ਐੱਨ.ਆਰ.ਆਈ ਦੇ ਸਦਕਾ ਬਦਲੀ ਪਿੰਡ ਦੀ ਨੁਹਾਰ

Wednesday, May 22, 2019 - 01:11 PM (IST)

ਐੱਨ.ਆਰ.ਆਈ ਦੇ ਸਦਕਾ ਬਦਲੀ ਪਿੰਡ ਦੀ ਨੁਹਾਰ

ਹੁਸ਼ਿਆਰਪੁਰ (ਅਮਰੀਕ)— ਅਕਸਰ ਦੇਖਿਆ ਜਾਂਦਾ ਹੈ ਕਿ ਪਿੰਡਾਂ ਨੂੰ ਸ਼ਹਿਰਾਂ ਦੇ ਮੁਕਾਬਲੇ ਘੱਟ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਸ਼ਹਿਰਾਂ ਵਾਂਗ ਪਿੰਡਾਂ 'ਚ ਕਈ ਸਹੂਲਤਾਂ ਨਹੀਂ ਮਿਲਦੀਆਂ ਹਨ ਪਰ ਹੁਣ ਪਿੰਡ-ਪਿੰਡ ਹੀ ਨਹੀਂ ਰਹੇ ਸਗੋਂ ਪਿੰਡਾਂ ਨੇ ਸ਼ਹਿਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਿੰਡਾਂ ਨੂੰ ਸ਼ਹਿਰਾਂ ਵਾਂਗ ਬਣਾਉਣ 'ਚ ਬਹੁਤਾ ਯੋਗਦਾਨ ਉਨ੍ਹਾਂ ਪ੍ਰਵਾਸੀ ਪੰਜਾਬੀਆਂ ਦਾ ਹੈ, ਜੋ ਵਿਦੇਸ਼ ਦੀ ਧਰਤੀ 'ਤੇ ਰਹਿ ਕੇ ਵੀ ਆਪਣੇ ਦੇਸ਼ ਬਾਰੇ ਸੋਚਦੇ ਹਨ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦਾ ਕਸਬਾ ਮਾਹਿਲਪੁਰ ਦੇ ਅਧੀਨ ਆਉਂਦੇ ਪਿੰਡ ਕਾਲੇਵਾਲ ਭਾਗਤਾ 'ਚ ਦੇਖਣ ਨੂੰ ਮਿਲਿਆ, ਜਿੱਥੇ ਪਿੰਡ ਦੀ ਨਵੀਂ ਬਣੀ ਪੰਚਾਇਤ ਨੇ ਪਿੰਡ ਨੂੰ ਨਵੀਂ ਦਿਸ਼ਾ ਦਿੱਤੀ ਗਈ ਅਤੇ ਸ਼ਹਿਰਾਂ ਵਾਂਗ ਸਹੂਲਤਾਂ ਦਿੱਤੀਆਂ ਗਈਆਂ। 

PunjabKesari

ਪਿੰਡ ਦੀ ਨਵੀਂ ਬਣੀ ਪੰਚਾਇਤ ਨੇ ਪੰਚਾਇਤੀ ਚੋਣਾਂ ਦੌਰਾਨ ਚੋਣ ਪੱਤਰ ਜਾਰੀ ਕਰਕੇ ਪਿੰਡ ਲਈ 15 ਨਵੀਆਂ ਸਹੁਲਤਾਂ ਦੇਣ ਦਾ ਫੈਸਲਾ ਲਿਆ ਸੀ ਕਿ ਉਹ ਇਕ-ਇਕ ਕਰਕੇ ਉਹ ਸਾਰੇ ਸਹੂਲਤਾਂ ਪਿੰਡ ਨੂੰ ਦੇਣਗੇ। ਪਿੰਡ 'ਚ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਚਾਇਤ ਐੱਨ. ਆਰ. ਆਈਜ਼ ਦੀ ਮਦਦ ਸਕਦਾ ਕਾਮਯਾਬ ਵੀ ਰਹੀ ਹੈ। ਪਿੰਡ ਦੀ ਪੰਚਾਇਤ ਨੇ ਪਿੰਡ ਦੀ ਸਾਫ-ਸਫਾਈ ਦੇ ਇਲਾਵਾ ਪਿੰਡ 'ਚ ਲਾਈਟ ਅਤੇ ਸੀ. ਸੀ. ਟੀ.ਵੀ. ਕੈਮਰਿਆਂ ਤੋਂ ਸੁਰੱਖਿਆ ਮੁਹੱਈਆ ਕਰਵਾਈ ਹੈ, ਜਿਸ 'ਚ ਪੰਚਾਇਤ ਨੇ ਪਿੰਡ ਤੋਂ ਵਿਦੇਸ਼ ਦੀ ਧਰਤੀ 'ਤੇ ਰਹਿ ਰਹੇ ਪ੍ਰਵਾਸੀ ਪੰਜਾਬੀਆਂ ਦਾ ਸਹਾਰਾ ਲਿਆ ਹੈ, ਜਿਨ੍ਹਾਂ ਦੇ ਸਦਕਾ ਪੰਚਾਇਤ ਨੇ ਪਿੰਡ 'ਚ ਕਰੀਬ 22 ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਸੁਰੱਖਿਆ ਪ੍ਰਦਾਨ ਕੀਤੀ ਹੈ। 
ਦੱਸ ਦੇਈਏ ਕਿ ਇਸ 'ਤੇ ਲੱਖਾਂ ਰੁਪਏ ਖਰਚ ਹੋਏ, ਜਿਸ ਦਾ ਭੁਗਤਾਨ ਪਿੰਡ ਦੀ ਹੀ ਵਿਦੇਸ਼ ਤੋਂ ਇਕ ਲੜਕੀ ਨੇ ਕੀਤਾ ਹੈ। ਉਥੇ ਹੀ ਪਿੰਡ ਪੰਚਾਇਤ ਵੱਲੋਂ ਪਿੰਡ 'ਚ ਹਰ ਇਕ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੀ ਪਿੰਡ ਨੂੰ ਲੋੜ ਹੈ। ਪਿੰਡ 'ਚ ਵਧੀਆ ਸਕੂਲ, ਖੇਡਣ ਲਈ ਗਰਾਊਂਡ, ਗਲੀਆਂ 'ਚ ਸੋਲਰ ਲਾਈਟ ਦੇ ਇਲਾਵਾ ਹੁਣ ਪਿੰਡ ਨੂੰ ਸੀ. ਸੀ. ਟੀ. ਵੀ. ਨਾਲ ਲੈਸ ਕੀਤਾ ਹੈ, ਜਿਸ ਦੀ ਪਿੰਡ ਦੇ ਲੋਕਾਂ ਨੇ ਪੰਚਾਇਤ ਦੀ ਪ੍ਰਸ਼ੰਸਾ ਕੀਤੀ ਹੈ। 

PunjabKesari

ਉਥੇ ਹੀ ਮਹਿਲਾ ਸਰਪੰਚ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ ਉਹ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਵੀ ਬਹੁਤ ਕੰਮ ਅਜੇ ਬਾਕੀ ਹਨ, ਜਿਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਪੂਰੇ ਕਰ ਲਏ ਜਾਣਗੇ। ਵਿਦੇਸ਼ ਦੀ ਧਰਤੀ 'ਤੇ ਰਹਿ ਰਹੇ ਪ੍ਰਵਾਸੀ ਪੰਜਾਬੀਆਂ ਵੱਲੋਂ ਆਪਣੀ ਦੇਸ਼ ਦੀ ਮਿੱਟੀ ਨਾਲ ਮੋਹ ਅੱਜ ਵੀ ਬਰਕਰਾਰ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਪੰਜਾਬੀ ਦੁਨੀਆ 'ਚ ਬੈਠੇ ਆਪਣੇ ਅਤੇ ਆਪਣੇ ਦੇਸ਼ ਦੀ ਮਿੱਟੀ ਲਈ ਕੁਝ ਕਰਨ ਦੀ ਤੰਮਨਾ ਰੱਖਦੇ ਹਨ। ਬਾਵਜੂਦ ਇਸ ਦੀ ਇਸ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ।


author

shivani attri

Content Editor

Related News