ਕੁਲਤਾਰ ਰੰਧਾਵਾ ਨੇ ਬਜਟ ਨੂੰ ਦੱਸਿਆ ਉਰਦੂ ਦੀ ਕਲਾਸ

02/28/2020 5:30:28 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਰੰਧਾਵਾ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਬਾਰੇ ਬੋਲਦਿਆ ਕਿਹਾ ਕਿ ਇਹ ਬਜਟ ਨਹੀਂ ਸਿਰਫ ਇਕ ਉਰਦੂ ਦੀ ਕਲਾਸ ਸੀ। ਉਨ੍ਹਾਂ ਕਿਹਾ ਕਿ ਬਜਟ 'ਚ ਨਵੇਂ ਕਾਲਜ ਬਣਾਉਣ ਦੀ ਗੱਲ ਕਹੀ ਗਈ ਹੈ ਪਰ ਜਿਹੜੇ ਪਹਿਲਾਂ ਕਾਲਜ ਬਣਾਏ ਗਏ ਹਨ ਉਨ੍ਹਾਂ ਨੂੰ ਹੁਣ ਤੱਕ ਇਕ ਵੀ ਗ੍ਰਾਂਟ ਨਹੀਂ ਦਿੱਤੀ ਗਈ। ਰੰਧਾਵਾ ਨੇ ਕਿਹਾ ਕਿ ਦਿੱਲੀ 'ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਲੋਂ ਕੀਤੇ ਗਏ ਕੰਮ ਨੇ ਇਨ੍ਹਾਂ ਦੇ ਬਜਟ 'ਤੇ ਪਿਆ ਹੈ, ਜਿਸ ਕਾਰਨ ਪਿਛਲੇ ਵਾਰ ਨਾਲੋਂ ਬਜਟ 'ਚ ਕਾਫੀ ਸੁਧਾਰ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਸਰਕਾਰ ਵਲੋਂ ਕੋਰੋਨਾ ਵਾਈਰਸ ਕਾਰਨ ਸਮਾਰਟ ਫੋਨ ਨਾ ਦਿੱਤੇ ਜਾਣ ਦੇ ਬਿਆਨ 'ਤੇ ਬੋਲਿਆ ਕਿਹਾ ਕਿ ਕੈਪਟਨ ਸਰਕਾਰ ਨੇ ਇਹ ਵਾਅਦਾ ਤਿੰਨ ਸਾਲ ਪਹਿਲਾਂ ਕੀਤਾ ਸੀ ਪਰ ਕੋਰੋਨਾ ਵਾਈਰਸ ਤਾਂ ਮਹੀਨਾ ਪਹਿਲਾਂ ਆਇਆ ਹੈ। ਸਰਕਾਰ ਸਿਰਫ ਲੋਕਾਂ ਨੂੰ ਲਾਅਰੇ ਲਾ ਰਹੀ ਹੈ ਹੋਰ ਕੁਝ ਨਹੀਂ।


Baljeet Kaur

Content Editor

Related News