ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਤਾਇਨਾਤ ਹੈ 4 ਸਾਲ ਦਾ ‘ਜੈਕੀ’, ਮਿਲਿਆ ਹੈ ਗਜ਼ਟਿਡ ਅਫਸਰ ਦਾ ਰੈਂਕ

Monday, Jun 05, 2023 - 06:37 PM (IST)

ਪਟਿਆਲਾ : 4 ਸਾਲ ਦੀ ਡਾਗੀ ਜੈਕੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ 5 ਸਾਲ ਤੋਂ ਸੇਵਾਵਾਂ ਨਿਭਾਅ ਰਿਹਾ ਹੈ। ਜੈਕੀ ਦੀ ਡਿਊਟੀ ਜੇਲ੍ਹ ਵਿਚ ਕੈਦੀਆਂ ਨਾਲ ਮੁਲਾਕਾਤ ਕਰਨ ਆਉਣ ਵਾਲੇ ਲੋਕਾਂ ’ਤੇ ਤਿੱਖੀ ਨਜ਼ਰ ਰੱਖਣਾ ਹੈ। 5 ਸਾਲ ਵਿਚ ਜੈਕੀ 30 ਮੁਲਜ਼ਮਾਂ ਨੂੰ ਫੜਵਾ ਕੇ ਕੇਸ ਦਰਜ ਕਰਵਾ ਚੁੱਕਾ ਹੈ। ਜੈਕੀ ਨੂੰ ਨਸ਼ੀਲੇ ਪਦਾਰਥਾਂ ਨੂੰ ਸੁੰਘ ਕੇ ਮੁਲਜ਼ਮਾਂ ਨੂੰ ਫੜਵਾਉਣ ਦੀ ਮੁਹਾਰਤ ਹਾਸਲ ਹੈ। ਹਾਲਾਂਕਿ ਜੇਲ੍ਹ ਦੇ ਅੰਦਰ ਪੁਲਸ ਸਟਾਫ ਤਾਇਨਾਤ ਰਹਿੰਦਾ ਹੈ ਪਰ ਉਨ੍ਹਾਂ ਤੋਂ ਇਲਾਵਾ ਜੈਕੀ ਵੀ ਆਪਣੀ ਡਿਊਟੀ ਨਿਭਾਉਂਦਾ ਹੈ। ਜੈਕੀ ਸਵੇਰੇ ਜੇਲ੍ਹ ਵਿਚ ਆਉਣ ਵਾਲੇ ਲੋਕਾਂ ਦੇ ਸਮਾਨ ਦੀ ਸੁੰਘ ਕੇ ਚੈਕਿੰਗ ਕਰਦਾ ਹੈ। ਜੈਕੀ ਨੂੰ ਹੈਂਡਲ ਕਰਨ ਲਈ 2 ਮੁਲਾਜ਼ਮਾਂ ਦੀ ਸਪੈਸ਼ਲ ਡਿਊਟੀ ਲਗਾਈ ਗਈ ਹੈ। ਜੈਕੀ ਨੂੰ ਸਮੇਂ-ਸਮੇਂ ਅਨੁਸਾਰ ਜੇਲ੍ਹ ਤੋਂ ਬਾਹਰ ਪੁਲਸ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਮੁਹਿੰਮ ਵਿਚ ਵੀ ਲਿਜਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਐਕਸ਼ਨ ’ਚ ਸਿੱਖਿਆ ਵਿਭਾਗ, ਛੁੱਟੀਆਂ ਦੌਰਾਨ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਸਖ਼ਤ ਫ਼ਰਮਾਨ

ਜੈਕੀ ਨੂੰ ਡਰਾਈਵਰ, ਹੈਂਡਲਰ ਤੇ ਹੈਲਪਰ ਦਿੱਤਾ ਗਿਆ

ਜੈਕੀ ਨੂੰ ਡਰਾਈਵਰ, ਹੈਂਡਲਰ ਤੇ ਹੈਲਪਰ ਦਿੱਤਾ ਗਿਆ ਹੈ। ਹੈਂਡਲਰ ਅਮਰੀਕ ਸਿੰਘ, ਗੁਰਚੇਤ ਸਿੰਘ ਨੇ ਦੱਸਿਆ ਕਿ 2019 ਵਿਚ ਜੈਕੀ ਦੀ ਡਿਊਟੀ ਜੇਲ੍ਹ ਵਿਚ ਲਗਾਈ ਗਈ ਸੀ। ਜੈਕੀ ਦੀ ਡਾਈਟ ਦਾ ਖਰਚ ਦਿੱਤਾ ਜਾਂਦਾ ਹੈ। ਉਸ ਨੂੰ ਰੋਜ਼ਾਨਾ 1 ਕਿੱਲੋ ਦੁੱਧ, 700 ਗ੍ਰਾਮ ਫੀਡ ਦਿੱਤੀ ਜਾਂਦੀ ਹੈ। ਸਰਦੀਆਂ ਵਿਚ 2 ਅੰਡੇ ਦਿੱਤੇ ਜਾਂਦੇ ਹਨ। ਜੈਕੀ ਸ਼ਾਮ 2 ਘੰਟੇ ਪਾਰਕ ਵਿਚ ਖੇਡਦਾ ਹੈ। ਜੈਕੀ ਦੀ ਟ੍ਰੇਨਿੰਗ ਪੰਜਾਬ ਹੋਮਗਾਰਡ ਕੈਨੀ ਟ੍ਰੇਨਿੰਗ ਐਂਡ ਬ੍ਰਿਡਿੰਗ ਇੰਸਟੀਚਿਊਟ ਡੇਰਾਬੱਸੀ ਤੋਂ ਹੋਈ ਸੀ। ਅਜਿਹੀ ਨੌਕਰੀ ਕਰਨ ਵਾਲਾ ਡਾਗ ਗਜ਼ਟਿਡ ਅਫਸਰ ਹੁੰਦਾ ਹੈ। ਉਸ ਨੂੰ 26 ਜਨਵਰੀ ਤੇ 15 ਅਗਸਤ ਨੂੰ ਸਰਚ ਲਈ ਬਾਹਰ ਵੀ ਲਿਜਾਇਆ ਜਾਂਦਾ ਹੈ। 

ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਦੇ ਬੱਚਿਆਂ ਨੂੰ ਨਹੀਂ ਪੜ੍ਹਾਉਣਗੇ ਪ੍ਰਾਈਵੇਟ ਸਕੂਲ, ਜਾਰੀ ਕੀਤਾ ਸਖ਼ਤ ਫ਼ਰਮਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News