ਸਾਜਿਸ਼ ਅਧੀਨ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕੀਤਾ ਜਾ ਰਿਹਾ: ਕੈਪਟਨ

9/24/2020 6:16:27 PM

ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਸਿਰਫ਼ ਪੰਜਾਬ 'ਚ ਹੀ ਨਹੀਂ ਸਗੋਂ ਪੂਰੇ ਦੇਸ਼ 'ਚ ਇਨ੍ਹਾਂ ਬਿੱਲਾਂ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਪੂਰੇ ਦੇਸ਼ ਦਾ ਕਿਸਾਨ ਇਨ੍ਹਾਂ 3 ਬਿੱਲਾਂ ਤੋਂ ਅਸਤੁੰਸ਼ਟ ਨਜ਼ਰ ਆ ਰਿਹਾ ਹੈ ਅਤੇ ਕਿਸਾਨਾਂ ਵਲੋਂ ਇਨ੍ਹਾਂ ਤਿੰਨਾਂ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮਾਂ ਦਾ ਦੂਜਾ ਵਿਆਹ ਨਾਬਾਲਗ ਧੀ ਲਈ ਬਣਿਆ ਨਾਸੂਰ, ਮਤਰੇਏ ਪਿਓ ਦੀ ਹੈਵਾਨੀਅਤ ਨੇ ਦਾਗ਼ੀ ਕੀਤਾ ਰਿਸ਼ਤਾ

ਇਨ੍ਹਾਂ ਪਾਸ ਹੋਏ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਪੰਜਾਬ ਸਰਕਾਰ ਤੇ ਕਾਂਗਰਸ ਖਿਲਾਫ ਘੋਰ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ਦੀ ਸਾਜ਼ਿਸ਼ ਅਧੀਨ ਝੂਠੇ ਦਾਅਵੇ, ਦੋਸ਼ ਤੇ ਧੋਖੇ ਨਾਲ ਭਰਪੂਰ ਜ਼ਬਾਨੀ ਭਰੋਸੇ ਦੇ ਰਹੀ ਹੈ। ਕੈਪਟਨ ਨੇ ਮੰਤਰੀ ਨੂੰ ਪੰਜਾਬ ਕਾਂਗਰਸ ਦਾ 2017 ਵਾਲਾ ਮੈਨੀਫੈਸਟੋ ਦੁਬਾਰਾ ਪੜ੍ਹਨ ਲਈ ਦੀ ਸਲਾਹ ਦਿੱਤੀ ਹੈ।ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਿਹੜੇ ਇਹ ਬਿੱਲ ਸਾਡੇ ਤੋਂ ਬਿਨਾਂ ਪੁੱਛੇ ਪਾਸ ਕੀਤੇ ਗਏ ਹਨ ਇਸ ਨਾਲ ਸਾਡੇ ਕਿਸਾਨ ਫਸਣਗੇ ਤੇ ਮਰਨਗੇ। ਕੈਪਟਨ ਨੇ ਕਿਹਾ ਕਿ ਇਹ ਲੜਾਈ ਕਿਸੇ ਵੀ ਸਿਆਸੀ ਪਾਰਟੀ ਕਾਂਗਰਸ, ਅਕਾਲੀ ਦਲ ਜਾਂ ਆਪ ਦੀ ਨਹੀਂ ਹੈ।

ਇਹ ਵੀ ਪੜ੍ਹੋ: ਖੇਤੀਬਾੜੀ ਬਿੱਲ: ਕਿਸਾਨੀ ਵੋਟ ਬੈਂਕ ਲਈ ਵੱਖਰੇ-ਵੱਖਰੇ ਰਾਗ ਅਲਾਪ ਰਹੀਆਂ ਸਿਆਸੀ ਪਾਰਟੀਆਂ

ਉਨ੍ਹਾਂ ਕਿਹਾ ਕਿ ਇਸ ਵੇਲੇ ਸਾਰਿਆਂ ਨੂੰ ਇਕੱਠੇ ਹੋ ਕੇ ਕਿਸਾਨਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਕਾਰਨ ਮੰਡੀਬੋਰਡ ਖਤਮ ਹੋ ਗਿਆ ਹੈ ਮੰਡੀਬੋਰਡ ਖਤਮ ਹੋਣ ਦੇ ਨਾਲ ਉਨ੍ਹਾਂ ਕੋਲੋਂ ਜਿਹੜੇ ਪੈਸੇ ਆਉਂਦੇ ਸਨ ਉਹ ਹੁਣ ਕਿੱਥੋਂ ਆਉਣਗੇ, ਜਿਨ੍ਹਾਂ ਨਾਲ ਸੜਕਾਂ, ਲਿੰਕ ਰੋਡ ਤੇ ਮੰਡੀਆਂ ਨੂੰ ਠੀਕ ਕਰਨਾ ਇਹ ਸਭ ਮੰਡੀਬੋਰਡ ਸੰਭਾਲਦੀ ਹੈ। ਇਹ ਸਭ ਖਤਮ ਹੋ ਗਿਆ ਹੈ।  ਸੁਖਬੀਰ ਬਾਦਲ 'ਤੇ ਵਰ੍ਹਦੇ ਹੋਏ ਕੈਪਟਨ ਸਾਬ੍ਹ ਨੇ ਕਿਹਾ ਉਹ ਸੁਖਬੀਰ ਬਾਦਲ ਵਲੋਂ ਉਨ੍ਹਾਂ ਦੇ ਚੋਣ ਮੈਨੀਫੈਸਟੋ ਦੇ  ਬਾਰੇ 'ਚ ਗਲਤ ਗੱਲਾਂ ਕਹੀਆਂ ਜਾ ਰਹੀਆਂ ਹਨ ਉਹ ਸਰਾਸਰ ਝੂਠ ਹੈ। 2017 ਤੇ 2019 'ਚ ਕਿ ਜਿਹੜਾ ਚੋਣ ਮੈਨੀਫੈਸਟੋ ਬਣਾਇਆ ਗਿਆ ਸੀ ਪਹਿਲਾਂ ਉਸ ਨੂੰ ਕੋਈ ਪੜ੍ਹ ਕੇ ਤਾਂ ਵੇਖੇ। ਉਸ 'ਚ ਇਹ ਲਿਖਿਆ ਗਿਆ ਹੈ ਕਿ ਐੱਮ.ਐੱਸ.ਪੀ. ਰਹੇਗੀ ਅਤੇ ਆਪਣੇ ਕਿਸਾਨਾਂ ਦੀ ਰਖਵਾਲੀ ਕਰਾਂਗੇ ਤੇ ਜਿਹੜੀ ਵੀ ਚੀਜ਼ ਮਜ਼ਬੂਤ ਕਰਨ ਦੀ ਲੋੜ ਹੈ ਉਹ ਅਸੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਝੂਠ ਬੋਲਣ ਦਾ ਆਦੀ ਹੈ।

ਇਹ ਵੀ ਪੜ੍ਹੋ: ਅਸਤੀਫ਼ਾ ਦੇਣ ਮਗਰੋਂ ਅੱਜ ਪੰਜਾਬ ਪਰਤੇਗੀ ਹਰਸਿਮਰਤ, ਸਵਾਗਤ ਲਈ 100 ਗੱਡੀਆਂ ਦਾ ਕਾਫ਼ਲਾ ਰਵਾਨਾ

ਦੱਸ ਦੇਈਏ ਕਿ ਇਨ੍ਹਾਂ ਖੇਤੀ ਬਿਲਾਂ ਦੇ ਪਾਸ ਹੋਣ 'ਤੇ ਸਿਆਸੀ ਧਿਰਾਂ ਵਲੋਂ ਇਕ-ਦੂਜੇ 'ਤੇ ਇਲਜਾਮ ਲਗਾਏ ਜਾ ਰਹੇ ਹਨ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਇਸ ਬਿੱਲ ਦਾ ਵਿਰੋਧ ਕੀਤਾ ਗਿਆ ਅਤੇ ਦੂਜੇ ਪਾਸੇ ਅਕਾਲੀ ਦਲ ਵਲੋਂ ਇਸ ਚੀਜ਼ ਦਾ ਕ੍ਰੈਡਿਟ ਲਿਆ ਜਾ ਰਿਹਾ ਹੈ ਕਿ ਅਸੀਂ ਸਰਕਾਰ ਨੂੰ ਸਮਝਾਇਆ ਪਰ ਸਰਕਾਰ ਨੇ ਸਾਡੀ ਇਕ ਨਾ ਸੁਣੀ। ਤੀਜੀ ਧਿਰ ਆਮ ਆਦਮੀ ਪਾਰਟੀ ਦੋਵਾਂ ਪਾਰਟੀਆਂ ਨੂੰ ਨਿਸ਼ਾਨੇ 'ਤੇ ਲੈ ਰਹੀ ਹੈ।

ਇਹ ਵੀ ਪੜ੍ਹੋ:  ਖੇਤੀ ਬਿੱਲਾਂ ਦੇ ਵਿਰੋਧ 'ਚ ਯੂਥ ਕਾਂਗਰਸੀਆਂ ਨੇ ਸੰਨੀ ਦਿਓਲ ਦੀ ਤਸਵੀਰ 'ਤੇ ਮਲੀ ਕਾਲਖ਼


Shyna

Content Editor Shyna