ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆ : ਆਸਾਨ ਪੇਪਰ ਨਾਲ ਵਿਦਿਆਰਥੀ ਖੁਸ਼

Tuesday, Mar 06, 2018 - 03:16 AM (IST)

ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆ : ਆਸਾਨ ਪੇਪਰ ਨਾਲ ਵਿਦਿਆਰਥੀ ਖੁਸ਼

ਨਵਾਂਸ਼ਹਿਰ, (ਤ੍ਰਿਪਾਠੀ)- ਸੈਂਟਰਲ ਬੋਰਡ ਆਫ ਐਜੂਕੇਸ਼ਨ ਦਿੱਲੀ (ਸੀ.ਬੀ.ਐੱਸ.ਈ.) ਦੀ ਸ਼ੁਰੂ ਹੋਈ 10ਵੀਂ ਤੇ 12ਵੀਂ ਦੀ ਬੋਰਡ ਦੀ ਪ੍ਰੀਖਿਆ 'ਚ ਨਕਲ ਰੋਕਣ ਲਈ ਬੋਰਡ ਵੱਲੋਂ ਹੋਮ ਸਕੂਲਾਂ ਦੀ ਥਾਂ ਵਿਦਿਆਰਥੀਆਂ ਦੇ ਦੂਜੇ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਣਾਏ ਗਏ ਸਨ, ਜਿਸ ਕਾਰਨ ਵਿਦਿਆਰਥੀਆਂ 'ਚ ਪਹਿਲੀ ਵਾਰ ਦੂਜੇ ਸੈਂਟਰਾਂ 'ਤੇ ਹੋਣ ਵਾਲੀ ਪ੍ਰੀਖਿਆ ਨੂੰ ਲੈ ਕੇ ਡਰ ਪਾਇਆ ਗਿਆ।
ਕਿਰਪਾਲ ਸਾਗਰ ਅਕਾਦਮੀ ਸਕੂਲ ਰਾਹੋਂ 'ਚ ਬਣਾਏ ਗਏ ਪ੍ਰੀਖਿਆ ਕੇਂਦਰ 'ਤੇ 8 ਵੱਖ-ਵੱਖ ਸਕੂਲਾਂ ਦੇ 620 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਪ੍ਰੀਖਿਆ ਕੰਟਰੋਲਰ ਤੇ ਕਿਰਪਾਲ ਸਾਗਰ ਅਕਾਦਮੀ ਦੀ ਪ੍ਰਿੰਸੀਪਲ ਮਧੂ ਐਰੀ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ 'ਚ ਅੱਜ 12ਵੀਂ ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ 'ਚ ਵਿਦਿਆਰਥੀ ਬੈਠੇ ਸਨ ਜਦਕਿ 10ਵੀਂ ਜਮਾਤ ਦਾ ਅੱਜ ਪਹਿਲਾ ਪੇਪਰ ਆਈ.ਟੀ. ਦਾ ਸੀ, ਜਿਸ ਦਾ ਕੋਈ ਵੀ ਵਿਦਿਆਰਥੀ ਨਹੀਂ ਸੀ।
PunjabKesari
ਅਧਿਆਪਕਾਂ ਦੀ ਤਿਆਰੀ ਨੇ ਪੇਪਰ ਨੂੰ ਬਣਾ ਦਿੱਤਾ ਆਸਾਨ
ਕਿਰਪਾਲ ਸਾਗਰ ਅਕਾਦਮੀ ਤੋਂ ਨਵਾਂਸ਼ਹਿਰ ਦੇ ਕੇ.ਸੀ. ਸਕੂਲ ਦੇ ਪ੍ਰੀਖਿਆ ਕੇਂਦਰ 'ਚ ਪ੍ਰੀਖਿਆ ਦੇਣ ਉਪਰੰਤ ਮੈਡੀਕਲ ਦੀ ਵਿਦਿਆਰਥਣ ਜੈਸਮੀਨ ਨੇ ਦੱਸਿਆ ਕਿ ਪ੍ਰੀਖਿਆ ਦੀ ਤਿਆਰੀ ਲਈ ਅਧਿਆਪਕਾਂ ਨੇ ਜੋ ਤਿਆਰੀ ਕਰਵਾਈ ਸੀ, ਉਸ ਤੋਂ ਅੱਜ ਅੰਗਰੇਜ਼ੀ ਵਿਸ਼ਾ ਦਾ ਪੇਪਰ ਬੇਹੱਦ ਆਸਾਨ ਲੱਗਾ।
ਪੇਪਰ ਪੜ੍ਹਦੇ ਹੀ ਦੂਰ ਹੋਇਆ ਡਰ 
ਕੇ.ਸੀ. ਸਕੂਲ 'ਚ ਅੱਜ ਅੰਗਰੇਜ਼ੀ ਵਿਸ਼ੇ ਦੀ ਹੋਈ ਪ੍ਰੀਖਿਆ ਦੇ ਬਾਅਦ ਪ੍ਰੀਖਿਆ ਹਾਲ ਤੋਂ ਬਾਹਰ ਆਏ ਮੈਡੀਕਲ ਦੇ ਵਿਦਿਆਰਥੀ ਹਰਸਿਮਰਨਜੋਤ ਵਿਰਕ ਨੇ ਦੱਸਿਆ ਕਿ ਪ੍ਰੀਖਿਆ ਤੋਂ ਪਹਿਲਾਂ ਮਨ 'ਚ ਜਿਥੇ ਪੇਪਰ ਸਬੰਧੀ ਡਰ ਸੀ ਉਥੇ ਹੀ ਪੇਪਰ ਪੜ੍ਹਦੇ ਹੀ ਡਰ ਦੂਰ ਹੋ ਗਿਆ। ਉਸ ਨੇ ਦੱਸਿਆ ਕਿ ਪੇਪਰ ਬਹੁਤ ਆਸਾਨ ਸੀ।
ਪੇਪਰ ਤੋਂ ਪਹਿਲਾਂ ਸੀ ਪੂਰੀ ਤਰ੍ਹਾਂ 'ਨਰਵਸ'
ਮੈਡੀਕਲ ਵਿਦਿਆਰਥਣ ਦਿਕਸ਼ਪ੍ਰੀਤ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਦੀ ਪ੍ਰੀਖਿਆ 'ਚ ਕਾਫ਼ੀ ਨਰਵਸ ਸੀ ਪਰ ਆਸਾਨ ਪੇਪਰ ਮਿਲਣ ਨਾਲ ਪੂਰਾ ਪੇਪਰ ਕਰਨ ਕਾਰਨ ਮਨ ਦਾ ਆਤਮ-ਵਿਸ਼ਵਾਸ ਦ੍ਰਿੜ੍ਹ ਹੋਇਆ ਹੈ। ਉਸ ਨੇ ਦੱਸਿਆ ਕਿ ਅਜੋਕੇ ਚੰਗੇ ਪੇਪਰ ਨਾਲ ਸਾਧਾਰਨ ਤੌਰ ਤੇ ਹੋਰ ਵਿਸ਼ਿਆਂ ਤੋਂ ਮੁਸ਼ਕਿਲ ਫਿਜ਼ੀਕਸ ਦੇ ਅਗਲੇ ਪੇਪਰ ਦੀ ਤਿਆਰੀ 'ਚ ਸਹਾਇਤਾ ਮਿਲੇਗੀ।
ਆਸਾਨ ਪੇਪਰ ਨਾਲ ਮਨੋਵਿਗਿਆਨਕ ਦਬਾਅ ਤੋਂ ਮਿਲੀ ਮੁਕਤੀ 
ਕਾਮਰਸ ਦੀ ਵਿਦਿਆਰਥਣ ਨੈਨਸੀ ਭੁੱਲਰ ਨੇ ਦੱਸਿਆ ਕਿ ਪਹਿਲਾਂ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਆਪਣੇ ਸਕੂਲ 'ਚ ਹੀ ਬਣਦਾ ਸੀ ਤੇ ਸਕੂਲ 'ਚ ਪੇਪਰ ਹੋਣ ਨਾਲ ਮਨੋਵਿਗਿਆਨਕ ਤੌਰ 'ਤੇ ਜਿਥੇ ਮੌਰਲ ਉੱਚਾ ਰਹਿੰਦਾ ਸੀ ਤਾਂ ਉਥੇ ਹੀ ਸਕੂਲ ਪ੍ਰਿੰਸੀਪਲ ਦੇ ਹੀ ਪ੍ਰੀਖਿਆ ਕੇਂਦਰ ਦੇ ਕੰਟਰੋਲਰ ਹੋਣ ਕਾਰਨ ਪ੍ਰੀਖਿਆ ਦਾ ਡਰ ਕਾਫ਼ੀ ਘੱਟ ਹੁੰਦਾ ਸੀ ਪਰ ਇਸ ਵਾਰ ਸੀ.ਬੀ.ਐੱਸ.ਈ. ਦੇ ਦੂਜੇ ਸਕੂਲਾਂ 'ਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਕਾਰਨ ਮਨ 'ਚ ਇਕ ਤਰ੍ਹਾਂ ਦਾ ਡਰ ਸੀ ਪਰ ਪ੍ਰੀਖਿਆ 'ਚ ਆਸਾਨ ਪੇਪਰ, ਪ੍ਰੀਖਿਆ ਕੇਂਦਰ ਦੇ ਸ਼ਾਂਤ ਮਾਹੌਲ ਤੇ ਸਪੋਰਟਿੰਗ ਸਟਾਫ਼ ਕਾਰਨ ਮਨੋਵਿਗਿਆਨਕ ਦਬਾਅ ਤੋਂ ਮੁਕਤੀ ਮਿਲੀ ਹੈ ।


Related News