ਉਦਘਾਟਨ ਤੋਂ ਪਹਿਲਾਂ ਹੀ ਕਿਸਾਨਾਂ ਨੇ ਬੰਦ ਕਰਵਾਇਆ ਭਾਜਪਾ ਦਾ ਦਫ਼ਤਰ

Thursday, Nov 19, 2020 - 01:13 PM (IST)

ਉਦਘਾਟਨ ਤੋਂ ਪਹਿਲਾਂ ਹੀ ਕਿਸਾਨਾਂ ਨੇ ਬੰਦ ਕਰਵਾਇਆ ਭਾਜਪਾ ਦਾ ਦਫ਼ਤਰ

ਬਠਿੰਡਾ (ਕੁਨਾਲ ਬਾਂਸਲ): ਇਕ ਪਾਸੇ ਕਿਸਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ 'ਚ ਹਨ। ਇਸ ਚਿੰਤਾ ਦਾ ਕਾਰਨ ਨਵੇਂ ਤਿੰਨ ਖੇਤੀ ਕਾਨੂੰਨ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਬਣਾਇਆ ਹੈ ਤੇ ਦੂਜੇ ਪਾਸੇ ਭਾਜਪਾ ਪੰਜਾਬ 'ਚ ਆਪਣੀ ਸਿਆਸੀ ਜ਼ਮੀਨ ਖੋਜ ਰਹੀ ਹੈ। 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਭਰ ਵਿਚ ਨਵੇਂ ਦਫ਼ਤਰ ਖੋਲ੍ਹ ਰਹੀ ਹੈ। ਇਸੇ ਦੇ ਚੱਲਦੇ ਬਠਿੰਡਾ ਦੇ ਮਿੱਤਲ ਮਾਲ ਨੇੜੇ ਭਾਜਪਾ ਵਲੋਂ ਨਵੇਂ ਦਫ਼ਤਰ ਨੂੰ ਖੋਲ੍ਹਣ ਸਬੰਧੀ ਸਮਾਗਮ ਸੀ, ਜਿਸ 'ਤੇ ਕਿਸਾਨਾਂ ਨੇ ਹੱਲਾ ਬੋਲ ਦਿੱਤਾ ਅਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਾਗਮ ਬੰਦ ਕਰਵਾ ਦਿੱਤਾ।

PunjabKesari

ਭਾਜਪਾ ਦੇ ਦਫ਼ਤਰਾਂ ਦੇ ਉਦਘਾਟਨ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਪੰਜਾਬ ਆਉਣਾ ਸੀ ਪਰ ਉਨ੍ਹਾਂ ਨੇ ਆਪਣਾ ਪੰਜਾਬ ਦੌਰਾ ਰੱਦ ਕਰ ਦਿੱਤਾ ਸੀ। ਇੱਧਰ ਕਿਸਾਨਾਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਹ ਪੰਜਾਬ ਦੀ ਧਰਤੀ 'ਤੇ ਕਿਸੇ ਵੀ ਭਾਜਪਾ ਆਗੂ ਨੂੰ ਪੈਰ ਨਹੀਂ ਪਾਉਣ ਦੇਣਗੇ।


author

Shyna

Content Editor

Related News