ਗੁਰਦਾਸਪੁਰ ਜੇਲ ''ਚ ਵੱਡੀ ਵਾਰਦਾਤ, ਗੈਂਗਸਟਰਾਂ ਤੇ ਪੁਲਸ ਵਿਚਾਲੇ ਝੜਪ, ਫਾਇਰਿੰਗ (ਤਸਵੀਰਾਂ)

03/24/2017 6:48:21 PM

ਗੁਰਦਾਸਪੁਰ (ਦੀਪਕ) : ਸੈਂਟਰ ਜੇਲ ਗੁਰਦਾਸਪੁਰ ਵਿਚ ਸ਼ੁੱਕਰਵਾਰ ਸਵੇਰੇ 10 ਵਜੇ ਦੇ ਕਰੀਬ ਜੇਲ ਵਿਚ ਬੰਦ ਚਾਰ ਕੈਦੀ ਗੈਂਗਸਟਰਾਂ ਵੱਲੋਂ ਹੋਰ ਕੈਦੀਆਂ ਨਾਲ ਮਿਲ ਕੇ ਪੁਲਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸੈਂਟਰ ਜੇਲ ਵਿਚ ਤਾਇਨਾਤ ਪੁਲਸ ਮੁਲਾਜ਼ਮ ਮਹੇਸ਼ ਲਾਲ ਅਤੇ ਮਹਿੰਦਰ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਕੇਸਾਂ ਵਿਚ ਸਜ਼ਾ ਭੁਗਤ ਰਹੇ ਦੋ ਗੈਂਗਸਟਰਾਂ ਗੁਰਪ੍ਰੀਤ ਸਿੰਘ ਗੋਗੀ ਅਤੇ ਯੋਗਰਾਜ ਸਿੰਘ ਯੋਗਾ ਪੁੱਤਰ ਰੁਪਿੰਦਰ ਸਿੰਘ ਵਾਸੀ ਬਿਆਸ ਦਾ ਮੈਡੀਕਲ ਕਰਵਾਉਣ ਦੇ ਲਈ ਜਾਣਾ ਸੀ। ਜਿਸ ਕਾਰਨ ਦੋਵਾਂ ਨੂੰ ਕੈਦੀ ਖਾਨੇ ''ਚੋਂ ਬਾਹਰ ਕੱਢਣਾ ਸੀ। ਉੱਚ ਅਧਿਕਾਰੀਆਂ ਨੇ ਮਹੇਸ਼ ਲਾਲ ਦੀ ਡਿਊਟੀ ਇਨ੍ਹਾਂ ਦੋਵਾਂ ਨੂੰ ਬਾਹਰ ਕੱਢਣ ਦੀ ਲਗਾਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮਹੇਸ਼ ਲਾਲ ਅੰਦਰ ਇਨ੍ਹਾਂ ਨੂੰ ਸਪੈਸ਼ਲ ਤਹਿਖਾਨੇ ਤੋਂ ਬਾਹਰ ਲਿਆਉਣ ਦੇ ਗਿਆ ਤਾਂ ਗੈਂਗਸਟਰਾਂ ਨੇ ਆਪਣੇ ਹੋਰ ਦੋ ਸਾਥੀਆਂ ਨਾਲ ਜਿਨ੍ਹਾਂ ਵਿਚ ਸ਼ਮਸ਼ੇਰ ਸ਼ੇਰਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਾਰੋਵਾਲ ਅਰਾਈਆਂ ਅਤੇ ਰੋਮੀ ਨਾਲ ਮਿਲ ਕੇ ਮੂੰਹ ''ਤੇ ਹੱਥ ਰੱਖ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਮਹੇਸ਼ ਲਾਲ ਨੇ ਦੱਸਿਆ ਕਿ ਰੌਲਾ ਪਾਉਣ ''ਤੇ ਮਹਿੰਦਰ ਮਸੀਹ ਅੰਦਰ ਆਇਆ ਤਾਂ ਦੋਸ਼ੀਆਂ ਨੇ ਉਸ ''ਤੇ ਵੀ ਹਮਲਾ ਕਰ ਦਿੱਤਾ ਅਤੇ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੀ। 12.00 ਵਜੇ ਦੇ ਕਰੀਬ ਜੇਲ ਵਿਚ ਸਾਇਰਿੰਗ ਵੱਜਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਜ਼ਿਲੇ ਦੇ ਐੱਸ.ਐੱਸ.ਪੀ ਭੁਪਿੰਦਰਜੀਤ ਸਿੰਘ ਵਿਰਕ ਅਤੇ ਐੱਸ.ਡੀ.ਐੱਮ.ਸਕੱਤਰ ਸਿੰਘ ਬੱਲ ਪੁਲਸ ਸੁਰੱਖਿਆ ਦੀਆਂ ਵੱਖ-ਵੱਖ ਟੀਮਾਂ ਲੈ ਕੇ ਜੇਲ ਦੇ ਅੰਦਰ ਪਹੁੰਚ ਗਏ। ਇਸ ੌਦੌਰਾਨ ਗੈਂਗਸਟਰ ਵੱਡੀ ਗਿਣਤੀ ਵਿਚ ਮਿਲ ਗਏ ਅਤੇ ਇਨ੍ਹਾਂ ਨੇ ਜੇਲ ਅੰਦਰ ਪਈਆਂ ਰਜਾਈਆਂ ਨੂੰ ਅੱਗ ਲਗਾ ਦਿੱਤੀ। ਥੋੜੇ ਸਮੇਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬਜਾਉਣ ਲਈ ਪਹੁੰਚ ਗਈ ਅਤੇ ਅੱਗ ''ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ 25-30 ਕੈਦੀ ਇਕੱਠੇ ਹੋ ਕੇ ਇਕ ਬੈਰਕ ਦੀ ਛੱਤ ''ਤੇ ਚੜ੍ਹ ਗਏ ਅਤੇ ਬੈਰਕ ਨੂੰ ਅੰਦਰੋਂ ਬੰਦ ਕਰ ਕੇ ਪੁਲਸ ''ਤੇ ਇੱਟਾਂ ਨਾਲ ਹਮਲਾ ਕਰ ਦਿੱਤਾ।

ਪੁਲਸ ਮੁਲਾਜ਼ਮਾਂ ਨੇ ਲਗਾਏ ਜੇਲ ਦੇ ਉੱਚ ਅਧਿਕਾਰੀਆਂ ਤੇ ਦੋਸ਼
ਜਿਨ੍ਹਾਂ ਦੋ ਮੁਲਾਜ਼ਮਾਂ ਮਹੇਸ਼ ਲਾਲ ਅਤੇ ਮਹਿੰਦਰ ਮਸੀਹ ਉੱਪਰ ਕੈਦੀ ਗੈਂਗਸਟਰਾ ਨੇ ਹਮਲਾ ਕੀਤਾ ਹੈ ਉਨ੍ਹਾਂ ਨੇ ਉੱਚ ਅਧਿਕਾਰੀਆਂ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਪਿਛਲੇ ਕਈ ਮਹੀਨਿਆਂ ਤੋਂ ਉੱਚ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਉਨ੍ਹਾਂ ਨੂੰ ਕੈਦੀਆਂ ਤੋਂ ਖਤਰਾ ਹੈ ਪਰ ਉੱਚ ਅਧਿਕਾਰੀ ਨੇ ਗੱਲ ਨਹੀਂ ਸੁਣੀ। ਉਨ੍ਹਾਂ ਦੋਸ਼ ਲਗਾਇਆ ਕਿ ਸਾਡੇ ਉੱਪਰ ਇਹ ਜੋ ਹਮਲਾ ਹੋਇਆ ਹੈ ਇਹ ਅਫਸਰਾਂ ਦੀ ਮਿਲੀਭੁਗਤ ਨਾਲ ਹੋਇਆ ਹੈ, ਕਿਉਂਕਿ ਉੱਚ ਅਧਿਕਾਰੀਆਂ ਨੇ ਪਹਿਲਾਂ ਹੀ ਜੇਲ ਅੰਦਰ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਹੋਏ ਸਨ।

ਕੀ ਕਹਿੰਦੇ ਹਨ ਐੱਸ.ਐੱਸ.ਪੀ ਭੁਪਿੰਦਰਜੀਤ ਸਿੰਘ ਵਿਰਕ
ਇਸ ਸਬੰਧੀ ਦੇਰ ਸ਼ਾਮ ਜਦੋਂ ਜ਼ਿਲੇ ਦੇ ਐੱਸ.ਐੱਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਾਮ 6 ਵਜੇ ਉਨ੍ਹਾਂ ਬੈਰਕ ''ਤੇ ਚੜ੍ਹੇ ਸਾਰੇ ਕੈਦੀਆਂ ਨੂੰ ਸ਼ਾਂਤੀਮਈ ਤਰੀਕੇ ਨਾਲ ਮਨ੍ਹਾ ਕੇ ਹੇਠਾਂ ਉਤਾਰ ਲਿਆ ਅਤੇ ਮਾਮਲਾ ਸ਼ਾਂਤ ਕਰ ਲਿਆ ਹੈ। ਐੱਸ.ਐੱਸ.ਪੀ ਮੁਤਾਬਕ ਕੈਦੀਆਂ ਵਲੋਂ ਪੁਲਸ ਮੁਲਾਜ਼ਮਾਂ ਵਲੋਂ ਭੱਦਰ ਵਿਵਹਾਰ ਕਰਨ ''ਤੇ ਕੁੱਟਮਾਰ ਕੀਤੀ ਗਈ ਹੈ। ਐੱਸ.ਐੱਸ.ਪੀ ਨੇ ਇਹ ਵੀ ਦੱਸਿਆ ਕਿ ਮੈਂ ਜੇਲ ਸੁਪਰਡੈਂਟ ਤੋਂ ਸਾਰੀ ਘਟਨਾ ਦੀ ਰਿਪੋਰਟ ਮੰਗੀ ਹੈ। ਰਿਪੋਰਟ ਮਿਲਣ ''ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


Gurminder Singh

Content Editor

Related News