ਸਰਕਾਰੀ ਸਕੂਲਾਂ ’ਚ ਪੜ੍ਹ ਰਹੀਆਂ ਕੁੜੀਆਂ ਦੀ ਸਿਹਤ ਸੰਭਾਲ ਲਈ 8 ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ
Tuesday, Jan 12, 2021 - 10:14 AM (IST)
ਚੰਡੀਗੜ੍ਹ, ਅੰਮਿ੍ਰਤਸਰ (ਰਮਨਜੀਤ): ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ’ਚ ਪੜ੍ਹ ਰਹੀਆਂ ਕੁੜੀਆਂ ਦੀ ਸਿਹਤ ਸੰਭਾਲ ਲਈ ਅਹਿਮ ਕਦਮ ਚੁੱਕਦੇ ਹੋਏ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸੂਬੇ ਭਰ ਦੇ 2521 ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਲਈ 8 ਕਰੋੜ 6 ਲੱਖ 72 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ। ਇਸ ਗ੍ਰਾਂਟ ਨਾਲ ਕੁੜੀਆਂ ਦੀ ਸਿਹਤ ਸੰਭਾਲ ਲਈ ਸੈਨਟਰੀ ਪੈਡ ਵੈਂਡਿੰਗ ਅਤੇ ਇੰਸੀਨਰੇਟਰ ਮਸ਼ੀਨਾਂ ਲਾਈਆਂ ਜਾਣਗੀਆਂ। ਇਸ ਸਕੀਮ ਅਧੀਨ ਹਰ ਸਕੂਲ ਨੂੰ 32 ਹਜ਼ਾਰ ਦੀ ਗ੍ਰਾਂਟ ਪ੍ਰਾਪਤ ਹੋਵੇਗੀ। ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਰਾਜ ਦੇ ਸਕੂਲਾਂ ’ਚ ਪੜ੍ਹ ਰਹੀਆਂ ਕੁੜੀਆਂ ਦੀ ਸਿਹਤ ਦੇਖਭਾਲ ਲਈ ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਸਕੂਲਾਂ ’ਚ ਸੈਨਟਰੀ ਪੈਡ ਵੈਂਡਿੰਗ ਅਤੇ ਇੰਸੀਨਰੇਟਰ ਮਸ਼ੀਨਾਂ ਉਪਲੱਬਧ ਕਰਵਾਾਉਣਾ ਇਕ ਮਹੱਤਵਪੂਰਨ ਕਦਮ ਹੈ।
ਇਹ ਵੀ ਪੜ੍ਹੋ : ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮੰਜੂਰੀ
ਬੁਲਾਰੇ ਅਨੁਸਾਰ ਅੰਮਿ੍ਰਤਸਰ ਦੇ 159 ਸਕੂਲਾਂ ਲਈ 50.88 ਲੱਖ, ਬਰਨਾਲਾ ਦੇ 64 ਸਕੂਲਾਂ ਲਈ 20.48 ਲੱਖ, ਬਠਿੰਡਾ ਦੇ 164 ਸਕੂਲਾਂ ਲਈ 52.48 ਲੱਖ, ਫਰੀਦਕੋਟ ਦੇ 57 ਸਕੂਲਾਂ ਲਈ 18.24 ਲੱਖ, ਫਤਿਹਗੜ੍ਹ ਸਾਹਿਬ ਦੇ 52 ਸਕੂਲਾਂ ਲਈ 16.64 ਲੱਖ, ਫਾਜ਼ਿਲਕਾ ਦੇ 130 ਸਕੂਲਾਂ ਲਈ 41.60 ਲੱਖ, ਫਿਰੋਜ਼ਪੁਰ ਦੇ 90 ਸਕੂਲਾਂ ਲਈ 28.80 ਲੱਖ, ਗੁਰਦਾਸਪੁਰ ਦੇ 145 ਸਕੂਲਾਂ ਲਈ 46.40 ਲੱਖ, ਹੁਸ਼ਿਆਰਪੁਰ ਦੇ 151 ਸਕੂਲਾਂ ਲਈ 48.32 ਲੱਖ, ਜਲੰਧਰ ਦੇ 178 ਸਕੂਲਾਂ ਲਈ 56.96 ਲੱਖ, ਕਪੂਰਥਲਾ ਦੇ 64 ਸਕੂਲਾਂ ਲਈ 20.48 ਲੱਖ, ਲੁਧਿਆਣਾ ਦੇ 227 ਸਕੂਲਾਂ ਲਈ 72.64 ਲੱਖ, ਮਾਨਸਾ ਦੇ 101 ਸਕੂਲਾਂ ਲਈ 32.32 ਲੱਖ, ਮੋਗਾ ਦੇ 118 ਸਕੂਲਾਂ ਲਈ 37.76 ਲੱਖ, ਐੱਸ. ਏ. ਐੱਸ. ਨਗਰ ਦੇ 83 ਸਕੂਲਾਂ ਲਈ 26.56 ਲੱਖ, ਸ੍ਰੀ ਮੁਕਤਸਰ ਸਾਹਿਬ ਦੇ 102 ਸਕੂਲਾਂ ਲਈ 32.64 ਲੱਖ, ਸ਼ਹੀਦ ਭਗਤ ਸਿੰਘ ਨਗਰ ਦੇ 57 ਸਕੂਲਾਂ ਲਈ 18.24 ਲੱਖ, ਪਠਾਨਕੋਟ ਦੇ 66 ਸਕੂਲਾਂ ਲਈ 21.12 ਲੱਖ, ਪਟਿਆਲਾ ਦੇ 176 ਸਕੂਲਾਂ ਲਈ 56.32 ਲੱਖ, ਰੂਪਨਗਰ ਦੇ 65 ਸਕੂਲਾਂ ਲਈ 20.80 ਲੱਖ, ਸੰਗਰੂਰ ਦੇ 169 ਸਕੂਲਾਂ ਲਈ 54.08 ਲੱਖ ਅਤੇ ਤਰਨਤਾਰਨ ਦੇ 103 ਸਕੂਲਾਂ ਲਈ 32.96 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਗਮ ’ਚ ਬਦਲੀਆਂ ਲੋਹੜੀ ਦੀਆਂ ਖ਼ੁਸ਼ੀਆਂ, ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ