ਕੈਟ ਦਾ ਆਦੇਸ਼, ਠੇਕੇ ''ਤੇ ਰੱਖੇ ਅਧਿਆਪਕਾਂ ਨੂੰ ਦਿੱਤਾ ਜਾਵੇ ਮੰਹਿਗਾਈ ਭੱਤਾ

Saturday, Jul 28, 2018 - 05:21 PM (IST)

ਕੈਟ ਦਾ ਆਦੇਸ਼, ਠੇਕੇ ''ਤੇ ਰੱਖੇ ਅਧਿਆਪਕਾਂ ਨੂੰ ਦਿੱਤਾ ਜਾਵੇ ਮੰਹਿਗਾਈ ਭੱਤਾ

ਚੰਡੀਗੜ੍ਹ (ਸੰਦੀਪ)— ਕੈਟ ਨੇ ਯੂ. ਟੀ. 'ਚ ਤਾਇਨਾਤ ਠੇਕੇ 'ਤੇ ਰੱਖੇ ਸਾਰੇ ਅਧਿਆਪਕਾਂ ਨੂੰ ਮੰਹਿਗਾਈ ਭੱਤੇ (ਡੀ.ਏ.) ਦਾ ਹੱਕਦਾਰ ਮੰਨਿਆ ਹੈ। ਇਸ ਦੇ ਨਾਲ ਹੀ ਇਸ 'ਚ ਵਾਧਾ ਹੋਣ 'ਤੇ ਉਸ ਦਾ ਲਾਭ ਦੇਣ ਨੂੰ ਕਿਹਾ ਹੈ। ਕੈਟ (ਸੈਂਟਰਲ ਪ੍ਰਸ਼ਾਸਨਿਕ ਟ੍ਰਿਬਿਊਨਲ) ਦੇ ਚੰਡੀਗੜ੍ਹ ਬੈਂਚ ਨੇ ਇਹ ਫੈਸਲਾ ਯੂ. ਟੀ. ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਠੇਕੇ 'ਤੇ ਤਾਇਨਾਤ 152 ਅਧਿਆਪਕਾਂ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਾਇਆ ਹੈ। 
ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਠੇਕੇ 'ਤੇ ਰੱਖੇ ਟੀਚਰਾਂ ਨੂੰ ਡੀ. ਏ. ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਆਪਣੇ ਫੈਸਲੇ 'ਚ ਕੈਟ ਬੈਂਚ ਨੇ ਠੇਕੇ 'ਤੇ ਰੱਖੇ ਅਧਿਆਪਕਾਂ ਨੂੰ ਰੈਗੂਲਰ ਕਰਮਚਾਰੀਆਂ ਵਾਂਗ ਬੇਸਿਕ ਸੈਲਰੀ ਦੇ ਨਾਲ ਸਮਾਂ-ਸਮਾਂ 'ਤੇ ਸੋਧ ਕੀਤੇ ਗਏ ਡੀ. ਏ. ਦੇਣ ਦਾ ਹੱਕਦਾਰ ਮੰਨਿਆ ਹੈ। ਚੰਡੀਗੜ੍ਹ ਬੈਂਚ ਨੇ ਆਦੇਸ਼ 'ਚ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ 10 ਫਰਵਰੀ 2016 ਨੂੰ ਜਾਰੀ ਆਦੇਸ਼ ਨੂੰ ਰੱਦ ਕਰਦੇ ਹੋਏ ਸਾਰੇ ਠੇਕੇ 'ਤੇ ਰੱਖੇ ਅਧਿਆਪਕਾਂ ਨੂੰ ਬੇਸਿਕ ਸੈਲਰੀ ਦੇ ਨਾਸ-ਨਾਲ ਸਮੇਂ 'ਤੇ ਸੋਧ ਕੀਤੇ ਗਏ ਡੀ. ਏ. ਦੇਣ ਦੇ ਆਦੇਸ਼ ਦਿੱਤੇ ਹਨ।


Related News