CBSE 12ਵੀਂ ਦੇ ਨਤੀਜੇ ''ਚ ਰੂਪਨਗਰ ਜ਼ਿਲ੍ਹੇ ''ਚੋਂ ਬਿਪਨਜੀਤ ਸਿੰਘ ਨੇ 99.2 ਫ਼ੀਸਦੀ ਅੰਕ ਹਾਸਲ ਕਰ ਤੋੜਿਆ ਰਿਕਾਰਡ
Saturday, Jul 23, 2022 - 01:39 PM (IST)
ਰੂਪਨਗਰ (ਵਿਜੇ)-ਸੰਤ ਕਰਮ ਸਿੰਘ ਅਕੈਡਮੀ ਦੇ ਸੀ. ਬੀ. ਐੱਸ. ਈ. ਦੇ ਸਾਇੰਸ ਗਰੁੱਪ ਦੇ ਵਿਦਿਆਰਥੀ ਬਿਪਨਜੀਤ ਸਿੰਘ ਨੇ ਬਾਰ੍ਹਵੀਂ ਜਮਾਤ ’ਚੋਂ 99.2 ਫ਼ੀਸਦੀ ਅੰਕ ਹਾਸਲ ਕਰ ਕੇ ਅਕੈਡਮੀ, ਮਾਪੇ ਅਤੇ ਜ਼ਿਲ੍ਹੇ ਦੇ ਨਾਮ ਰੌਸ਼ਨ ਕੀਤਾ ਹੈ। ਬਿਪਨਜੀਤ ਨੇ ਇਸ ਸ਼ਾਨਦਾਰ ਉਪਲੱਬਧੀ ਨਾਲ ਸਾਰੇ ਰਿਕਾਰਡ ਤੋੜ ਦਿੱਤੇ ਹਨ ਜਿਸ ’ਤੇ ਬਿਪਨਜੀਤ ਅਤੇ ਉਸ ਦੇ ਮਾਪਿਆਂ ਨੂੰ ਵਧਾਈਆਂ ਦੇਣ ਦਾ ਦੌਰ ਵੀ ਗਰਮਾ ਗਿਆ।
ਇਹ ਵੀ ਪੜ੍ਹੋ: ਜਲੰਧਰ ਤੋਂ ਲਾਪਤਾ ਔਰਤ ਦੀ ਲਾਸ਼ ਲਸਾੜਾ ਦੇ ਖੂਹ ’ਚੋਂ ਹੋਈ ਬਰਾਮਦ, ਮਿਲੇ ਫੋਨ ਤੋਂ ਖੁੱਲ੍ਹਣਗੇ ਕਈ ਰਾਜ਼
ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਨਤੀਜਿਆਂ ’ਚ ਅਕੈਡਮੀ ਦੇ 24 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ, ਜਿਸ ’ਚ ਦਿਲਪ੍ਰੀਤ ਸਿੰਘ ਨੇ 98.2 ਫ਼ੀਸਦੀ, ਕਰਨ ਸ਼ਰਮਾ ਨੇ 97.6 ਫ਼ੀਸਦੀ, ਲਵਪ੍ਰੀਤ ਸਿੰਘ 97 ਫ਼ੀਸਦੀ, ਕੋਮਲਦੀਪ ਕੌਰ ਅਤੇ ਮਹਿਕਪ੍ਰੀਤ ਕੌਰ ਨੇ 96.6 ਫ਼ੀਸਦੀ, ਕੋਮਲਪ੍ਰੀਤ ਕੌਰ ਅਤੇ ਜਸਲੀਨ ਕੌਰ ਨੇ 96.2 ਫ਼ੀਸਦੀ, ਮਨੀਸ਼ਾ ਰਾਣੀ ਅਤੇ ਰਾਮ ਜੀ ਨੇ 95.4 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ 33 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਅਕੈਡਮੀ ਦੀ ਪ੍ਰਿੰ. ਸਤਪਾਲ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਦਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ਹੈੱਡ ਕਾਂਸਟੇਬਲ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਦੇਣ ਵਾਲੇ ਬਿਨੈਕਾਰਾਂ ਨੂੰ ਵੱਡਾ ਝਟਕਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ