ਕੈਪਟਨ ਵਲੋਂ ਆਸ਼ੀਰਵਾਦ ਅਤੇ ਐੱਸ. ਸੀ. ਵਜ਼ੀਫਾ ਸਕੀਮ ਲਈ ਗ੍ਰਾਂਟ ਜਾਰੀ

Wednesday, Feb 13, 2019 - 09:32 AM (IST)

ਕੈਪਟਨ ਵਲੋਂ ਆਸ਼ੀਰਵਾਦ ਅਤੇ ਐੱਸ. ਸੀ. ਵਜ਼ੀਫਾ ਸਕੀਮ ਲਈ ਗ੍ਰਾਂਟ ਜਾਰੀ

ਚੰਡੀਗੜ੍ਹ (ਅਸ਼ਵਨੀ)— ਸਮਾਜ ਦੇ ਗਰੀਬ ਵਰਗਾਂ ਦੀ ਭਲਾਈ ਵਾਸਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਸ਼ੀਰਵਾਦ ਸਕੀਮ ਅਤੇ ਐੱਸ. ਸੀ. ਵਜ਼ੀਫੇ ਦੀ ਰਕਮ ਲਈ ਪੈਂਡਿੰਗ ਪਈ 72.60 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ 72.60 ਕਰੋੜ ਰੁਪਏ ਦੀ ਗ੍ਰਾਂਟ ਵਿਚੋਂ 54.42 ਕਰੋੜ ਰੁਪਏ ਆਸ਼ੀਰਵਾਦ ਸਕੀਮ ਲਈ ਜਾਰੀ ਕੀਤੇ ਗਏ ਹਨ, ਜੋ ਕਿ ਸੂਬੇ ਭਰ ਦੇ ਤਕਰੀਬਨ 26000 ਲਾਭਪਾਤਰੀਆਂ ਲਈ ਹੈ।

ਜੂਨ ਤੋਂ ਦਸੰਬਰ, 2018 ਤਕ ਦੀ ਬਕਾਇਆ ਰਕਮ ਜਾਰੀ ਹੋਣ ਦੇ ਨਾਲ ਹੁਣ ਇਸ ਸਬੰਧ ਵਿਚ ਸਮੁੱਚੀ ਦੇਣਦਾਰੀ ਦਿੱਤੀ ਗਈ ਹੈ ਅਤੇ ਅੱਜ ਦੀ ਤਰੀਕ ਤੱਕ ਕੁਝ ਵੀ  ਪੈਂਡਿੰਗ ਨਹੀਂ ਹੈ। ਇਸ ਤੋਂ ਇਲਾਵਾ ਪੈਂਡਿੰਗ ਪਈ ਐੱਸ. ਸੀ. ਵਿਦਿਆਰਥੀ ਸਕਾਲਰਸ਼ਿਪ ਲਈ 18.08 ਕਰੋੜ ਰੁਪਏ ਜਾਰੀ ਕੀਤੇ ਗਏ ਹਨ।  


author

cherry

Content Editor

Related News