ ਹੈ। ਵੀਰਵਾਰ ਪੂਰੇ ਹਿਮਾਚਲ ਵਿਚ ਮੌਸਮ ਸਾਫ ਸੀ। ਬੁੱਧਵਾਰ ਸੂਬੇ ਦੇ ਕੁਝ ਹਿੱਸਿਆਂ ਵਿਚ ਹਲਕੀ ਵਰਖਾ ਹੋਈ ਸੀ।

ਮੰਡੀ ਜ਼ਿਲੇ 'ਚ ਭੂਚਾਲ
ਹਿਮਾਚਲ ਦੇ ਮੰਡੀ ਜ਼ਿਲੇ ਵਿਚ ਵੀਰਵਾਰ ਭੂਚਾਲ ਦੇ ਹਲਕੇ ਝਟਕੇ ਆਏ। ਰਿਕਟਰ ਪੈਮਾਨੇ 'ਤੇ ਇਨ੍ਹਾਂ ਦੀ ਤੀਬਰਤਾ 3.4 ਦੱਸੀ ਗਈ ਹੈ। ਝਟਕੇ ਬਾਅਦ ਦੁਪਹਿਰ 12 ਵੱਜ ਕੇ 44 ਮਿੰਟ 'ਤੇ ਆਏ ਅਤੇ 58 ਸੈਕਿੰਡ ਤੱਕ ਮਹਿਸੂਸ ਕੀਤੇ ਗਏ। ਕਿਸੇ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ। ਭੂਚਾਲ ਦਾ ਕੇਂਦਰ ਮੰਡੀ ਜ਼ਿਲੇ ਵਿਚ ਹੀ ਧਰਤੀ ਤੋਂ 10 ਕਿਲੋਮੀਟਰ ਦੀ ਡੂੰਘਾਈ 'ਚ ਸੀ।


author

Shyna

Content Editor

Related News