ਜੇਲ ਕੰਧ ਦੇ ਰਸਤੇ 24 ਘੰਟੇ ਪੀ. ਸੀ. ਆਰ. ਕਰੇਗੀ ਗਸ਼ਤ

12/13/2019 3:42:04 PM

ਲੁਧਿਆਣਾ (ਸਿਆਲ) : ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਡੀ. ਸੀ. ਪੀ. ਅਸ਼ਵਨੀ ਕਪੂਰ ਵਲੋਂ ਬੀਤੇ ਦਿਨ ਤਾਜਪੁਰ ਰੋਡ ਦੀ ਕੇਂਦਰੀ ਜੇਲ ਦੀ ਕੰਧ ਦੇ ਬਾਹਰੀ ਰਸਤੇ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ, ਜਿਸ ਉਪਰੰਤ ਉਕਤ ਰਸਤੇ 'ਤੇ 24 ਘੰਟੇ ਪੀ. ਸੀ. ਆਰ. ਮੁਲਾਜ਼ਮ 2 ਮੋਟਰਸਾਈਕਲਾਂ 'ਤੇ ਗਸ਼ਤ ਕਰਨਗੇ। ਇਸ ਸਬੰਧੀ ਡੀ. ਸੀ. ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਕੰਧ ਦੇ ਰਸਤੇ ਇਤਰਾਜ਼ਯੋਗ ਚੀਜ਼ਾਂ ਦੇ ਪੈਕਟਾਂ ਨੂੰ ਗੈਰ ਸਮਾਜੀ ਤੱਤਾਂ ਵਲੋਂ ਸੁੱਟਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਠੋਸ ਕਦਮ ਚੁੱਕਿਆ ਗਿਆ ਹੈ। ਕਪੂਰ ਨੇ ਦੱਸਿਆ ਕਿ ਜੇਲ ਦੇ ਅੰਦਰ ਕੋਟ ਮੌਕੇ ਤੋਂ ਵੀ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ। ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ ਅੰਦਰ ਕੋਟ ਮੌਕਿਆਂ 'ਤੇ ਗਸ਼ਤ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਇਸ 'ਚ ਨਿਗਰਾਨ ਕੈਦੀ ਵੀ ਸਹਿਯੋਗ ਦਿੰਦੇ ਹਨ।


Babita

Content Editor

Related News