CBSE ਬੋਰਡ ਪ੍ਰੀਖਿਆਵਾਂ : 10ਵੀਂ ਅਤੇ 12ਵੀਂ ਦੇ ਪ੍ਰੀਖਿਆਰਥੀ ਬਦਲ ਸਕਣਗੇ ਐਗਜ਼ਾਮ ਸੈਂਟਰ

Monday, Mar 22, 2021 - 02:04 PM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀ ਨੂੰ ਪ੍ਰੀਖਿਆ ਕੇਂਦਰ ਬਦਲਣ ਦਾ ਵਿਕਲਪ ਦਿੱਤਾ ਹੈ। ਜੇਕਰ ਪ੍ਰੀਖਿਆਰਥੀ ਕੋਰੋਨਾ ਤੋਂ ਪੀੜਤ ਹਨ ਜਾਂ ਕੋਰੋਨਾ ਕਾਰਨ ਆਪਣੇ ਸ਼ਹਿਰ ’ਚ ਨਹੀਂ ਹਨ ਤਾਂ ਪ੍ਰੈਕਟੀਕਲ ਜਾਂ ਥਿਉਰੈਟੀਕਲ ਪ੍ਰੀਖਿਆ ਕੇਂਦਰ ਬਦਲ ਸਕਦੇ ਹਨ। ਇਸ ਦੇ ਲਈ ਸਕੂਲ ’ਚ 25 ਮਾਰਚ ਤੱਕ ਅਰਜ਼ੀ ਦੇਣੀ ਹੋਵੇਗੀ। ਸਕੂਲ ਵੱਲੋਂ ਸਬੰਧਤ ਵਿਦਿਆਰਥੀਆਂ ਦੀ ਅਰਜ਼ੀ 31 ਮਾਰਚ ਤੱਕ ਬੋਰਡ ਨੂੰ ਭੇਜਣੀ ਹੋਵੇਗੀ। ਅਰਜ਼ੀਆਂ ਆਨਲਾਈਨ ਹੀ ਸਵੀਕਾਰ ਕੀਤਾ ਜਾਵੇਗਾ। ਜੇਕਰ ਵਿਦਿਆਰਥੀ ਆਪਣੇ ਹੀ ਸ਼ਹਿਰ ’ਚ ਕੇਂਦਰ ਬਦਲਣਾ ਚਾਹੁੰਦੇ ਹਨ ਤਾਂ ਅਰਜ਼ੀਆਂ ਦੇ ਸਕਦੇ ਹਨ ਪਰ ਇਸ ਦਾ ਫੈਸਲਾ ਬੋਰਡ ਵੱਲੋਂ ਲਿਆ ਜਾਵੇਗਾ। ਜੇਕਰ ਪ੍ਰੀਖਿਆਰਥੀ ਸਿਧਾਂਤਕ ਅਤੇ ਪ੍ਰਾਯੋਗਿਕ ਦੋਵੇਂ ਪ੍ਰੀਖਿਆਵਾਂ ਦੇ ਕੇਂਦਰ ਬਦਲਣਾ ਚਾਹੁੰਦੇ ਹਨ ਤਾਂ ਵੱਖ-ਵੱਖ ਸਕੂਲ ’ਚ ਕੇਂਦਰ ਦਿੱਤਾ ਜਾਵੇਗਾ। ਦੂਜੇ ਦੇਸ਼ ਦੇ ਸੀ. ਬੀ. ਐੱਸ. ਈ. ਪ੍ਰੀਖਿਆਰਥੀਆਂ ਲਈ ਵੀ ਕੇਂਦਰ ਬਦਲਣ ਦਾ ਵਿਕਲਪ ਦਿੱਤਾ ਗਿਆ ਹੈ। ਸੀ. ਬੀ. ਐੱਸ. ਈ. ਦੇ ਪ੍ਰੀਖਿਆ ਕੰਟਰੋਲਰ ਡਾ. ਸੰਯਮ ਭਾਰਦਵਾਜ ਨੇ ਦੱਸਿਆ ਕਿ ਕੋਰੋਨਾ ਕਾਰਨ ਪ੍ਰੀਖਿਆਰਥੀਆਂ ਨੂੰ ਇਹ ਸੁਵਿਧਾ ਦਿੱਤੀ ਹੈ।

ਇਹ ਵੀ ਪੜ੍ਹੋ :ਆਮ ਆਦਮੀ ਪਾਰਟੀ ਦੇ ਕਿਸਾਨ ਮਹਾ-ਸੰਮੇਲਨ ’ਚੋਂ ‘ਕਿਸਾਨੀ ਝੰਡਾ’ ਹੀ ਗਾਇਬ

ਪ੍ਰੈਕਟੀਕਲ ਦਾ ਅੰਕ ਅਪਲੋਡ ਕਰਨ ’ਚ ਟਰਾਂਸਫਰ ਲਿਖਣਾ ਹੋਵੇਗਾ
ਜੋ ਪ੍ਰੀਖਿਆਰਥੀ ਕੇਂਦਰ ਬਦਲ ਕੇ ਪ੍ਰੀਖਿਆ ਦੇਣਗੇ, ਉਨ੍ਹਾਂ ਦੇ ਅੰਕ ਅਪਲੋਡ ਕਰਨ ਸਮੇਂ ਸਕੂਲ ਨੂੰ ਟਰਾਂਸਫਰ (ਟੀ) ਲਿਖਣਾ ਹੋਵੇਗਾ। ਬੋਰਡ ਵੱਲੋਂ ਸਕੂਲਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ। ਇਸ ਵਿਚ ਪ੍ਰੀਖਿਆਰਥੀ ਦਾ ਰੋਲ ਨੰਬਰ ਅਤੇ ਨਾਂ ਲਿਖਣਾ ਹੋਵੇਗਾ। ਯਾਦ ਰਹੇ ਪ੍ਰਯੋਗਿਕ ਪ੍ਰੀਖਿਆ 11 ਜੂਨ ਤੱਕ ਲਈ ਜਾਵੇਗੀ। ਪ੍ਰੀਖਿਆਰਥੀ ਬੋਰਡ ਪ੍ਰੀਖਿਆ ਕਿਤੇ ਵੀ ਦੇਣ ਪਰ ਉਨ੍ਹਾਂ ਨੂੰ ਰਿਜਲਟ ਆਪਣੀ ਹੀ ਖੇਤਰੀ ਦਫਤਰ ਤੋਂ ਮਿਲੇਗਾ। ਉਥੇ ਵਿਦਿਆਰਥੀ ਦਾ ਰਿਜਲਟ ਪ੍ਰਕਾਸ਼ਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕੋਵਿਡ ਮਾਹਿਰ ਡਾਕਟਰ ਦਾ ਹੈਰਾਨੀਜਨਕ ਬਿਆਨ, ਕਿਹਾ ਵਿਦਿਅਕ ਅਦਾਰੇ ਖੋਲ੍ਹਣ ਕਾਰਨ ਫੈਲਿਆ ਕੋਰੋਨਾ

ਬੀਮਾਰੀ ਦੀ ਹਾਲਤ ’ਚ ਬਾਅਦ ਵਿਚ ਲਈ ਜਾਵੇਗੀ ਪ੍ਰੀਖਿਆ
ਬੀਮਾਰ ਬੱਚੇ ਨੂੰ ਸਕੂਲ ਪ੍ਰੈਕਟੀਕਲ ਪ੍ਰੀਖਿਆ ’ਚ ਛੋਟ ਦੇਣਗੇ। ਬਾਅਦ ਵਿਚ ਸਕੂਲ ਪ੍ਰਬੰਧਨ ਵੱਲੋਂ ਇਸ ਤਰ੍ਹਾਂ ਦੇ ਬੱਚਿਆਂ ਲਈ ਪ੍ਰੀਖਿਆ ਦੀ ਵਿਵਸਥਾ ਕਰਵਾਈ ਜਾਵੇਗੀ। ਸੀ. ਬੀ. ਐੱਸ. ਈ. 12ਵੀਂ ਬੋਰਡ ਪ੍ਰੈਕਟੀਕਲ ਪ੍ਰੀਖਿਆ ਨੂੰ ਲੈ ਕੇ ਆਯੋਜਿਤ ਵੈਬੀਨਾਰ ਵਿਚ ਇਹ ਜਾਣਕਾਰੀ ਦਿੱਤੀ ਗਈ। ਬੋਰਡ ਅਧਿਕਾਰੀਆਂ ਨਾਲ ਆਯੋਜਿਤ ਵੈਬੀਨਾਰ ਵਿਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਨਿਰਦੇਸ਼ਕ ਸ਼ਾਮਲ ਹੋਏ। ਬੋਰਡ ਵੱਲੋਂ ਪ੍ਰੈਕਟੀਕਲ ਦੀ ਮਾਨੀਟਰਿੰਗ ਕਰਵਾਈ ਜਾ ਰਹੀ ਹੈ। ਜੇਕਰ ਕੋਈ ਬੱਚਾ ਬੀਮਾਰ ਹੈ ਤਾਂ ਉਸ ਨੂੰ ਇਸ ਪ੍ਰੀਖਿਆ ਵਿਚ ਸ਼ਾਮਲ ਨਹੀਂ ਕਰਨਾ ਹੈ। ਸਕੂਲ ਨੂੰ ਅੱਗੇ ਉਸ ਦੇ ਲਈ ਪ੍ਰੀਖਿਆ ਦੀ ਵਿਵਸਥਾ ਕਰਵਾਉਣੀ ਹੈ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News