CBSE ਨੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਇਹ ਸਕੀਮ, ਜਾਣੋ Apply ਕਰਨ ਲਈ ਕੀ ਹਨ ਸ਼ਰਤਾਂ

Thursday, Sep 21, 2023 - 11:23 AM (IST)

CBSE ਨੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਇਹ ਸਕੀਮ, ਜਾਣੋ Apply ਕਰਨ ਲਈ ਕੀ ਹਨ ਸ਼ਰਤਾਂ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸਿੰਗਲ ਗਰਲ ਚਾਈਲਡ ਨੂੰ ਸਕਾਲਰਸ਼ਿਪ ਦੇਣ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਸੀ. ਬੀ. ਐੱਸ. ਈ. ਦੀ ਅਧਿਕਾਰਤ ਵੈੱਬਸਾਈਟ www.cbse.gov.in ’ਤੇ ਜਾ ਕੇ ਕੈਂਡੀਡੇਟ ਇਸ ਦੇ ਲਈ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਕੈਂਡੀਡੇਟਸ ਇਸ ਦੇ ਲਈ ਖ਼ੁਦ ਅਪਲਾਈ ਨਹੀਂ ਕਰ ਸਕਦੇ। ਇਸ ਦੇ ਲਈ ਸਕੂਲ ਜ਼ਰੀਏ ਹੀ ਅਪਲਾਈ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਮਗਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਹੁਕਮ

ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਨੇ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ-2022 ਲਈ ਰੀਨਿਊ ਕਰਵਾਉਣ ਲਈ ਵੀ ਪੋਰਟਲ ਖੋਲ੍ਹ ਦਿੱਤਾ ਹੈ। ਇਸ ਦੇ ਲਈ ਆਨਲਾਈਨ ਅਪਲਾਈ ਦੀ ਤਾਰੀਖ਼ 18 ਅਕਤੂਬਰ ਰੱਖੀ ਗਈ ਹੈ, ਜੋ ਇਛੁੱਕ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਸਕੂਲ ਮੁਖੀ ਨਾਲ ਇਸ ਵਿਸ਼ੇ ’ਚ ਗੱਲ ਕਰਨੀ ਪਵੇਗੀ। ਹਰ ਸਿੰਗਲ ਗਰਲ ਚਾਈਲਡ ਜੋ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਸਕੂਲ ’ਚ 11ਵੀਂ ਅਤੇ 12ਵੀਂ ਕਲਾਸ ਵਿਚ ਪੜ੍ਹ ਰਹੀ ਹੈ, ਉਹ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੀ ਹੈ।

ਇਹ ਵੀ ਪੜ੍ਹੋ : ਮੁਕਤਸਰ ਬੱਸ ਹਾਦਸੇ 'ਚ ਹੁਣ ਤੱਕ 9 ਲੋਕਾਂ ਦੀ ਮੌਤ, ਨਹਿਰ 'ਚੋਂ ਮਿਲੀ ਇਕ ਹੋਰ ਨੌਜਵਾਨ ਦੀ ਲਾਸ਼

ਸਿੰਗਲ ਗਰਲਡ ਚਾਈਲਡ ਦੇ 10ਵੀਂ ਕਲਾਸ ’ਚ 60 ਫ਼ੀਸਦੀ ਤੋਂ ਜ਼ਿਆਦਾ ਅੰਕ ਹੋਣੇ ਚਾਹੀਦੇ ਹਨ, ਤਾਂ ਹੀ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਇਸ ਸਕਾਲਰਸ਼ਿਪ ਦੇ ਤਹਿਤ ਹਰ ਯੋਗ ਕੈਂਡੀਡੇਟ ਨੂੰ 500 ਰੁਪਏ ਨਕਦ ਦਿੱਤੇ ਜਾਣਗੇ। ਇਹ ਸਕਾਲਰਸ਼ਿਪ ਰਾਸ਼ੀ ਵੱਧ ਤੋਂ ਵੱਧ 2 ਸਾਲ ਲਈ ਐਵਾਰਡ ਕੀਤੀ ਜਾਵੇਗੀ। ਸਿਰਫ ਭਾਰਤੀ ਨਾਗਰਿਕ ਹੀ ਇਸ ਸਹੂਲਤ ਦਾ ਲਾਭ ਲੈ ਸਕਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News