ਹੋਲੀ ''ਤੇ ਪੁਲਸ ਨੇ 400 ਵਾਹਨ ਕੀਤੇ ਜ਼ਬਤ, ਕੰਟਰੋਲ ਰੂਮ ''ਤੇ ਆਈਆਂ 1696 ਕਾਲਜ਼

Thursday, Mar 12, 2020 - 01:47 PM (IST)

ਚੰਡੀਗੜ੍ਹ (ਸੁਸ਼ੀਲ) : ਹੋਲੀ ਦੇ ਤਿਉਹਾਰ 'ਤੇ ਦੋ ਪਹਿਆ ਵਾਹਨ ਚਾਲਕਾਂ ਨੇ ਜੰਮ ਕੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਕਈ ਜਗ੍ਹਾ ਤਾਂ ਪੁਲਸ ਨੇ ਮੌਕੇ 'ਤੇ ਪਹੁੰਚਕੇ ਜਵਾਨਾਂ ਨੂੰ ਭਜਾਇਆ। ਉਥੇ ਹੀ ਥਾਣਾ ਪੁਲਸ ਅਤੇ ਟ੍ਰੈਫਿਕ ਪੁਲਸ ਨੇ ਹੋਲੀ ਦੇ ਤਿਉਹਾਰ 'ਤੇ ਕੁਲ ਇਕ ਹਜ਼ਾਰ 177 ਚਲਾਨ ਕੀਤੇ। ਜਿਨ੍ਹਾਂ 'ਚ 814 ਟ੍ਰੈਫਿਕ ਚਲਾਨ ਬਿਨਾਂ ਹੈਲਮੇਟ ਦੇ,  ਟ੍ਰਿਪਲਿੰਗ ਰਾਈਡਿੰਗ ਦੇ 104, ਓਵਰਸਪੀਡ ਦੇ 134, ਮੋਬਾਇਲ ਇਸਤੇਮਾਲ ਕਰਨ ਦੇ 3 ਅਤੇ ਪਟਾਕੇ ਪਾਉਣ ਦੇ 14 ਚਲਾਨ ਕੀਤੇ। ਇਸਤੋਂ ਇਲਾਵਾ ਬਿਨਾਂ ਕਾਗਜ਼ਾਤ ਦੇ ਟ੍ਰੈਫਿਕ ਪੁਲਸ ਨੇ 279 ਵਾਹਨਾਂ ਨੂੰ ਜ਼ਬਤ ਕੀਤਾ ਹੈ।  ਟ੍ਰੈਫਿਕ ਪੁਲਸ ਨੇ 670 ਵਾਹਨ ਚਾਲਕਾਂ ਦੇ ਲਾਈਸੰਸ ਮੁਅੱਤਲ ਕਰਨ ਲਈ ਰਿਕਮੈਂਡ ਕੀਤੇ ਹਨ।  
ਉਥੇ ਹੀ ਪੁਲਸ ਨੇ ਸੈਕਟਰ-48, 22, ਆਈ. ਟੀ.  ਪਾਰਕ ਅਤੇ ਪਲਸੌਰਾ 'ਚ ਜਨਤਕ ਸਥਾਨ 'ਤੇ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਕਾਬੂ ਕੀਤਾ ਹੈ। ਸੰਬੰਧਿਤ ਥਾਣਾ ਪੁਲਸ ਨੇ ਸ਼ਰਾਬ ਪੀਣ ਵਾਲਿਆਂ 'ਤੇ ਮਾਮਲਾ ਦਰਜ ਕੀਤਾ। ਇਸਤੋਂ ਇਲਾਵਾ ਪੁਲਸ ਨੇ ਮਾਰਕੁੱਟ ਦੇ ਸ਼ੱਕ  ਦੇ ਚਲਦੇ 18 ਲੋਕਾਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਹੈ।   ਹੋਲੀ ਦੇ ਤਿਉਹਾਰ 'ਤੇ ਟ੍ਰੈਫਿਕ ਪੁਲਸ ਨੇ 788 ਚਲਾਨ ਕੀਤੇ ਹਨ। ਜਿਨ੍ਹਾਂ 'ਚ ਬਿਨਾਂ ਹੈਲਮੇਟ ਦੇ 463,  ਓਵਰਸਪੀਡ ਦੇ 134, ਟ੍ਰਿਪਲਿੰਗ ਰਾਈਡਿੰਗ ਦੇ 69,  ਬੁਲੇਟ ਨਾਲ ਪਟਾਕੇ ਪਾਉਣ ਦੇ 14 ਅਤੇ ਬਿਨਾਂ ਕਾਗਜ਼ਾਤ ਦੇ 137 ਵਾਹਨ ਜ਼ਬਤ ਕੀਤੇ ਹਨ। ਇਸਤੋਂ ਇਲਾਵਾ ਥਾਣਾ ਪੁਲਸ ਨੇ ਕੁਲ 389 ਚਲਾਨ ਕੀਤੇ ਹਨ।  ਜਿਨ੍ਹਾਂ 'ਚ ਬਿਨਾਂ ਹੈਲਮੇਟ ਦੇ 351, ਟ੍ਰਿਪਲ ਰਾਈਡਿੰਗ  ਦੇ 35, ਮੋਬਾਇਲ ਇਸਤੇਮਾਲ ਕਰਨ ਦੇ ਤਿੰਨ ਅਤੇ 142 ਵਾਹਨਾਂ ਨੂੰ ਜ਼ਬਤ ਕੀਤਾ ਹੈ।  
ਕੰਟਰੋਲ ਰੂਮ 'ਤੇ ਆਈਆਂ 1696 ਕਾਲਜ਼
ਪੁਲਸ ਕੰਟਰੋਲ ਰੂਮ 'ਤੇ ਹੋਲੀ ਦੇ ਤਿਉਹਾਰ ਮੌਕੇ ਕੁਲ 1696 ਕਾਲਜ਼ ਆਈਆਂ।  ਜਿਨ੍ਹਾਂ 'ਚ 530 ਸਪੋਰਟ 'ਤੇ ਪੀ. ਸੀ. ਆਰ. ਅਤੇ ਥਾਣਾ ਪੁਲਸ ਮੌਕੇ 'ਤੇ ਪਹੁੰਚੀ।  ਇਨ੍ਹਾਂ 'ਚ 225 ਸਪੋਰਟ ਮਾਰਕੁੱਟ ਅਤੇ ਲੜਾਈ ਦੇ, 67 ਸਪੋਰਟ ਹਾਦਸੇ ਦੇ, 34 ਸਪੋਰਟ ਆਵਾਜ਼ ਪ੍ਰਦੂਸ਼ਣ  ਦੇ ਅਤੇ 204 ਕਾਲਜ਼ ਹੋਰ ਸਪੋਰਟ ਦੀਆਂ ਸਨ। ਇਸਤੋਂ ਇਲਾਵਾ ਚਾਰ ਥਾਂਈਂ ਫਾਇਰ ਦੀਆਂ ਅਤੇ 32 ਜਗ੍ਹਾ ਐਂਬੂਲੈਂਸ ਨੂੰ ਲੈਕੇ ਕਾਲਜ਼ ਆਈਆਂ ਸਨ। 


Babita

Content Editor

Related News