CBSE ਬੋਰਡ ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ, 26 ਪ੍ਰੀਖਿਆ ਕੇਂਦਰਾਂ ’ਤੇ 15 ਹਜ਼ਾਰ ਤੋਂ ਵੱਧ ਵਿਦਿਆਰਥੀ ਬੈਠਣਗੇ

04/27/2022 11:17:13 AM

ਅੰਮ੍ਰਿਤਸਰ (ਮਮਤਾ) - ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਅੱਜ ਤੋਂ ਰਸਮੀ ਤੌਰ ’ਤੇ ਸ਼ੁਰੂ ਹੋ ਗਈਆਂ ਹਨ। ਬੋਰਡ ਦੀਆਂ ਪ੍ਰੀਖਿਆਵਾਂ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ, ਜਿਸ ਦੀ ਜਾਣਕਾਰੀ ਸੀ. ਬੀ. ਐੱਸ. ਈ. ਦੀ ਜ਼ਿਲ੍ਹਾ ਕੋਆਰਡੀਨੇਟਰ ਡਾ. ਅਨੀਤਾ ਭੱਲਾ ਨੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਵਿਚ ਦਿੱਤੀ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਕੋਵਿਡ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੇ ਪ੍ਰਬੰਧ
ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਯਾਨੀ ਅੱਜ ਤੋਂ ਸੀ. ਬੀ. ਐੱਸ. ਈ. ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ, ਜਿਸ ਲਈ ਜ਼ਿਲ੍ਹੇ ਭਰ ਵਿਚ 26 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚ 10ਵੀਂ ਅਤੇ 12ਵੀਂ ਦੇ 15 ਹਜ਼ਾਰ ਤੋਂ ਵੱਧ ਵਿਦਿਆਰਥੀ ਹਿੱਸਾ ਲੈਣਗੇ। ਇਨ੍ਹਾਂ ਵਿਚ 10ਵੀਂ ਦੇ 8241 ਅਤੇ 12ਵੀਂ ਦੇ 7067 ਸ਼ਾਮਲ ਹਨ। ਕਿਸੇ ਵੀ ਸਕੂਲ ਦਾ ਆਪਣਾ ਪ੍ਰੀਖਿਆ ਕੇਂਦਰ ਨਹੀਂ ਹੋਵੇਗਾ। ਇਸ ਦੇ ਹੋਰ ਸਕੂਲਾਂ ਵਿਚ ਕੇਂਦਰ ਹੋਣਗੇ। ਇਸ ਤੋਂ ਇਲਾਵਾ, ਕੋਵਿਡ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ, ਪ੍ਰੀਖਿਆ ਕੇਂਦਰਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ ਅਤੇ ਹਰੇਕ ਕਮਰੇ ਵਿਚ ਸਿਰਫ਼ 18 ਪ੍ਰੀਖਿਆਰਥੀ ਹੋਣਗੇ। ਪ੍ਰੀਖਿਆ ਕੇਂਦਰ ਵਿਚ ਇਕ-ਦੂਜੇ ਨੂੰ ਛੂਹਣ ਦੀ ਮਨਾਹੀ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਨਕਲ ਰੋਕਣ ਲਈ ਸਖ਼ਤ ਪ੍ਰਬੰਧ
ਡਾ. ਭੱਲਾ ਨੇ ਕਿਹਾ ਕਿ ਨਕਲ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਕ ਕਮਰੇ ਵਿਚ ਦੋ ਨਿਰੀਖਕ ਹੋਣਗੇ ਪਰ ਉਹ ਪ੍ਰੀਖਿਆਰਥੀਆਂ ਨੂੰ ਪ੍ਰਸ਼ਨ ਪੱਤਰ ਪਿੱਛੇ ਤੋਂ ਵੰਡਣਗੇ ਅਤੇ ਉਨ੍ਹਾਂ ਦੀ ਪਿੱਠ ਪ੍ਰੀਖਿਆਰਥੀਆਂ ਵੱਲ ਹੋਵੇਗੀ। ਉਮੀਦਵਾਰ ਪ੍ਰੀਖਿਆ ਕੇਂਦਰ ’ਤੇ ਇਕ ਘੰਟਾ ਪਹਿਲਾਂ ਪਹੁੰਚ ਜਾਣਗੇ ਅਤੇ ਉਨ੍ਹਾਂ ਦੀ ਐਂਟਰੀ ਐਡਮਿਟ ਕਾਰਡ ਰਾਹੀਂ ਹੋਵੇਗੀ। ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿਚ ਇਕ ਪਾਰਦਰਸ਼ੀ ਪਾਣੀ ਦੀ ਬੋਤਲ ਅਤੇ ਸਾਮਾਨ ਪੈੱਨ ਅਤੇ ਪੈਨਸਿਲ ਪਾਊਚ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਹਰ ਪ੍ਰੀਖਿਆ ਕੇਂਦਰ ’ਤੇ ਧਾਰਾ 144 ਲਾਗੂ ਹੋਵੇਗੀ।

2 ਘੰਟੇ ਦੀ ਹੋਵੇਗੀ ਪ੍ਰੀਖਿਆ
ਡਾ. ਭੱਲਾ ਨੇ ਦੱਸਿਆ ਕਿ 2 ਘੰਟੇ ਦੀ ਇਸ ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਨੂੰ ਪੇਪਰ ਪੜ੍ਹਨ ਲਈ 15 ਮਿੰਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦਾ ਨਤੀਜਾ ਟਰਮ 1 ਅਤੇ ਟਰਮ 2 ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਨੂੰ ਮਿਲਾ ਕੇ ਲਿਆ ਜਾਵੇਗਾ। ਇਸ ਤੋਂ ਇਲਾਵਾ ਪ੍ਰੈਕਟੀਕਲ ਪ੍ਰੀਖਿਆ ਲਈ 20 ਅੰਕ ਦਿੱਤੇ ਜਾਣਗੇ।

ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਮੌਸਮ ਨੂੰ ਧਿਆਨ ਵਿਚ ਰੱਖਦਿਆਂ ਉੱਤਰ ਪੱਤਰੀਆਂ ਪੈਕ ਕੀਤੀਆਂ ਜਾਣਗੀਆਂ
ਡਾ. ਅਨੀਤਾ ਭੱਲਾ ਨੇ ਦੱਸਿਆ ਕਿ ਸੀ. ਬੀ. ਐਸ. ਈ. ਮੁੱਖ ਦਫ਼ਤਰ ਮੁਹਾਲੀ ਵਿੱਚ ਹੋਣ ਕਾਰਨ ਡਾਕ ਵਿਭਾਗ ਨੂੰ ਉੱਤਰ ਪੱਤਰੀਆਂ ਹਰ ਰੋਜ ਸਮੇਂ ਸਿਰ ਪਹੁੰਚਾਉਣ ਲਈ ਸੂਚਿਤ ਕੀਤਾ ਗਿਆ ਹੈ। ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਉੱਤਰ ਪੁਸਤਕਾਂ ਨੂੰ ਕੱਪੜੇ ਦੇ ਪਾਰਸਲਾਂ ਵਿਚ ਢੱਕ ਕੇ ਪਾਲੀਥੀਨ ਦੇ ਥੈਲਿਆਂ ਵਿਚ ਲਪੇਟ ਕੇ ਭੇਜਿਆ ਜਾਵੇਗਾ।
 


rajwinder kaur

Content Editor

Related News