CBSE ਦੇ ਵਿਦਿਆਰਥੀ ਦੇਣ ਧਿਆਨ, ਮਾਹਿਰਾਂ ਦੇ ਸੁਝਾਅ ਪੇਪਰਾਂ 'ਚ ਦੁਆ ਸਕਦੇ ਨੇ ਸ਼ਾਨਦਾਰ ਅੰਕ

Monday, Feb 05, 2024 - 01:56 PM (IST)

ਲੁਧਿਆਣਾ (ਵਿੱਕੀ) : ਫਰਵਰੀ ਦੇ ਨਾਲ ਹੀ ਪ੍ਰੀਖਿਆ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਬੋਰਡ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। ਪ੍ਰੀ-ਬੋਰਡ ਤੋਂ ਬਾਅਦ ਹੁਣ ਫਾਈਨਲ ਦੀ ਤਿਆਰੀ ’ਚ ਜੁੱਟੇ ਵਿਦਿਆਰਥੀਆਂ ਲਈ ਇਕ-ਇਕ ਦਿਨ ਮਹੱਤਵ ਰੱਖਦਾ ਹੈ। ਵਿਦਿਆਰਥੀ ਪ੍ਰੀਖਿਆ ’ਚ ਵਧੀਆ ਪਰਫਾਰਮ ਕਰਨ ਲਈ ਦਿਨ-ਰਾਤ ਜੁੱਟੇ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਗਾਈਡ ਕਰਨ ਲਈ ‘ਜਗ ਬਾਣੀ’ ਨੇ ਸ਼ਹਿਰ ਦੇ ਇਸ ਤਰ੍ਹਾਂ ਦੇ ਵਿਸ਼ਾ ਮਾਹਿਰਾਂ ਨਾਲ ਗੱਲ ਕੀਤੀ, ਜੋ ਪਿਛਲੇ ਲਗਭਗ ਡੇਢ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਇਨ੍ਹਾਂ ਅਧਿਆਪਕਾਂ ਨੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦੱਸੀਆਂ ਹਨ, ਜਿਸ ਨਾਲ ਵਿਦਿਆਰਥੀ ਪ੍ਰੀਖਿਆ ’ਚ ਚੰਗੇ ਅੰਕ ਹਾਸਲ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਮੀਂਹ ਤੇ ਗੜ੍ਹੇਮਾਰੀ ਦੇ ਨਾਲ ਤੂਫ਼ਾਨ ਦਾ Alert ਜਾਰੀ
ਕਲੀਅਰ ਲਿਖਣ ਫਾਰਮੂਲਾ, ਹਰ ਸਾਲਿਊਸ਼ਨ ਦੀ ਪ੍ਰੋਸੈੱਸ ਵੀ ਅੰਕ ਦਿਵਾਏਗੀ
ਪ੍ਰਦੀਪ ਕੰਬੋਜ਼, ਡਾਇਰੈਕਟਰ ਐਲਕੈਮੇ ਟਿਊਟੋਰੀਅਲਸ ਨੇ ਕਿਹਾ ਕਿ ਮੈਥ ’ਚ ਥੋੜ੍ਹਾ ਧਿਆਨ ਰੱਖਿਆ ਜਾਵੇ ਤਾਂ ਇਹ ਸਭ ਤੋਂ ਜ਼ਿਆਦਾ ਸਕੋਰਿੰਗ ਵਿਸ਼ਾ ਹੋ ਜਾਂਦਾ ਹੈ। ਕਈ ਵਿਦਿਆਰਥੀ ਕੰਸਪੈਟ ਕਲੀਅਰ ਨਹੀਂ ਕਰਦੇ, ਸਿੱਧੇ ਉੱਤਰ ਲਿਖ ਦਿੰਦੇ ਹਨ। ਇਸ ਲਈ ਕਦੇ ਪੂਰੇ ਅੰਕ ਨਹੀਂ ਮਿਲਦੇ। ਹਰ ਉੱਤਰ ਲਈ ਘੱਟ ਤੋਂ ਘੱਟ ਫਾਰਮੂਲਾ ਅਤੇ ਪ੍ਰੋਸੈੱਸ ਕਲੀਅਰ ਦੱਸਣਾ ਚਾਹੀਦਾ। ਇਸ ਤਰ੍ਹਾਂ ਕਰਨ ਵਾਲਿਆਂ ਦਾ ਜਵਾਬ ਗਲਤ ਹੋਣ ’ਤੇ ਵੀ ਕੁੱਝ ਮਾਰਕ ਮਿਲ ਜਾਂਦੇ ਹਨ। ਇਸ ਵਿਸ਼ੇ ’ਚ ਰਫ ਵਰਕ ਨੂੰ ਵੀ ਦੇਖਿਆ ਜਾਂਦਾ ਹੈ। ਕਿਸੇ ਸਵਾਲ ਨੂੰ ਹੱਲ ਕਰ ਲਈ ਕਿੰਨਾ ਟਰਾਈ ਕੀਤਾ ਗਿਆ, ਉਹ ਰਫ ਵਰਕ ਤੋਂ ਹੀ ਪਤਾ ਲੱਗਦਾ ਹੈ। ਇਸ ਦਾ ਵੀ ਵੇਟੇਜ ਦਿੱਤਾ ਜਾਂਦਾ ਹੈ। ਡਿਜ਼ਿਟ ਅਤੇ ਸਾਈਨ ਕਲੀਅਰ ਹੋਣਾ ਚਾਹੀਦਾ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਦੇ ਲੋਕਾਂ ਨੂੰ ਵੱਡੀ ਰਾਹਤ, ਖ਼ਬਰ ਪੜ੍ਹ ਖ਼ੁਸ਼ ਹੋ ਜਾਣਗੇ
ਸਾਇੰਸ ਵਿਚ ਕ੍ਰਿਏਟੀਵਿਟੀ ਦਾ ਫਾਇਦਾ ਨਹੀਂ 
ਤੇਜਪ੍ਰੀਤ ਸਿੰਘ, ਸਾਇੰਸ ਮਾਹਿਰ ਨੇ ਦੱਸਿਆ ਕਿ ਸਾਇੰਸ ਦੇ ਟੂ ਦਿ ਪੁਆਇੰਟ ਉੱਤਰ ਨੂੰ ਹੀ ਵੇਟੇਜ ਮਿਲਦਾ ਹੈ। ਕਈ ਵਿਦਿਆਰਥੀ ਇਸ ਵਿਸ਼ੇ 'ਚ ਵੀ ਕ੍ਰਿਏਟੀਵਿਟੀ ਦਿਖਾਉਂਦੇ ਹਨ। ਲੰਮੇ ਪੈਰਾਗ੍ਰਾਫ ਬਿਲਕੁਲ ਨਾ ਲਿਖਣ। ਇਸ ਵਿਚ ਸਮਾਂ ਬਰਬਾਦ ਹੁੰਦਾ ਹੈ। ਪੇਪਰ ’ਚ ਮਲਟੀਪਲ ਚੁਆਇਸ, ਵੈਰੀ ਸ਼ਾਟ, ਸ਼ਾਰਟ ਤੇ ਕੇਸ ਬੇਸਡ ਪ੍ਰਸ਼ਨ ਰਹਿੰਦੇ ਹਨ। ਇਨ੍ਹਾਂ ਪੰਜਾਂ ਨੂੰ ਇਕ-ਇਕ ਕਰ ਕੇ ਪੂਰਾ ਹੱਲ ਕਰਨ। ਇਸ ਤਰ੍ਹਾਂ ਅੰਕ ਗਲਤ ਜੁੜਨ ਦੀ ਗੁਜਾਇੰਸ਼ ਨਹੀਂ ਰਹੇਗੀ। 2 ਮਾਰਕ ਦੇ ਜਵਾਬ ’ਚ ਜੇਕਰ 4 ਪ੍ਰੋਸੈੱਸ ਹੈ ਤਾਂ ਹਰਇਕ ਲਈ ਹਾਫ ਮਾਰਕ ਨਿਰਧਾਰਿਤ ਹਨ। ਇਸ ਲਈ ਹਰ ਪ੍ਰੋਸੈੱਸ ’ਤੇ ਕੀਵਰਡ ਦੀ ਵਰਤੋਂ ਕਰਨ।
ਰਿਪੀਟੇਸ਼ਨ ਨਾਲ ਨੰਬਰ ਨਹੀਂ ਮਿਲਦੇ
ਨਰਿੰਦਰ ਯਾਦਵ, ਵਿੱਦਿਆ ਚੈਂਪ ਨੇ ਦੱਸਿਆ ਕਿ ਸੋਸ਼ਲ ਸਾਇੰਸ ਦੇ ਲੌਂਗ ਆਂਸਰ ’ਚ ਵਿਦਿਆਰਥੀ ਇਕ-ਇਕ ਲਾਈਨ 'ਚ 30-35 ਵਰਡ ਲਿਖ ਲੈਂਦੇ ਹਨ। ਅਗਲੇ ਪੇਜ ’ਤੇ ਹੀ ਕੁਝ ਲਾਈਨਾਂ ਰਿਪੀਟ ਹੋ ਜਾਂਦੀਆਂ ਹਨ। ਖ਼ਾਸ ਤੌਰ ’ਤੇ ਹਿਸਟਰੀ ਵਿਚ ਇਸ ਤਰ੍ਹਾਂ ਹੁੰਦਾ ਹੈ। ਇਸ 'ਚ ਅੰਕ ਕੱਟਦੇ ਹਨ। ਹਰ ਆਂਸਰ ਬੁਲੇਟਸ ਜਾਂ ਪੁਆਇੰਟਰ ਜ਼ਰੀਏ ਲਿਖਣਾ ਚਾਹੀਦਾ। ਲਾਂਗ ਆਂਸਰ ਦੀ ਸ਼ੁਰੂਆਤ ਦੇ ਪੈਰਾਗ੍ਰਾਫ ’ਚ ਇੰਟਰੋ ਦੇ ਤੌਰ ’ਤੇ ਜੇਕਰ ਇਨਾਂ ਪੁਆਇੰਟਸ ਨੂੰ ਸਪੱਸ਼ਟ ਕਰਨ ਤਾਂ ਫੁੱਲ ਮਾਰਕਸ ਵੀ ਸੰਭਵ ਹਨ। ਸਭ ਤੋਂ ਜ਼ਰੂਰੀ ਹੈ ਕਿ ਸਵਾਲ ਧਿਆਨ ਨਾਲ ਪੜ੍ਹ ਕੇ ਜਾਣਨ ਕਿ ਕੀ ਪੁੱਛਿਆ ਗਿਆ ਹੈ। ਬੇਲੋੜਾ ਨਾ ਲਿਖੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Babita

Content Editor

Related News