ਸੀ. ਬੀ. ਐੱਸ. ਈ. ਨੇ ਬਦਲਿਆ ਪੇਪਰ ਪੈਟਰਨ, ਸੈਂਪਲ ਪੇਪਰਸ ਜਾਰੀ

11/25/2020 5:40:33 PM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ ਕੁਝ ਦਿਨ ਪਹਿਲਾਂ ਹੀ ਸੀ. ਬੀ. ਐੱਸ. ਈ. ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਬੋਰਡ ਅਧਿਕਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਇਸ ਸਾਲ ਪ੍ਰੀਖਿਆਵਾਂ ਜ਼ਰੂਰ ਹੋਣਗੀਆਂ ਅਤੇ ਜਲਦ ਹੀ ਇਨ੍ਹਾਂ ਦਾ ਸ਼ੈਡਿਊਲ ਰਿਲੀਜ਼ ਕੀਤਾ ਜਾਵੇਗਾ। ਉਥੇ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਟੈਂਟੇਟਿਵ ਤਾਰੀਕਾਂ ਐਲਾਨ ਵੀ ਕਰ ਦਿੱਤੀਆਂ ਗਈਆਂ ਹਨ। ਕੁਝ ਸਮਾਂ ਪਹਿਲਾਂ ਹੀ ਲਗਭਗ ਸਾਰੇ ਵਿਸ਼ਿਆਂ ਦੇ ਸੈਂਪਲ ਪੇਪਰਸ ਵੀ ਰਿਲੀਜ਼ ਹੋ ਚੁੱਕੇ ਹਨ। ਐੱਮ. ਸੀ. ਕਿਊਜ ਨੂੰ ਮਿਲੀ ਜ਼ਿਆਦਾ ਵੇਟੇਜ
ਹੁਣ ਬੋਰਡ ਨੇ ਅਗਲੇ ਸਾਲ ਹੋਣ ਵਾਲੀਆਂ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਪੈਟਰਨ ਵਿਚ ਵੀ ਬਦਲਾਅ ਕੀਤਾ ਹੈ। ਬੋਰਡ ਵੱਲੋਂ ਹੁਣ 2021 ਪ੍ਰੀਖਿਆਵਾਂ ਲਈ ਸੈਂਪਲ ਪੇਪਰਸ ਭੇਜੇ ਜਾਣ ਦੇ ਬਾਅਦ ਸਕੂਲਾਂ ਨੇ ਇਸ ਸਬੰਧ 'ਚ ਜਾਣਕਾਰੀ ਦਿੱਤੀ ਹੈ। ਸਕੂਲਾਂ ਨੇ ਦੱਸਿਆਿ ਕਿ ਕਲਾਸ 12ਵੀਂ ਦੇ ਪ੍ਰਸ਼ਨ ਪੱਤਰ ਵਿਚ ਇਸ ਵਾਰ ਮਲਟੀਪਲ ਚੁਆਇਸ ਪ੍ਰਸ਼ਨ (ਐੱਮ. ਸੀ. ਕਿÀੂਜ) ਨੂੰ ਜ਼ਿਆਦਾ ਵੇਟੇਜ ਦਿੱਤਾ ਗਿਆ ਹੈ। ਉਥੇ ਕੇਸ ਸਟੱਡੀਜ਼ ਆਧਾਰਿਤ ਸਵਾਲਾਂ ਦਾ ਵੇਟੇਜ ਵੀ ਵਧਿਆ ਹੈ। ਵਿਦਿਆਰਥੀ ਸੀ. ਬੀ. ਐੱਸ. ਈ. ਦੀ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਸੈਂਪਲ ਪੇਪਰ ਡਾਊਨਲੋਡ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਰੋਕਣ ਲਈ ਲਈ ਪੰਜਾਬ-ਹਰਿਆਣਾ ਬਾਰਡਰ ਕੀਤਾ ਸੀਲ, ਪੁਲਸ ਤਾਇਨਾਤ

ਇਹ ਹੈ ਖ਼ਾਸ ਬਦਲਾਅ
► ਮਲਟੀਪਲ ਚੁਆਇਸ ਸਵਾਲਾਂ ਨੂੰ ਜ਼ਿਆਦਾ ਵੇਟੇਜ
  ਇੰਗਲਿਸ਼ 'ਚ ਲਗਭਗ 50 ਫੀਸਦੀ ਸਵਾਲ ਐੱਮ. ਸੀ. ਕਿਊ
  ਮੈਥਸ ਅਤੇ ਫਿਜਿਕਸ ਵਿਚ ਕੇਸ ਦਰਜ ਬੇਸਡ ਸਵਾਲ
  ਫਿਜਿਕਸ ਵਿਚ ਅਸਸ਼ਨ, ਰੀਜਨਿੰਗ ਬੇਸਡ ਸਵਾਲ
  ਬਾਇਓਲਾਜੀ ਵਿਚ ਐੱਮ. ਸੀ. ਕਿਊ ਦੀ ਜਗ੍ਹਾ ਸ਼ਾਰਟ ਆਂਸਰ ਟਾਈਪ ਪ੍ਰਸ਼ਨ
  ਇਕੋਨਾਮਿਕਸ ਵਿਚ ਐੱਮ. ਸੀ. ਕਿਊ ਦੀ ਗਿਣਤੀ 8 ਤੋਂ ਵਧਾ ਕੇ 20 ਕੀਤੀ ਗਈ ਹੈ।

ਇਹ ਵੀ ਪੜ੍ਹੋ : PSEB ਨੇ ਸ਼ੁਰੂ ਕੀਤੀ 10ਵੀਂ ਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਦੀ ਤਿਆਰੀ, ਸ਼ੈਡਿਊਲ ਜਾਰੀ


Anuradha

Content Editor

Related News