ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ 3 ਮੋਬਾਇਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ, ਮਾਮਲਾ ਦਰਜ

02/14/2024 4:28:26 PM

ਫਿਰੋਜ਼ਪੁਰ (ਆਨੰਦ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਤਲਾਸ਼ੀ ਦੌਰਾਨ 3 ਮੋਬਾਇਲ ਫੋਨ, 1 ਐਡਾਪਟਰ, 3 ਹੈੱਡਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 2 ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 7100 ਰਾਹੀਂ ਜਸਵੀਰ ਸਿੰਘ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 13 ਫਰਵਰੀ 2024 ਨੂੰ ਕਰੀਬ ਦੁਪਹਿਰ 12.50 ਵਜੇ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਜਦੀਦ ਚੱਕੀਆਂ ਦੀ ਅਚਾਨਕ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ 1 ਮੋਬਾਇਲ ਫੋਨ ਓਪੋ ਟੱਚ ਸਕਰੀਨ ਸਮੇਤ ਸਿੰਮ ਕਾਰਡ, 1 ਐਡਾਪਟਰ, 1 ਡਾਟਾ ਕੇਬਲ ਬਰਾਮਦ ਹੋਇਆ।

ਇਸ ਚੱਕੀ ਵਿਚ ਹਵਾਲਾਤੀ ਅਰੁਣ ਕੁਮਾਰ ਉਰਫ਼ ਅੰਨੂ ਪੁੱਤਰ ਵਿਜੇ ਕੁਮਾਰ ਵਾਸੀ ਗੁਰੂ ਅੰਗਦ ਦੇਵ ਕਾਲੋਨੀ ਫੂਲੇਵਾਲ ਲੁਧਿਆਣਾ ਦੀ ਗਿਣਤੀ ਹੈ, ਪਰ ਹਵਾਲਾਤੀ ਅਰਸ਼ਦੀਪ ਪੁੱਤਰ ਸ਼ਿੰਦਾ ਵਾਸੀ ਪਿੰਡ ਜੋਧਪੁਰ ਨੇ ਮੰਨਿਆ ਹੈ ਕਿ ਇਹ ਮੋਬਾਇਲ ਫੋਨ ਉਸ ਦਾ ਹੈ। ਜਾਂਚਕਰਤਾ ਨੇ ਦੱਸਿਆ ਕਿ ਇਕ ਹੋਰ ਪੱਤਰ ਨੰਬਰ 7078 ਰਾਹੀਂ ਸੁਖਜਿੰਦਰ ਸਿੰਘ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 11/12 ਫਰਵਰੀ 2024 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰੋਂ ਅਣਪਛਾਤੇ ਵਿਅਕਤੀਆਂ ਵੱਲੋਂ ਵੱਖ-ਵੱਖ ਜਗ੍ਹਾ ਤੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਅੰਦਰ 20 ਫੈਂਕੇ ਥਰੋ ਸੁੱਟੇ ਗਏ। ਇਨ੍ਹਾਂ ਨੂੰ ਚੈੱਕ ਕਰਨ 'ਤੇ 2 ਮੋਬਾਇਲ ਫੋਨ, 3 ਹੈੱਡਫੋਨ, 5 ਡਾਟਾ ਕੇਬਲ, 18 ਬੰਡਲ ਬੀੜੀਆਂ, 9 ਡੱਬੀਆਂ ਸਿਗਰਟ, 255 ਪੂੜੀਆਂ ਤੰਬਾਕੂ, 2 ਕੂਲ ਲਿਪ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


Babita

Content Editor

Related News