ਬਰਥ ਡੇਅ ਵਾਲਾ ਦਿਨ ਬਣਿਆ ਆਖਰੀ ਦਿਨ, ਹਾਦਸੇ ''ਚ ਗਵਾਈ ਵਿਆਹੁਤਾ ਨੇ ਜਾਨ

Thursday, Feb 27, 2020 - 11:19 AM (IST)

ਬਰਥ ਡੇਅ ਵਾਲਾ ਦਿਨ ਬਣਿਆ ਆਖਰੀ ਦਿਨ, ਹਾਦਸੇ ''ਚ ਗਵਾਈ ਵਿਆਹੁਤਾ ਨੇ ਜਾਨ

ਚੰਡੀਗੜ੍ਹ : ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਦੋਸਤਾਂ ਦੀ ਕਾਰ ਬੇਕਾਬੂ ਹੋ ਕੇ ਸਾਈਨ ਬੋਰਡ ਨਾਲ ਟਕਰਾਅ ਗਈ, ਜਿਸ ਕਾਰਨ ਇਕ ਵਿਅਹੁਤਾ ਦੀ ਮੌਤ ਹੋ ਗਈ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਸੈਕਟਰ ਥਾਣਾ 3 ਦੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਮੁਜ਼ੱਫਰਪੁਰ ਦੀ ਰਹਿਣ ਵਾਲੀ ਸ਼੍ਰਿਟੀ ਗੋਇਲ ਦੇ ਰੂਪ 'ਚ ਹੋਈ ਹੈ। ਜ਼ਖਮੀਆਂ ਦੀ ਪਛਾਣ ਕੁਨਾਲ, ਸ਼੍ਰਿਟੀ ਦਾ ਪਤੀ ਰਾਘਵ ਗੋਇਲ, ਮੁਦੀਤ ਗੁਪਤਾ ਤੇ ਉਸ ਦੀ ਪਤਨੀ ਅਰੁਣ ਗੁਪਤਾ ਅਤੇ ਅਭਿਸ਼ੇਕ ਦੇ ਰੂਪ 'ਚ ਹੋਈ ਹੈ। ਇਹ ਸਾਰੇ ਸ਼੍ਰਿਟੀ ਦਾ ਜਨਮ ਦਿਨ ਮਨਾ ਕੇ ਵਾਪਸ ਪੰਚਕੂਲਾ ਸੈਕਟਰ 21 ਅਭਿਸ਼ੇਕ ਦੇ ਘਰ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਮਟਕਾ ਚੌਕ ਤੋਂ ਸੈਕਟਰ 9-10 ਡਿਵਾਈਡਿੰਗ ਰੋਡ ਵੱਲ ਮੁੜੀ ਤਾਂ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਗਈ, ਜਿਸ ਕਾਰਨ ਸਾਈਡ ਬੋਰਡ ਨਾਲ ਟਕਰਾਅ ਗਈ। 


author

Baljeet Kaur

Content Editor

Related News