ਚੰਡੀਗੜ੍ਹ ਹਵਾਈ ਸੇਵਾ ਬੰਦ ਹੋਣ ਨਾਲ ਅੰਮ੍ਰਿਤਸਰ ਏਅਰਪੋਰਟ ''ਤੇ ਵਧੇਗਾ ਦਬਾਅ
Tuesday, Feb 13, 2018 - 02:31 PM (IST)

ਅੰਮ੍ਰਿਤਸਰ - ਰਨਵੇ ਅਪਗ੍ਰੇਡੇਸ਼ਨ ਨੂੰ ਲੈ ਕੇ ਚੰਡੀਗੜ੍ਹ 'ਚ ਏਅਰਪੋਰਟ ਨੂੰ 12 ਫਰਵਰੀ 2018 ਤੋਂ ਲੈ ਕੇ 26 ਫਰਵਰੀ ਤੱਕ ਬੰਦ ਰੱਖ ਦਿੱਤਾ ਗਿਆ ਹੈ। ਇਸ ਦਾ ਸਿੱਧਾ ਅਸਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ 'ਚ ਦਿੱਖਣ ਵਾਲਾ ਹੈ। ਕਿਉਂਕਿ ਚੰਡੀਗੜ੍ਹ ਏਅਰਪੋਰਟ ਤੋਂ ਦੁਬਈ, ਸ਼ਾਰਜਾਹ ਤੇ ਬੈਂਕਾਕ ਜਾਣ ਵਾਲੀ ਅੰਤਰਰਾਸ਼ਰੀ ਉਡਾਨਾਂ ਦੇ ਨਾਲ ਘਰੇਲੂ ਉਡਾਨਾਂ ਵੀ ਅਗਲੇ ਦੋ ਹਫਤੇ ਲਈ ਬੰਦ ਕਰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਏਅਰਪੋਰਟ ਤੋਂ ਰੋਜ਼ਾਨਾ 2 ਦਰਜਨ ਤੋਂ ਜ਼ਿਆਦਾ ਫਲਾਈਟ ਉਡਾਨ ਭਰਦੀ ਹੈ ਤੇ ਹੋ ਸਕਦਾ ਹੈ ਕਿ ਉਕਤ ਫਲਾਈਟ ਨੂੰ ਅੰਮ੍ਰਿਤਸਰ ਦੇ ਰਸਤੇ ਡਾਈਵਰਟ ਕਰ ਅਪਰੇਟ ਕਰਵਾਇਆ ਜਾਵੇ। ਹਾਲਾਂਕਿ ਅਜੇ ਅਜਿਹਾ ਨਹੀਂ ਹੈ। ਦੇਖਿਆ ਜਾਵੇ ਤਾਂ ਅੰਮ੍ਰਿਤਸਰ ਤੋਂ ਡੇਢ ਦਰਜਨ ਅੰਤਰਰਾਸ਼ਟਰੀ ਤੇ 20 ਤੋਂ ਜ਼ਿਆਦਾ ਘਰੇਲੂ ਫਲਾਈਟ ਉਡਾਨ ਭਰਦੀ ਹੈ ਤੇ 12 ਤੋਂ 15 ਹਜ਼ਾਰ ਦੇ ਵਿਚਕਾਰ ਯਾਤਰੀ ਰੋਜ਼ਾਨਾਂ ਇਸ ਏਅਰਪੋਰਟ ਤੋਂ ਸਫਰ ਕਰਦੇ ਹਨ। ਜੇਕਰ ਚੰਡੀਗੜ੍ਹ ਏਅਰਪੋਰਟ ਤੋਂ ਉਡਾਨ ਭਰਨ ਵਾਲੀ ਫਲਾਈਟ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਆਪਰੇਟ ਕੀਤਾ ਗਿਆ ਤਾਂ ਇਸ ਏਅਰਪੋਰਟ 'ਤੇ ਯਾਤਰੀਆਂ ਤੇ ਫਲਾਈਟ ਦਾ ਦਬਾਅ ਇਨਾ ਵੱਧ ਜਾਵੇਗਾ ਕਿ ਮੌਜੂਦ ਇੰਫ੍ਰਾਸਟ੍ਰਕਚਰ ਤੇ ਸਟਾਫ ਲਈ ਕਈ ਪਰੇਸ਼ਾਨੀਆਂ ਖੜੀਆਂ ਹੋ ਜਾਣਗੀਆਂ। ਇਸ ਸਬੰਧ 'ਚ ਜਦੋਂ ਏਅਰਪੋਰਟ ਡਾਇਰੇਕਟਰ ਮਨੋਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ 3-4 ਫਲਾਈਟ ਪਹੁੰਚਦੀ ਹੈ ਤਾਂ ਉਸ ਦਾ ਜ਼ਿਆਦਾ ਦਬਾਅ ਨਹੀਂ ਪਵੇਗਾ ਪਰ ਅਜੇ ਉਨ੍ਹਾਂ ਨੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਦਿੱਤੀ ਕਿ ਚੰਡੀਗੜ੍ਹ ਦੀ ਫਲਾਈਟ ਅਪਰੇਟ ਕੀਤੀ ਜਾਵੇਗੀ।