CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ''ਮਾਈਗ੍ਰੇਸ਼ਨ'' ਨੂੰ ਲੈ ਕੇ ਬਣਾਇਆ ਗਿਆ ਨਵਾਂ ਸਿਸਟਮ
Saturday, Mar 27, 2021 - 10:14 AM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਮਾਈਗ੍ਰੇਸ਼ਨ ਨੂੰ ਲੈ ਕੇ ਇਕ ਨਵਾਂ ਸਿਸਟਮ ਬਣਾਇਆ ਹੈ। ਹੁਣ ਤੋਂ ਬੋਰਡ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਹਾਰਡ ਕਾਪੀ ਜਾਰੀ ਨਹੀਂ ਕਰੇਗਾ। ਸਾਰੇ ਵਿਦਿਆਰਥੀਆਂ ਦੇ ਮਾਈਗ੍ਰੇਸ਼ਨ ਸਰਟੀਫਿਕੇਟ ਆਨਲਾਈਨ ਡਿਜ਼ੀਲਾਕਰ ’ਤੇ ਅਪਲੋਡ ਕੀਤੇ ਜਾਣਗੇ। ਵਿਦਿਆਰਥੀ ਲਾਗ-ਇਨ ਆਈ. ਡੀ. ਅਤੇ ਪਾਸਵਰਡ ਨਾਲ ਇਸ ’ਤੇ ਪਹੁੰਚ ਸਕਣਗੇ।
ਇਹ ਵੀ ਪੜ੍ਹੋ : ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਦੁਬਾਰਾ ਰੈਲੀਆਂ ਸ਼ੁਰੂ ਕਰੇਗਾ 'ਅਕਾਲੀ ਦਲ'
ਹਾਲਾਂਕਿ ਤੁਸੀਂ ਚਾਹੋ ਤਾਂ ਇਸ ਦੀ ਹਾਰਡ ਕਾਪੀ ਵੀ ਬੋਰਡ ਤੋਂ ਮੰਗ ਸਕਦੇ ਹੋ। ਬੋਰਡ ਨੇ ਕਿਹਾ ਕਿ 10ਵੀਂ ਤੇ 12ਵੀਂ ਦੇ ਜਿਨ੍ਹਾਂ ਵਿਦਿਆਰਥੀਆਂ ਨੂੰ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਹਾਰਡ ਕਾਪੀ ਚਾਹੀਦੀ ਹੈ, ਉਨ੍ਹਾਂ ਨੂੰ ਇਸ ਦੇ ਲਈ ਸੀ. ਬੀ. ਐੱਸ. ਈ. ਕੋਲ ਆਫੀਸ਼ੀਅਲ ਵੈੱਬਸਾਈਟ ਜ਼ਰੀਏ ਅਪਲਾਈ ਕਰਨਾ ਹੋਵੇਗਾ।
ਜੋ ਵਿਦਿਆਰਥੀ ਇਸ ਦੇ ਲਈ ਰਿਕਵੈਸਟ ਪਾਉਣਗੇ, ਸਿਰਫ ਉਨ੍ਹਾਂ ਨੂੰ ਹੀ ਉਨ੍ਹਾਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਦਿੱਤੀ ਜਾਵੇਗੀ। ਹਾਲਾਂਕਿ ਸਾਲ 2024 ਤੋਂ ਹਾਰਡ ਕਾਪੀ ਦੇਣ ਦੀ ਰਿਵਾਇਤ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਜਾਵੇਗੀ।
ਨੋਟ : ਸੀ. ਬੀ. ਐਸ. ਈ. ਵੱਲੋਂ ਲਏ ਗਏ ਉਪਰੋਕਤ ਫ਼ੈਸਲੇ ਬਾਰੇ ਦਿਓ ਆਪਣੀ ਰਾਏ