ਭੋਗਪੁਰ ਰੇਲਵੇ  ਸ਼ਟੇਸ਼ਨ ’ਤੇ ਕਿਸਾਨਾਂ ਵਲੋਂ ਰੇਲਾਂ ਦਾ ਚੱਕਾ ਜਾਮ

Thursday, Feb 18, 2021 - 02:43 PM (IST)

ਭੋਗਪੁਰ ਰੇਲਵੇ  ਸ਼ਟੇਸ਼ਨ ’ਤੇ ਕਿਸਾਨਾਂ ਵਲੋਂ ਰੇਲਾਂ ਦਾ ਚੱਕਾ ਜਾਮ

ਭੋਗਪੁਰ ( ਰਾਣਾ ਭੋਗਪੁਰੀਆ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੱਜ ਰੇਲਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ  ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਭੋਗਪੁਰ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਬੱਬੂ ਬਿਨਪਾਲਕੇ ਦੀ ਅਗਵਾਈ ’ਚ ਭੋਗਪੁਰ ਰੇਲਵੇ  ਸ਼ਟੇਸ਼ਨ ’ਤੇ ਅੱਜ ਕਿਸਾਨਾਂ ਵਲੋਂ  ਦੁਪਹਿਰ  12 ਵਜੇ ਤੋਂ  ਸ਼ਾਮ 4 ਵਜੇ ਤੱਕ ਮੁਕੰਮਲ ਤੌਰ ’ਤੇ ਰੇਲ ਚੱਕਾ ਜਾਮ ਕੀਤਾ  ਜਾ ਰਿਹਾ  ਹੈ । ਅੱਜ ਰੇਲਵੇ  ਸ਼ਟੇਸ਼ਨ ਭੋਗਪੁਰ ’ਤੇ ਭਾਰੀ ਗਿਣਤੀ ’ਚ ਕਿਸਾਨ ਅਤੇ ਖੇਤੀ ਮਜ਼ਦੂਰ ਇਕੱਤਰ ਹੋਏ । ਇਸ ਮੌਕੇ  ਅਮ੍ਰਿਤਪਾਲ ਸਿੰਘ  ਖਰਲ ਕਲਾ, ਰੋਮੀ ਡੱਲਾ , ਹਰਬਲਿੰਦਰ ਸਿੰਘ  ਬੋਲੀਨਾ , ਪਰਮਵੀਰ ਸਿੰਘ ਖਾਲਸਾ , ਨਰਿੰਦਰ  ਸਿੰਘ ,ਜਥੇਦਾਰ ਸਰੂਪ ਸਿੰਘ  ਪਤਿਆਲ ,ਸੁਰਿੰਦਰ  ਸਿੰਘ  ਸ਼ਿੰਦਾ , ਸ਼ਲਿੰਦਰ ਸਿੰਘ , ਬਿਲੂ ਲਾਹਦੜਾ , ਗੁਰਮੀਤ  ਸਿੰਘ  ਗੇਹਲੜਾ , ਗੁਰਜੀਤ ਸਿੰਘ , ਲਖਵਿੰਦਰ ਸਿੰਘ  ਅਤੇ ਹੋਰ ਕਿਸਾਨਾਂ  ਨੇ ਸ਼ਿਰਕਤ ਕੀਤੀ ।

PunjabKesari

ਦੱਸਣਯੋਗ ਹੈ ਕਿ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਸੰਗਠਨ ਅੱਜ ਪੰਜਾਬ ਸਮੇਤ ਪੂਰੇ ਦੇਸ਼ 'ਚ 'ਰੇਲ ਰੋਕੋ' ਮੁਹਿੰਮ ਚਲਾਉਣਗੇ। ਦੇਸ਼ 'ਚ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਟਰੇਨਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਮੁਹਿੰਮ ਦੇ ਤਹਿਤ ਰੇਲਵੇ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ 'ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਨੂੰ ਮੁੱਖ ਰੱਖਦਿਆਂ ਪੂਰੇ ਦੇਸ਼ 'ਚ ਰੇਲਵੇ ਸੁਰੱਖਿਆ ਵਿਸ਼ੇਸ਼ ਬਲ ਦੀਆਂ 20 ਵਧੇਰੇ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਹਫ਼ਤੇ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ। ਕਿਸਾਨ ਆਗੂ ਰਾਜਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਅੰਦੋਲਨ ਨੂੰ ਲੰਬਾ ਖਿੱਚ ਕੇ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਕਿਸਾਨ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾ ਕੇ ਹੀ ਦਮ ਲੈਣਗੇ ਅਤੇ ਕਾਨੂੰਨਾਂ ਦੀ ਵਾਪਸੀ ਤੱਕ ਅੰਦੋਲਨ ਕਰਨਗੇ।

 


author

Anuradha

Content Editor

Related News