ਸੀ. ਈ. ਏ. ਖਿਲਾਫ ਲੈਬਾਰਟਰੀ ਮਾਲਕਾਂ ਵਲੋਂ ਪ੍ਰਦਰਸ਼ਨ
Tuesday, Jun 23, 2020 - 04:20 PM (IST)
ਬੁਢਲਾਡਾ (ਬਾਂਸਲ) : ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਸੀ. ਏ. ਏ. ਐਕਟ ਖ਼ਿਲਾਫ਼ ਮੈਡੀਕਲ ਲੈਬਾਰਟਰੀ ਮਾਲਕਾਂ ਵੱਲੋਂ ਰੋਸ ਵਜੋਂ ਆਪਣੀਆਂ ਲੈਬਾਰਟਰੀਜ਼ ਬੰਦ ਕਰਕੇ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਬੁਢਲਾਡਾ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੀ. ਈ. ਏ. ਐਕਟ ਖ਼ਿਲਾਫ਼ ਆਪਣੀਆਂ ਲੈਬਾਰਟਰੀਜ਼ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੀ. ਏ. ਏ. ਐਕਟ ਸਰਕਾਰ 1 ਜੁਲਾਈ ਨੂੰ ਲਾਗੂ ਕਰਨ ਜਾ ਰਹੀ ਹੈ, ਉਹ ਬਿਲਕੁਲ ਹੀ ਸਾਡੇ ਰੋਜ਼ਗਾਰ ਦੇ ਉਪਰ ਬਹੁਤ ਵੱਡੀ ਸੱਟ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਹਜ਼ਾਰਾਂ ਤੋਂ ਉਪਰ ਲੈਬਾਰਟਰੀਆਂ ਦੇ ਮਾਲਕ ਇਸ ਐਕਟ ਦੇ ਆਉਣ ਨਾਲ ਬੇਰੋਜ਼ਗਾਰ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਐਕਟ ਦੇ ਆਉਣ ਨਾਲ ਕਾਰਪੋਰੇਟ ਜਗਤ ਹਾਵੀ ਹੋ ਜਾਵੇਗਾ ਜਦਕਿ ਲੋਕਾਂ ਲਈ ਵੀ ਟੈਸਟਿੰਗ ਕਰਾਉਣੀ ਮਹਿੰਗੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਐਕਟ ਲਾਗੂ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਾਕੇਸ਼ ਜਿੰਦਲ, ਸ਼ੁਰੇਸ਼ ਕੁਮਾਰ, ਦੀਪਕ ਕੁਮਾਰ ਆਦਿ ਸਮੇਤ ਸ਼ਹਿਰ ਦੀਆਂ ਸਾਰੀਆਂ ਲੈਬਜ਼ ਦੇ ਮਾਲਕ ਹਾਜ਼ਰ ਸਨ।