31 ਜੁਲਾਈ ਤੋਂ 2 ਅਗਸਤ ਤੱਕ ਮੀਂਹ ਦੇ ਆਸਾਰ
Tuesday, Jul 30, 2019 - 10:05 AM (IST)

ਚੰਡੀਗੜ੍ਹ(ਯੂ. ਐੱਨ. ਆਈ.) : ਪੱਛਮੀ-ਉੱਤਰੀ ਖੇਤਰ ਵਿਚ 31 ਜੁਲਾਈ ਤੋਂ 2 ਅਗਸਤ ਤੱਕ ਕਿਤੇ-ਕਿਤੇ ਭਾਰੀ ਮੀਂਹ ਅਤੇ ਬਾਕੀ ਹਿੱਸਿਆਂ ਵਿਚ ਮੀਂਹ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਤੋਂ ਖੇਤਰ ਵਿਚ ਇੱਕਾ-ਦੁੱਕਾ ਥਾਵਾਂ 'ਤੇ ਹਲਕਾ ਮੀਂਹ ਪਿਆ ਅਤੇ ਹਿਮਾਚਲ ਦੀਆਂ ਚੋਟੀਆਂ 'ਤੇ ਬਰਫ ਡਿੱਗੀ। ਲਾਹੌਲ ਸਪਿਤੀ ਜ਼ਿਲੇ ਦੀਆਂ ਚੋਟੀਆਂ 'ਤੇ ਤਾਜ਼ਾ ਬਰਫਬਾਰੀ ਹੋਈ। ਸੂਬੇ ਵਿਚ ਅਗਲੇ 2 ਦਿਨ ਬਾਰਿਸ਼ ਨਹੀਂ ਹੁੰਦੀ ਤਾਂ ਇਸ ਵਾਰ ਸਾਧਾਰਨ ਤੋਂ ਘੱਟ ਬਾਰਿਸ਼ 2 ਮਹੀਨਿਆਂ ਵਿਚ ਰਿਕਾਰਡ ਹੋਵੇਗੀ। ਹਾਲਾਂਕਿ ਇਹ ਅੰਤਰ ਅਜੇ ਸਾਧਾਰਨ ਤੋਂ 1 ਫੀਸਦੀ ਘੱਟ ਹੈ। ਸੋਮਵਾਰ ਸਵੇਰ ਤੱਕ 210.6 ਐਮ.ਐਮ. ਬਾਰਿਸ਼ ਰਿਕਾਰਡ ਹੋਈ ਹੈ, ਜੋ 1 ਜੂਨ ਤੋਂ 29 ਜੁਲਾਈ ਤੱਕ ਦੀ ਹੈ।