‘ਸੀ. ਸੀ. ਆਈ. ਨੇ ਖ਼ਰੀਦਿਆ 28,16,255 ਗੰਢਾਂ ਨਰਮਾ’
Tuesday, Dec 01, 2020 - 10:11 AM (IST)
ਜੈਤੋ (ਪਰਾਸ਼ਰ) - ਕੱਪੜਾ ਮੰਤਰਾਲਾ ਦੇ ਉੱਦਮ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਨੇ ਚਾਲੂ ਕਪਾਹ ਸੀਜ਼ਨ ਸਾਲ 2020-21 ਦੇ ਦੌਰਾਨ ਦੇਸ਼ ਦੇ ਵੱਖ-ਵੱਖ ਕਪਾਹ ਪੈਦਾਵਾਰ ਸੂਬਿਆਂ ਤੋਂ ਨਰਮਾ ਖ਼ਰੀਦਿਆ। ਇਨ੍ਹਾਂ ’ਚ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਓਡਿਸ਼ਾ ਤੋਂ ਬੀਤੀ 20 ਨਵੰਬਰ ਤੱਕ 28,16,255 ਗੰਢਾਂ ਸਫੈਦ ਸੋਨਾ (ਨਰਮਾ) 5,65,591 ਕਿਸਾਨਾਂ ਤੋਂ 8286.91 ਕਰੋੜ ਰੁਪਏ ਖ਼ਰਚ ਕੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦਿਆ ਹੈ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!
ਪੜ੍ਹੋ ਇਹ ਵੀ ਖਬਰ - ਭੁੱਲ ਕੇ ਵੀ ਐਤਵਾਰ ਵਾਲੇ ਦਿਨ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ
ਇਸ ਸਾਲ ਨਿਗਮ ਨੇ 125 ਲੱਖ ਗੰਢਾਂ ਨਰਮਾ ਖ਼ਰੀਦਣ ਦਾ ਟੀਚਾ ਰੱਖਿਆ ਹੈ। ਉਥੇ ਹੀ ਹੁਣ ਤੱਕ ਦੇਸ਼ ’ਚ 1,32,800 ਲੱਖ ਗੰਢਾਂ ਦੀ ਆਮਦ ਮੰਡੀਆਂ ’ਚ ਪਹੁੰਚਣ ਦੀ ਸੂਚਨਾ ਹੈ। ਸੂਤਰਾਂ ਮੁਤਾਬਕ ਦੇਸ਼ ’ਚ ਆਈ ਕੁਲ ਆਮਦ 1,32,000 ਗੰਢਾਂ ’ਚ ਪੰਜਾਬ ਦੀਆਂ 2000 ਗੰਢਾਂ, ਹਰਿਆਣਾ 11,000, ਅੱਪਰ ਰਾਜਸਥਾਨ 7000, ਲੋਅਰ ਰਾਜਸਥਾਨ 7000, ਗੁਜਰਾਤ 32,000, ਮਹਾਰਾਸ਼ਟਰ 24,000, ਮੱਧ ਪ੍ਰਦੇਸ਼ 9000, ਕਰਨਾਟਕ 12,000, ਤੇਲੰਗਾਨਾ 22,000, ਆਂਧਰਾ ਪ੍ਰਦੇਸ਼ 5000 ਅਤੇ ਓਡਿਸ਼ਾ 1800 ਗੰਢਾਂ ਸ਼ਾਮਲ ਹਨ।
ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਵਿਆਹ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹਿਆਂ ਦੇ ਆਪਣੇ ਹੀ ਘਰ ਵਿਛੇ ਸੱਥਰ (ਤਸਵੀਰਾਂ)