CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਕੋਰੋਨਾ ਦੇ ਚੱਲਦਿਆਂ ਮਿਲੀ ਵੱਡੀ ਰਾਹਤ

Thursday, Apr 08, 2021 - 08:50 AM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਨੇ ਜਮਾਤ 10ਵੀਂ ਤੇ 12ਵੀਂ ਬੋਰਡ ਪ੍ਰੀਖਿਆ-2021 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਮਾਰਕਸ਼ੀਟ 'ਚ ਲਿਖੇ 'ਸੀ' ਤੋਂ ਪਰੇਸ਼ਾਨ ਨਾ ਹੋਣ ਦੀ ਗੱਲ ਕਹੀ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਕੁੱਝ ਵਿਦਿਆਰਥੀਆਂ ਦੀ ਮਾਰਕਸ਼ੀਟ 'ਚ 'ਸੀ' ਲਿਖਿਆ ਹੋਇਆ ਹੋਵੇਗਾ ਪਰ ਉਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੇ ਮਾਰਕਸ ਘੱਟ ਆਏ ਹਨ ਜਾਂ ਉਹ ਫੇਲ੍ਹ ਹਨ, ਸਗੋਂ ਇੱਥੇ 'ਸੀ' ਦਾ ਮਤਲਬ ਕੋਰੋਨਾ ਵਾਇਰਸ ਤੋਂ ਹੈ।

ਇਹ ਵੀ ਪੜ੍ਹੋ : ਟਰੱਕ 'ਚੋਂ ਮਿਲੀ ਡਰਾਈਵਰ ਦੀ ਕੀੜੇ ਪਈ ਹੋਈ ਲਾਸ਼, ਦੇਖਣ ਵਾਲਿਆਂ ਦੇ ਕੰਬ ਗਏ ਦਿਲ
ਸੀ. ਬੀ. ਐਸ. ਈ. ਨੇ  ਕੋਰੋਨਾ ਪਾਜ਼ੇਟਿਵ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਪ੍ਰੀਖਿਆ ਵਿਚ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਜੇਕਰ ਕੋਈ ਵਿਦਿਆਰਥੀ ਪਾਜ਼ੇਟਿਵ ਹੈ ਜਾਂ ਉਸ ਦੇ ਘਰ 'ਚ ਕੋਈ ਪਾਜ਼ੇਟਿਵ ਹੈ ਤਾਂ ਉਹ ਪ੍ਰੈਕਟੀਕਲ ਪ੍ਰੀਖਿਆ ਬਾਅਦ 'ਚ ਦੇ ਸਕਦਾ ਹੈ। ਸਾਰੇ ਸਕੂਲਾਂ ਨੂੰ ਹਰ ਹਾਲ 'ਚ 11 ਜੂਨ, 2021 ਤੱਕ ਪ੍ਰੈਕਟੀਕਲ ਪ੍ਰੀਖਿਆਵਾਂ ਲੈਣੀਆਂ ਹੋਣਗੀਆਂ। ਵਿਦਿਆਰਥੀਆਂ ਦੀ ਮਾਰਕਸ਼ੀਟ 'ਚ ਲਿਖੀ 'ਸੀ' ਦਾ ਮਤਲਬ ਇਹੀ ਹੈ ਕਿ ਉਨ੍ਹਾਂ ਨੇ ਕੋਰੋਨਾ ਦੇ ਚੱਲਦਿਆਂ ਅਜੇ ਪ੍ਰੀਖਿਆ ਨਹੀਂ ਦਿੱਤੀ ਹੈ। 

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਰਹਿਣ ਤਿਆਰ, ਮਿਲਣ ਜਾ ਰਹੀ ਵੱਡੀ ਸਹੂਲਤ
ਕੇਂਦਰ ਬਦਲਣ 'ਤੇ ਲਿਖਿਆ ਹੋਵੇਗਾ 'ਟੀ'
ਸਾਲ-2020 'ਚ ਕੋਰੋਨਾ ਦੇ ਵਿਗੜੇ ਹਾਲਾਤ 'ਚ ਕੋਈ ਵਿਦਿਆਰਥੀ ਆਪਣੇ ਪਰਿਵਾਰ ਨਾਲ ਦੂਜੇ ਸ਼ਹਿਰਾਂ 'ਚ ਸ਼ਿਫਟ ਹੋ ਗਏ ਸਨ। ਅਜਿਹੀ ਸਥਿਤੀ 'ਚ ਸੀ. ਬੀ. ਐਸ. ਈ. ਨੇ ਉਨ੍ਹਾਂ ਨੂੰ ਆਪਣਾ ਪ੍ਰੀਖਿਆ ਕੇਂਦਰ ਬਦਲਣ ਦੀ ਰਾਹਤ ਦਿੱਤੀ ਹੈ, ਜੋ ਵੀ ਵਿਦਿਆਰਥੀ ਆਪਣਾ ਪ੍ਰੀਖਿਆ ਕੇਂਦਰ ਬਦਲਣਗੇ, ਸਕੂਲ ਨੂੰ ਉਨ੍ਹਾਂ ਦੀ ਮਾਰਕਸ਼ੀਟ ਅਪਲੋਡ ਕਰਦੇ ਸਮੇਂ ਉਸ 'ਤੇ 'ਟੀ' ਲਿਖਣਾ ਹੋਵੇਗਾ। ਇੱਥੇ ਇਸ ਦਾ ਮਤਲਬ ਟਰਾਂਸਫਰ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏਂ ਕਿ ਸੀ. ਬੀ. ਐਸ. ਈ. ਬੋਰਡ ਪ੍ਰੈਕਟੀਕਲ ਪ੍ਰੀਖਿਆਵਾਂ 1 ਮਾਰਚ, 2021 ਤੋਂ ਸ਼ੁਰੂ ਹੋ ਗਈਆਂ ਹਨ ਅਤੇ 11 ਜੂਨ, 2021 ਤੱਕ ਚੱਲਣਗੀਆਂ।
ਨੋਟ : ਕੋਰੋਨਾ ਕਾਲ ਦੌਰਾਨ CBSE ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਰਾਹਤ ਬਾਰੇ ਦਿਓ ਆਪਣੀ ਰਾਏ


Babita

Content Editor

Related News