CBSE ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਕ੍ਰਿਏਟਿਵ ਜਵਾਬ ਦੇ ਨਹੀਂ ਕੱਟੇ ਜਾਣਗੇ ਨੰਬਰ

Sunday, Feb 17, 2019 - 11:51 AM (IST)

CBSE ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਕ੍ਰਿਏਟਿਵ ਜਵਾਬ ਦੇ ਨਹੀਂ ਕੱਟੇ ਜਾਣਗੇ ਨੰਬਰ

ਲੁਧਿਆਣਾ (ਵਿੱਕੀ) - ਸੀ. ਬੀ. ਐੱਸ. ਈ. ਦੀਆਂ ਚੱਲ ਰਹੀਆਂ ਬੋਰਡ ਦੀਆਂ ਪ੍ਰੀਖਿਆਵਾਂ 'ਚ ਅਪੀਅਰ ਹੋ ਰਹੇ ਕਰੀਬ 31 ਲੱਖ ਵਿਦਿਆਰਥੀਆਂ ਲਈ ਇਹ ਖਬਰ ਰਾਹਤ ਵਾਲੀ ਹੈ। ਬੋਰਡ ਪ੍ਰੀਖਿਆਰਥੀਆਂ ਦੀ ਮਾਰਕਿੰਗ ਸ਼ੁਰੂ ਹੋਣ ਤੋਂ ਪਹਿਲਾਂ ਸੀ. ਬੀ. ਐੱਸ. ਈ. ਨੇ ਸਾਰੇ ਮੁਲਾਂਕਣ ਕੇਂਦਰਾਂ ਦੇ ਇਵੈਨਿਊਏਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਸਟੂਡੈਂਟ ਪ੍ਰੀਖਿਆ 'ਚ ਕਿਸੇ ਵੀ ਸਵਾਲ ਦਾ ਜਵਾਬ ਰਚਨਾਤਮਕ ਢੰਗ ਨਾਲ ਦਿੰਦਾ ਹੈ ਤਾਂ ਉਸ ਦੇ ਨੰਬਰ ਨਹੀਂ ਕੱਟੇ ਜਾਣਗੇ। ਬੱਸ, ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਪੇਪਰ 'ਚ ਜੋ ਸਵਾਲ ਪੁੱਛਿਆ ਗਿਆ ਹੈ, ਵਿਦਿਆਰਥੀਆਂ ਨੇ ਜਵਾਬ ਉਹੀ ਦਿੱਤਾ ਹੋਵੇ।

ਪੁਰਾਣੀਆਂ ਉੱਤਰ-ਪੱਤਰੀਆਂ ਦਿਖਾ ਕੇ ਸਮਝਾਏ ਉੱਤਰ
ਇਹੀ ਨਹੀਂ, ਬੋਰਡ ਨੇ ਸਮੇਂ-ਸਮੇਂ 'ਤੇ ਹੋਏ ਸੈਮੀਨਾਰਾਂ ਅਤੇ ਵਰਕਸ਼ਾਪਾਂ 'ਚ ਸਿਖਲਾਈ ਦੇਣ ਤੋਂ ਇਲਾਵਾ ਉੱਤਰ-ਪੱਤਰੀਆਂ ਦੀਆਂ ਪੁਰਾਣੀਆਂ ਕਾਪੀਆਂ ਦਿਖਾ ਕੇ ਮਾਕ ਸੈਸ਼ਨ ਅਤੇ ਉਦਾਹਰਣ ਦੇ ਕੇ ਬਾਕਾਇਦਾ ਇਸ ਸਬੰਧੀ ਸਮਝਾ ਦਿੱਤਾ ਹੈ। ਕਰੀਬ 3 ਲੱਖ ਤੋਂ ਜ਼ਿਆਦਾ ਅਧਿਆਪਕਾਂ ਨੂੰ ਇਹ ਜਾਣਕਾਰੀ ਪ੍ਰੈਜ਼ੈਂਟੇਸ਼ਨ ਰਾਹੀਂ ਦਿੱਤੀ ਜਾ ਚੁੱਕੀ ਹੈ। ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਚੰਗੇ ਜਵਾਬ 'ਤੇ ਸੋਚ ਵਿਚਾਰ ਕੇ ਨੰਬਰ ਦਿੱਤੇ ਜਾਣ, ਚਾਹੇ ਉਹ ਮਾਰਕਿੰਗ ਸਕੀਮ 'ਚ ਨਾ ਵੀ ਹੋਣ।
ਗਲਤੀ ਦੋਹਰਾਉਣ 'ਤੇ ਇਕ ਵਾਰ ਹੀ ਕੱਟੇਗਾ ਨੰਬਰ
ਪ੍ਰੀਖਿਆ 'ਚ ਜੇਕਰ ਕੋਈ ਪ੍ਰੀਖਿਆਰਥੀ ਇਕ ਹੀ ਤਰ੍ਹਾਂ ਦੀ ਗਲਤੀ ਵਾਰ-ਵਾਰ ਕਰਦਾ ਹੈ ਤਾਂ ਆਂਸਰਸ਼ੀਟ 'ਚ ਲਿਖੇ ਗਏ ਇਕ ਹੀ ਤਰ੍ਹਾਂ ਦੀ ਗਲਤੀ 'ਤੇ ਵਾਰ-ਵਾਰ ਨੰਬਰ ਨਹੀਂ ਕੱਟ ਸਕਣਗੇ। ਇਹ ਨਿਰਦੇਸ਼ ਬੋਰਡ ਵਲੋਂ ਪ੍ਰੀਖਿਆ ਤੋਂ ਪਹਿਲਾਂ ਜਾਰੀ ਕੀਤਾ ਗਿਆ ਹੈ। ਹੁਣ ਤੱਕ ਵਿਵਸਥਾ ਸੀ ਕਿ ਆਂਸਰਸ਼ੀਟਾਂ 'ਚ ਜੋ ਵੀ ਗਲਤੀਆਂ ਹੁੰਦੀਆਂ ਸਨ, ਉਨ੍ਹਾਂ ਲਈ ਹਰ ਵਾਰ ਨੰਬਰ ਕੱਟੇ ਜਾਂਦੇ ਸਨ, ਜਿਸ 'ਚ ਬਦਲਾਅ ਕੀਤਾ ਗਿਆ ਹੈ। 
ਅਬਜੈਕਟਿਵ ਟਾਈਪ ਸਵਾਲਾਂ ਦੀ ਗਿਣਤੀ ਵਧੀ
ਇਸ ਬਾਰ ਅਬਜੈਕਟਿਵ ਟਾਈਪ ਸਵਾਲਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਅਤੇ ਸਵਾਲਾਂ ਦੇ ਬਦਲ ਵੀ ਵਧਾਏ ਗਏ ਹਨ। ਹਰ ਵਾਰ 10 ਫੀਸਦੀ ਸਵਾਲ ਅਬਜੈਕਟਿਵ ਟਾਈਪ ਹੁੰਦੇ ਹਨ ਪਰ ਇਸ ਸਾਲ 33 ਫੀਸਦੀ ਸਵਾਲ ਅਬਜੈਕਟਿਵ ਟਾਈਪ ਹੋਣਗੇ। ਜੇਕਰ ਕੋਈ ਵਿਦਿਆਰਥੀ ਕਿਸੇ ਸਵਾਲ ਨੂੰ ਲੈ ਕੇ ਕਾਨਫੀਡੈਂਟ ਨਹੀਂ ਹਨ ਤਾਂ ਉਸ ਕੋਲ ਲਗਭਗ 33 ਸਵਾਲ ਬਦਲ ਵਜੋਂ ਮੌਜੂਦ ਹੋਣਗੇ।

ਵਾਧੂ ਨੰਬਰ ਨਹੀਂ ਮਿਲਣਗੇ।
ਬੋਰਡ ਦੇ ਮੁਤਾਬਕ ਜੇਕਰ ਵਿਦਿਆਰਥੀ ਕਿਤਾਬਾਂ ਤੋਂ ਕੁਝ ਹਟ ਕੇ ਚੰਗਾ ਜਵਾਬ ਦੇ ਰਿਹਾ ਹੈ ਤਾਂ ਉਸ ਦੀ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਨੰਬਰ ਕੱਟਣੇ ਚਾਹੀਦੇ ਹਨ। ਬੋਰਡ ਨੇ ਸਾਫ ਕੀਤਾ ਕਿ ਕ੍ਰਿਏਟਿਵ ਆਂਸਰ ਦੇ ਵਾਧੂ ਨੰਬਰ ਨਹੀਂ ਦਿੱਤੇ ਜਾਣਗੇ। ਸਵਾਲਾਂ 'ਚ ਪਹਿਲਾਂ ਇੰਟਰਨਲ ਚੁਆਇਸਾਂ ਕਰੀਬ 10 ਸਨ, ਜੋ ਹੁਣ 33 ਹੋ ਗਈਆਂ ਹਨ।
ਲੈਂਗੂਏਜ ਐਗਜ਼ਾਮ 'ਚ ਸਪੈਲਿੰਗ ਦੀ ਗਲਤੀ 'ਤੇ ਨਹੀਂ ਕੱਟੇਗਾ ਨੰਬਰ
ਬੋਰਡ ਦੀ ਮੰਨੀਏ ਤਾਂ ਲੈਂਗੂਏਜ ਦੀ ਪ੍ਰੀਖਿਆ 'ਚ ਸਪੈਲਿੰਗ ਦੀ ਗਲਤੀ 'ਤੇ ਹੁਣ ਨੰਬਰ ਨਹੀਂ ਕੱਟੇ ਜਾਣਗੇ। ਜੇਕਰ ਪ੍ਰੀਖਿਆਰਥੀ ਸਪੈਲਿੰਗ ਮਿਸਟੇਕ ਕਰਨਗੇ ਤਾਂ ਕੋਈ ਨੰਬਰ ਨਹੀਂ ਮਿਲੇਗਾ ਪਰ ਉਸ ਦੇ ਨੰਬਰ ਨਹੀਂ ਕੱਟੇ ਜਾਣਗੇ। ਸੀ. ਬੀ. ਐੱਸ. ਈ. ਦੀ ਮੁੱਖ ਵਿਸ਼ਿਆਂ ਦੀ ਪ੍ਰੀਖਿਆ 2 ਮਾਰਚ ਤੋਂ ਸ਼ੁਰੂ ਹੋਵੇਗੀ।
ਨੰਬਰ ਕੱਟਣ ਦੀ ਦੱਸਣੀ ਹੋਵੇਗੀ ਵਜ੍ਹਾ
ਜੇਕਰ ਕਿਸੇ ਆਂਸਰ 'ਚ ਚੈਕਰ ਨੰਬਰ ਕੱਟਦੇ ਹਨ ਤਾਂ ਇਸ ਦਾ ਕਾਰਨ ਆਂਸਰ ਦੇ ਥੱਲੇ ਲਿਖ ਕੇ ਦੱਸਣਾ ਹੋਵੇਗਾ। ਇਹੀ ਨਹੀਂ ਸਵਾਲ ਨੰਬਰ ਦੱਸ ਕੇ ਵਜ੍ਹਾ ਦੱਸਣੀ ਹੋਵੇਗੀ। ਇਸ ਦੇ ਨਾਲ ਜੇਕਰ ਲਿਖਾਈ ਸਾਫ ਰਹੇਗੀ ਤਾਂ ਉਸ ਦੇ ਵਾਧੂ ਨੰਬਰ ਪ੍ਰੀਖਿਅਕ ਦੇ ਸਕਦੇ ਹਨ। ਇਕ ਨੰਬਰ ਵਾਲੇ ਸਵਾਲ ਵਿਚ ਜੇਕਰ ਇਕ ਸ਼ਬਦ ਵਿਚ ਵੀ ਜਵਾਬ ਲਿਖਿਆ ਹੈ ਤਾਂ ਉਸ ਵਿਚ ਵੀ ਨੰਬਰ ਮਿਲੇਗਾ।
ਮਾਹਰ ਨੂੰ ਨਿਰਦੇਸ਼
1. ਆਂਸਰ ਵਿਚ ਸਟੈੱਪ ਵਾਈਜ਼ ਮਾਰਕਿੰਗ ਕੀਤੀ ਜਾਵੇਗੀ।
2. ਪ੍ਰੀਖਿਅਕ ਨੰਬਰ ਸੱਜੇ ਪਾਸੇ ਬਣੇ ਇਕ ਬਾਕਸ ਵਿਚ ਲਿਖਣਗੇ।

ਨੰਬਰ ਨੂੰ ਪੂਰਾ ਬੋਲਡ ਕਰ ਕੇ ਲਿਖਣਾ ਹੈ ਜਿਸ ਨਾਲ ਜੋੜਨ ਵਿਚ ਗਲਤੀ ਨਾ ਹੋਵੇ।
ਸੀ. ਬੀ. ਐੱਸ. ਈ. ਦਾ ਫੈਸਲਾ ਬੱਚਿਆਂ ਲਈ ਕਾਫੀ ਚੰਗਾ ਹੈ ਕਿਉਂਕਿ ਅੱਜ ਕੱਲ ਬੱਚੇ ਇੰਨੇ ਕ੍ਰਿਏਟਿਵ ਹਨ ਕਿ ਉਹ ਕਈ ਵਾਰ ਦੁਨੀਆ 'ਚ ਹੋ ਰਹੀਆਂ ਨਵੀਆਂ ਘਟਨਾਵਾਂ ਜਾਂ ਨਵੀਂ ਜਾਣਕਾਰੀ ਜਾਂ ਡਾਟਾ ਦਾ ਜ਼ਿਕਰ ਕਰਦੇ ਹੋਏ ਕਿਸੇ ਸਵਾਲ ਦਾ ਜਵਾਬ ਦਿੰਦੇ ਹਨ। ਇਹ ਜਵਾਬ ਸਹੀ ਵੀ ਹੁੰਦੇ ਹਨ ਪਰ ਮਾਰਕਿੰਗ ਸਕੀਮ 'ਚ ਨਹੀਂ ਦਿੱਤੇ ਗਏ ਹੁੰਦੇ। ਮੈਥ ਹੋਵੇ ਜਾਂ ਸੋਸ਼ਲ ਸਾਇੰਸ ਕਈ ਬੱਚੇ ਸਵਾਲ ਦਾ ਜਵਾਬ ਕਈ ਤਰੀਕਿਆਂ ਨਾਲ ਦੇ ਦਿੰਦੇ ਹਨ ਜੋ ਕਿ ਕ੍ਰਿਏਟਿਵ ਵੀ ਹੁੰਦੇ ਹਨ। ਜੇਕਰ ਜਵਾਬ ਕ੍ਰਿਏਟਿਵ ਹਨ ਅਤੇ ਸਬਜੈਕਟ ਨਾਲ ਜੁੜਿਆ ਹੈ ਤਾਂ ਬੱਚੇ ਨੂੰ ਨੰਬਰ ਮਿਲਣ ਚਾਹੀਦੇ ਹਨ। ਮੇਰੇ ਮੁਤਾਬਕ ਹਰ ਸਵਾਲ ਦਾ ਜਵਾਬ ਕ੍ਰਿਏਟਿਵ ਹੋ ਸਕਦਾ ਹੈ ਅਤੇ ਕੋਈ ਵੀ ਟ੍ਰੈਂਡ ਟੀਚਰ ਇਸ ਨੂੰ ਸਮਝ ਸਕਦਾ ਹੈ। ਇਸ ਫੈਸਲੇ ਨਾਲ ਬੱਚਿਆਂ ਦੀ ਰਚਨਾਤਮਕ ਸਿਖਲਾਈ ਵੀ ਵਧੇਗੀ।


author

rajwinder kaur

Content Editor

Related News