ਬੈਂਕ ''ਚ ਮਨਾਇਆ ਗਾਹਕ ਦਿਹਾੜਾ

Friday, Jun 09, 2017 - 12:29 AM (IST)

ਬੈਂਕ ''ਚ ਮਨਾਇਆ ਗਾਹਕ ਦਿਹਾੜਾ

ਮੋਗਾ,  (ਸੰਦੀਪ) -ਆਈ. ਡੀ. ਬੀ. ਆਈ. ਬੈਂਕ ਦੇ ਹੈੱਡ ਬ੍ਰਾਂਚ ਦੇ ਅਧਿਕਾਰੀਆਂ ਦੇ ਹੁਕਮਾਂ 'ਤੇ ਗ੍ਰਾਮੀਣ ਬ੍ਰਾਂਚ ਪਿੰਡ ਗੱਜਣਵਾਲਾ ਵਿਖੇ ਗਾਹਕ ਦਿਹਾੜਾ ਮਨਾਇਆ ਗਿਆ, ਜਿਸ 'ਚ ਬ੍ਰਾਂਚ ਪ੍ਰਮੁੱਖ ਸੁਰਿੰਦਰ ਮੋਂਗਾ ਨੇ ਗਾਹਕਾਂ ਨੂੰ ਬੈਂਕ ਦੀ ਕਾਰਜਸ਼ੈਲੀ ਵਿਚ ਸਹਿਯੋਗ ਦੇਣ ਅਤੇ ਬੈਂਕ ਨਾਲ ਜੁੜੇ ਰਹਿਣ ਲਈ ਧੰਨਵਾਦ ਕੀਤਾ।
ਉਨ੍ਹਾਂ ਇਸ ਦੌਰਾਨ ਪਹੁੰਚੇ ਇਲਾਕੇ ਦੇ ਲੋਕਾਂ ਨੂੰ ਬੈਂਕ ਦੀਆਂ ਖਾਸ ਤੌਰ 'ਤੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਦੱਸਣ ਦੇ ਨਾਲ-ਨਾਲ ਉਨ੍ਹਾਂ ਦੇ ਸੁਝਾਅ ਵੀ ਲਏ। ਇਸ ਦੌਰਾਨ ਪਿੰਡ ਦੇ ਸਰਪੰਚ ਜਿੰਮੀ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਵਾਸੀ ਅਤੇ ਬੈਂਕ ਮੁਲਾਜ਼ਮ ਹਾਜ਼ਰ ਸਨ।
ਨੱਥੂਵਾਲਾ ਗਰਬੀ, (ਰਾਜਵੀਰ)-ਨਜ਼ਦੀਕੀ ਪਿੰਡ ਭਲੂਰ ਵਿਖੇ ਸਥਿਤ ਸਹਿਕਾਰੀ ਬੈਂਕ ਵੱਲੋਂ ਮੈਨੇਜਰ ਮਨਜੀਤ ਸਿੰਘ ਦੀ ਅਗਵਾਈ 'ਚ ਗਾਹਕ ਮਿਲਣੀ ਸਮਾਗਮ ਕਰਵਾਇਆ ਗਿਆ। ਬੈਂਕ ਮੈਨੇਜਰ ਮਨਜੀਤ ਸਿੰਘ ਨੇ ਹਾਜ਼ਰੀਨ ਨੂੰ ਨਾਬਾਰਡ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਂਦਿਆਂ ਦੱਸਿਆ ਕਿ ਜਿਵੇਂ ਗੈਸ ਸਿਲੰਡਰ ਦੀ ਸਬਸਿਡੀ ਸਿੱਧੀ ਗਾਹਕ ਦੇ ਖਾਤੇ ਵਿਚ ਆ ਰਹੀ ਹੈ, ਇਸੇ ਤਰ੍ਹਾਂ ਹੁਣ ਸਹਿਕਾਰੀ ਸਭਾਵਾਂ ਵਿਚੋਂ, ਜੋ ਕਿਸਾਨ ਵੀਰ ਖਾਦ, ਸਪਰੇਅ, ਡੀਜ਼ਲ ਆਦਿ ਲੈਂਦੇ ਹਨ, ਉਨ੍ਹਾਂ ਦੀ ਸਬਸਿਡੀ ਵੀ ਕਿਸਾਨ ਭਰਾਵਾਂ ਦੇ ਖਾਤਿਆਂ 'ਚ ਹੀ ਸਿੱਧੀ ਆਇਆ ਕਰੇਗੀ। ਇਸ ਲਈ ਹਰ ਕਿਸਾਨ ਵੀਰ ਦਾ ਬੈਂਕ 'ਚ ਖਾਤਾ ਹੋਣਾ ਬਹੁਤ ਜ਼ਰੂਰੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਬੈਂਕ ਵੱਲੋਂ ਵੱਖ-ਵੱਖ ਚੱਲ ਰਹੀਆਂ ਬੀਮਾਂ ਸਕੀਮਾਂ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਸਹਿਕਾਰੀ ਸਭਾ ਭਲੂਰ ਦੇ ਪ੍ਰਧਾਨ ਰਾਜਾ ਢਿੱਲੋਂ, ਸਕੱਤਰ ਜਗਸੀਰ ਸਿੰਘ, ਮੀਤ ਪ੍ਰਧਾਨ ਸੁਖਚੈਨ ਸਿੰਘ, ਸੁਖਮੰਦਰ ਸਿੰਘ ਬਰਾੜ, ਪੰਚ ਭਗਵਾਨ ਸਿੰਘ, ਲਛਮਣ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਵੀਰ ਹਾਜ਼ਰ ਸਨ।


Related News