CBSE ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਹੁਣ ਨਵੇਂ ਪੈਟਰਨ ਮੁਤਾਬਕ ਕਰਨੀ ਪਵੇਗੀ ਪੇਪਰਾਂ ਦੀ ਤਿਆਰੀ
Monday, Feb 22, 2021 - 09:47 AM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਮਈ ਤੋਂ ਆਯੋਜਿਤ ਹੋ ਰਹੀਆਂ ਹਨ। ਪਿਛਲੇ ਸਾਲ ‘ਕੋਵਿਡ-19’ ਦੇ ਡਰ ਨਾਲ ਜਿੱਥੇ ਇਕ ਸਾਲ ਲਗਭਗ ਪੂਰੇ ਪੱਧਰ ਲਈ ਵਿੱਦਿਆਲਿਆਂ ਨੂੰ ਬੰਦ ਰੱਖਣਾ ਪਿਆ, ਉੱਥੇ ਦੂਜੇ ਪਾਸੇ ਇਸ ਨੇ ਵਿਦਿਆਰਥੀਆਂ ਦੇ ਅਧਿਐਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਸ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਦੀ ਤਿਆਰੀ ਚੰਗੀ ਤਰ੍ਹਾਂ ਹੋਵੇ, ਇਸ ਲਈ ਸੀ. ਬੀ. ਐੱਸ. ਈ. ਨੇ 12ਵੀਂ ਜਮਾਤ ਲਈ ਸੈਂਪਲ ਪੇਪਰਜ਼ ਜਾਰੀ ਕੀਤੇ ਹਨ। ਇਸ ਦੌਰਾਨ ਸੀ. ਬੀ. ਐੱਸ. ਈ. ਨੇ ਐਗਜ਼ਾਮ ਪੈਟਰਨ ’ਚ ਮਹੱਤਵਪੂਰਨ ਸੋਧ ਕੀਤੀ ਹੈ। ਵਿਦਿਆਰਥੀਆਂ ਲਈ ਇਸ ਸਾਲ ਇਹ ਪ੍ਰੀਖਿਆ ਬੇਹੱਦ ਚੁਣੌਤੀਪੂਰਨ ਹੋ ਸਕਦੀ ਹੈ।
ਇਹ ਵੀ ਪੜ੍ਹੋ : ਹੁਣ ਆਸਟ੍ਰੇਲੀਆ 'ਚ ਨੀਲਾਮ ਹੋਵੇਗਾ ਚੰਡੀਗੜ੍ਹ ਦਾ 'ਹੈਰੀਟੇਜ ਫਰਨੀਚਰ'
ਇਹ ਹੋਇਆ ਬਦਲਾਅ
ਫਿਜ਼ਿਕਸ : ਇਸ ਸੈਸ਼ਨ (2020-21) ਤੋਂ ਪ੍ਰਸ਼ਨ-ਪੱਤਰ ’ਚ ਇਕ ਨਵਾਂ ਸੈਕਸ਼ਨ ਜੋੜਿਆ ਗਿਆ ਹੈ। ਇਸ ਅਧੀਨ 4 ਅੰਕਾਂ ਦੇ ਕੇਸ ਸਟੱਡੀ ’ਤੇ ਆਧਾਰਿਤ 2 ਪ੍ਰਸ਼ਨ ਪੁੱਛੇ ਜਾਣਗੇ। ਉੱਥੇ ਸੈਕਸ਼ਨ-ਏ ਮਤਲਬ ਵੈਰੀ ਸ਼ਾਰਟ ਆਂਸਰ ਪ੍ਰਸ਼ਨ ’ਚ ਆਂਸਰ ਰੀਜਨ ਨੂੰ ਜੋੜਿਆ ਗਿਆ ਹੈ, ਜਿਸ ’ਚ ਹਰੇਕ ਸਹੀ ਉੱਤਰ ਲਈ ਇਕ ਅੰਕ ਦਿੱਤਾ ਜਾਵੇਗਾ। ਇਸ ਵਾਰ ਕੁੱਲ ਪ੍ਰਸ਼ਨਾਂ ਦੀ ਗਿਣਤੀ 37 ਤੋਂ ਘਟਾ ਕੇ 33 ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦਰਦਨਾਕ ਸੜਕ ਹਾਦਸੇ ਨੇ 5 ਧੀਆਂ ਤੋਂ ਖੋਹੀ ਮਾਂ, ਪਿਤਾ ਗੰਭੀਰ ਜ਼ਖਮੀ
ਮੈਥੇਮੈਟਿਕਸ : ਪਿਛਲੇ ਸੈਸ਼ਨ (2019-20) ’ਚ ਮੈਥੇਮੈਟਿਕਸ ਦੇ ਪ੍ਰਸ਼ਨ ਪੇਪਰ ਨੂੰ 4 ਸੈਕਸ਼ਨ-ਏ ਬੀ, ਸੀ ਅਤੇ ਡੀ ’ਚ ਵੰਡਿਆ ਗਿਆ ਸੀ। ਉੱਥੇ ਇਸ (2020-21) ਪ੍ਰਸ਼ਨ ਪੇਪਰ ਨੂੰ ਸਿਰਫ 2 ਸੈਕਸ਼ਨ-ਏ ਅਤੇ ਬੀ ’ਚ ਵੰਡਿਆ ਗਿਆ ਹੈ। ਪਹਿਲੇ ਭਾਗ ’ਚ 24 ਅੰਕਾਂ ਦੇ ਆਬਜੈਕਟਿਵ ਅਤੇ ਦੂਜੇ ਭਾਗ ’ਚ 56 ਅੰਕਾਂ ਦੇ ਡਿਸਕ੍ਰਿਪਟਿਵ ਪ੍ਰਸ਼ਨ ਪੁੱਛੇ ਜਾਣਗੇ। ਨਾਲ ਹੀ 2 ਕੇਸ ਸਟੱਡੀ ਬੇਸਡ ਪ੍ਰਸ਼ਨਾਂ ਦੇ ਜੁੜਨ ਦੀ ਵਜ੍ਹਾ ਨਾਲ ਕੁੱਲ ਪ੍ਰਸ਼ਨਾਂ ਦੀ ਗਿਣਤੀ 36 ਤੋਂ ਵੱਧ ਕੇ 38 ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਹੁਣ ਡਿਜੀਟਲ ਡਰਾਈਵਿੰਗ ਲਾਈਸੈਂਸ ਤੇ RC ਵੀ ਮੰਨੇ ਜਾਣਗੇ 'ਵੈਧ'
ਕੈਮਿਸਟਰੀ : ਕੈਮਸਿਟਰੀ ਦੇ ਪ੍ਰਸ਼ਨ ਪੱਤਰ ’ਚ ਆਬਜੈਕਟਿਵ ਸਵਾਲਾਂ ਦੀ ਗਿਣਤੀ 20 ਤੋਂ ਘਟਾ ਕੇ 16 ਕਰ ਦਿੱਤੀ ਗਈ। ਇਸ ਤਰ੍ਹਾਂ ਕੁੱਲ ਸਵਾਲਾਂ ਦੀ ਗਿਣਤੀ ਘੱਟ ਕੇ 33 ਹੋ ਜਾਵੇਗੀ। ਇਸ ਤੋਂ ਇਲਾਵਾ ਆਬਜੈਕਟਿਵ ਸਵਾਲਾਂ ਵਾਲੇ ਸੈਕਸ਼ਨ ’ਚ ਇਸ ਪੱਧਰ (2020-21) ’ਚ 2 ਪੈਸੇਜ ’ਤੇ ਆਧਾਰਿਤ ਪ੍ਰਸ਼ਨ ਵੀ ਪੁੱਛੇ ਜਾਣਗੇ। ਹਰੇਕ ਪ੍ਰਸ਼ਨ ਦੇ 4 ਉਪ ਭਾਗ ਹੋਣਗੇ। ਹਰ ਉਪ ਭਾਗ ਲਈ ਇਕ ਅੰਕ ਨਿਰਧਾਰਿਤ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ