ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ CBSE ਨੇ ਜਾਰੀ ਕੀਤੀ ਸਖ਼ਤ ਹਦਾਇਤ, ਨਾ ਮੰਨਣ ''ਤੇ ਲੱਗੇਗਾ 2 ਸਾਲ ਦਾ Ban
Sunday, Jan 26, 2025 - 05:00 AM (IST)
ਲੁਧਿਆਣਾ (ਵਿੱਕੀ)- ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨੇ 15 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਪ੍ਰੀਖਿਆ ਡਿਊਟੀ ਅਧਿਕਾਰੀਆਂ ਲਈ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸੀ.ਬੀ.ਐੱਸ.ਈ. ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਸਪੱਸ਼ਟ ਕੀਤਾ ਹੈ ਕਿ ਇੰਨੀ ਵੱਡੀ ਪ੍ਰੀਖਿਆ ਪ੍ਰਕਿਰਿਆ ਨੂੰ ਨਿਰਪੱਖ ਤਰੀਕੇ ਨਾਲ ਸੰਪੰਨ ਕਰਨਾ ਵਿਦਿਆਰਥੀਆਂ ਦੇ ਵਿੱਦਿਅਕ ਹਿੱਤ ਲਈ ਜ਼ਰੂਰੀ ਹੈ।
ਬੋਰਡ ਨੇ ਹਰ ਐਗਜ਼ਾਮ ’ਚ ਸਾਹਮਣੇ ਆਉਣ ਵਾਲੇ ਕਈ ਮਾਮਲਿਆਂ ਦਾ ਪਹਿਲਾਂ ਹੀ ਨੋਟਿਸ ਲੈਂਦੇ ਹੋਏ ਕਿਹਾ ਕਿ ਵਿਦਿਆਰਥੀ ਐਗਜ਼ਾਮ ਹਾਲ ’ਚ ਇਲੈਕਟ੍ਰਾਨਿਕ ਯੰਤਰ ਜਾਂ ਮੋਬਾਈਲ ਲੈ ਕੇ ਨਹੀਂ ਜਾ ਸਕਦੇ। ਜੇਕਰ ਕੋਈ ਵੀ ਵਿਦਿਆਰਥੀ ਮੋਬਾਈਲ ਜਾਂ ਹੋਰ ਇਲੈਕਟ੍ਰਾਨਿਕ ਡਿਵਾਈਸ ਜਾਂ ਕਿਸੇ ਵੀ ਪਾਬੰਦੀਸ਼ੁਦਾ ਚੀਜ਼ ਸਮੇਤ ਫੜਿਆ ਜਾਂਦਾ ਹੈ ਤਾਂ ਉਸ ਨੂੰ 2 ਸਾਲ ਲਈ ਪ੍ਰੀਖਿਆ ’ਚ ਬੈਠਣ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਇਸੇ ਦੇ ਨਾਲ ਜਿਹੜੇ ਵਿਦਿਆਰਥੀ ਪ੍ਰੀਖਿਆ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣ ’ਚ ਸ਼ਾਮਲ ਪਾਏ ਜਾਣਗੇ, ਉਨ੍ਹਾਂ ਨੂੰ ਮੌਜੂਦਾ ਅਤੇ ਅਗਲੇ ਸਾਲ ਦੀ ਪ੍ਰੀਖਿਆ ਲਈ ਵੀ ਸਸਪੈਂਡ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ, ਕੈਂਪਸ ਮੈਨੇਜਰ ਬਰਖ਼ਾਸਤ
ਸਾਰੇ ਪ੍ਰੀਖਿਆ ਕੇਂਦਰਾਂ ’ਚ ਹੋਣਗੇ ਸੀ.ਸੀ.ਟੀ.ਵੀ. ਕੈਮਰੇ
ਯੂ.ਐੱਫ.ਐੱਮ. ਗਾਈਡਲਾਈਨਜ਼ ਅਤੇ ਸੰਭਾਵਿਤ ਦੰਡ ਦਾ ਵਰਣਨ ਕਰਦੇ ਹੋਏ ਬੋਰਡ ਨੇ ਕਿਹਾ ਕਿ ਸਾਰੇ ਪ੍ਰੀਖਿਆ ਕੇਂਦਰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਹੋਣਗੇ ਅਤੇ ਹਰ ਗਤੀਵਿਧੀ ’ਤੇ ਸਹਾਇਕ ਸੁਪਰਡੈਂਟ ਵੱਲੋਂ ਨਜ਼ਰ ਰੱਖੀ ਜਾਵੇਗੀ। ਬੋਰਡ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਨਿਰਦੇਸ਼ਾਂ ਤੋਂ ਜਾਗਰੂਕ ਕਰਨ।
ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਨਿਯਮ ਅਤੇ ਗਲਤ ਵਿਵਹਾਰ ’ਤੇ ਹੋਣ ਵਾਲੀ ਸਜ਼ਾ ਬਾਰੇ ਵਿਸਥਾਰ ਨਾਲ ਦੱਸਿਆ ਜਾਵੇ। ਮਾਪਿਆਂ ਨੂੰ ਵੀ ਨਿਯਮਾਂ ਅਤੇ ਨਿਰਦੇਸ਼ਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਹ ਵਿਦਿਆਰਥੀਆਂ ਨੂੰ ਸਹਿਯੋਗ ਦੇ ਸਕਣ। ਅਫਵਾਹਾਂ ’ਤੇ ਧਿਆਨ ਨਾ ਦੇਣ ਅਤੇ ਫੈਲਾਉਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਐਗਜ਼ਾਮੀਨੇਸ਼ਨ ਹਾਲ ’ਚ ਇਨ੍ਹਾਂ ਚੀਜ਼ਾਂ ’ਤੇ ਰਹੇਗੀ ਪਾਬੰਦੀ
ਸਟੇਸ਼ਨਰੀ ਸਮੱਗਰੀ : ਪਾਠ ਸਮੱਗਰੀ (ਪ੍ਰਿੰਟਿਡ/ਲਿਖਤੀ), ਕੈਲਕੁਲੇਟਰ (ਵਿਸ਼ੇਸ਼ ਲੋੜ ਵਾਲੇ ਬੱਚਿਆਂ ਨੂੰ ਛੱਡ ਕੇ), ਪੈਨ ਡ੍ਰਾਈਵ, ਇਲੈਕਟ੍ਰਾਨਿਕ ਪੈੱਨ, ਸਕੈਨਰ ਆਦਿ।
ਕਮਿਊਨੀਕੇਸ਼ਨ ਡਿਵਾਈਸ : ਮੋਬਾਈਲ, ਬਲੂਟੁੱਥ, ਈਅਰਫੋਨ, ਸਮਾਰਟ ਵਾਚ, ਹੈਲਥ ਬੈਂਡ, ਕੈਮਰਾ ਆਦਿ।
ਹੋਰ ਚੀਜ਼ਾਂ : ਵਾਲੇਟ, ਗੋਗਲਜ਼, ਪਾਊਚ, ਹੈਂਡਬੈਗ ਆਦਿ।
ਡਾਇਬਿਟੀਜ਼ ਤੋਂ ਪੀੜਤ ਵਿਦਿਆਰਥੀਆਂ ਤੋਂ ਇਲਾਵਾ ਕੋਈ ਵੀ ਖਾਣ ਵਾਲੀ ਚੀਜ਼ (ਖੁੱਲ੍ਹੀ ਜਾਂ ਪੈਕ ਕੀਤੀ ਹੋਈ) ਲੈ ਕੇ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ- ਹਸਪਤਾਲ ਦੀ ਬੱਤੀ ਗੁੱਲ ਹੋਣ ਦੇ ਮਾਮਲੇ ਦਾ ਸਿਹਤ ਮੰਤਰੀ ਨੇ ਲਿਆ ਨੋਟਿਸ, ਜਾਂਚ ਦੇ ਹੁਕਮ ਕੀਤੇ ਜਾਰੀ
ਡਰੈੱਸ ਕੋਡ
ਰੈਗੂਲਰ ਵਿਦਿਆਰਥੀਆਂ ਲਈ : ਸਕੂਲ ਯੂਨੀਫਾਰਮ ਜ਼ਰੂਰੀ।
ਪ੍ਰਾਈਵੇਟ ਵਿਦਿਆਰਥੀਆਂ ਲਈ : ਹਲਕੇ ਅਤੇ ਸਾਧਾਰਨ ਕੱਪੜੇ।
ਪ੍ਰੀਖਿਆ ’ਚ ਸਿਰਫ ਐਡਮਿਟ ਕਾਰਡ, ਆਈ.ਡੀ. ਪਰੂਫ, ਸਟੇਸ਼ਨਰੀ (ਪਾਰਦਰਸ਼ੀ ਪਾਊਚ ’ਚ), ਐਨਾਲਾਗ ਘੜੀ, ਪਾਰਦਰਸ਼ੀ ਪਾਣੀ ਦੀ ਬੋਤਲ, ਮੈਟਰੋ ਕਾਰਡ ਅਤੇ ਬੱਸ ਪਾਸ ਵਰਗਾ ਲੋੜੀਂਦਾ ਸਾਮਾਨ ਹੀ ਲਿਜਾਣ ਦੀ ਆਗਿਆ ਹੈ।
ਇਹ ਵੀ ਪੜ੍ਹੋ- ਗਾਹਕਾਂ ਲਈ ਖ਼ੁਸ਼ਖ਼ਬਰੀ ! Amul ਤੋਂ ਬਾਅਦ Verka ਨੇ ਵੀ ਘਟਾਈਆਂ ਦੁੱਧ ਦੀਆਂ ਕੀਮਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e