CBSE: 10ਵੀਂ-12ਵੀਂ ਨਤੀਜੇ ਦੇ ਐਲਾਨ ਸਬੰਧੀ ਵਾਇਰਲ ਹੋਇਆ ਫਰਜ਼ੀ ਨੋਟਿਸ
Friday, Jul 10, 2020 - 02:36 AM (IST)
ਲੁਧਿਆਣਾ - ਸੈਂਟਰਲ ਬੋਰਫ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ ਕਲਾਸ 10ਵੀਂ ਅਤੇ 12ਵੀਂ ਦੇ ਨਤੀਜਿਆਂ ਦੇ ਐਲਾਨ ਨੂੰ ਲੈ ਕੇ ਇਕ ਫਰਜ਼ੀ ਨੋਟਿਸ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਨੋਟਿਸ ’ਚ ਬੋਰਡ ਵੱਲੋਂ ਨਤੀਜਾ ਜਾਰੀ ਕੀਤੇ ਜਾਣ ਦੀ ਤਰੀਕ ਅਤੇ ਸਮੇਂ ਦੀ ਜਾਣਕਾਰੀ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਇਸ ਨੋਟਿਸ ਵਿਚ ਸੀ. ਬੀ. ਐੱਸ. ਈ. ਸਕੱਤਰ ਅਨੁਰਾਗ ਤ੍ਰਿਪਾਠੀ ਦੇ ਨਕਲੀ ਦਸਤਖ਼ਤ ਵੀ ਕੀਤੇ ਗਏ ਹਨ। ਵਾਇਰਲ ਹੋ ਰਹੇ ਇਸ ਫਰਜ਼ੀ ਨੋਟਿਸ ’ਚ ਕਿਹਾ ਗਿਆ ਹੈ ਕਿ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆ 2020 ਕਲਾਸ 12ਵੀਂ ਦੇ ਪ੍ਰੀਖਿਆ ਨਤੀਜੇ 11 ਜੁਲਾਈ ਦੀ ਸ਼ਾਮ 4 ਵਜੇ ਅਤੇ 10ਵੀਂ ਦੇ ਨਤੀਜਿਆਂ ਦਾ ਐਲਾਨ 13 ਜੁਲਾਈ ਨੂੰ ਸ਼ਾਮ 4 ਵਜੇ ਕੀਤਾ ਜਾਵੇਗਾ। ਸੀ. ਬੀ. ਐੱਸ. ਈ. ਦੀ ਲੋਕ ਸੰਪਰਕ ਅਧਿਕਾਰੀ ਰਮਾ ਸ਼ਰਮਾ ਨੇ ਇਸ ਨੋਟਿਸ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਨਤੀਜੇ ਦੇ ਐਲਾਨ ਸਬੰਧੀ ਅਜਿਹਾ ਕੋਈ ਨੋਟਿਸ ਜਾਰੀ ਨਹੀਂ ਕੀਤਾ। ਨਤੀਜੇ ਸਬੰਧੀ ਅਜਿਹੇ ਕਿਸੇ ਵਾਇਰਲ ਨੋਟਿਸ ’ਤੇ ਭਰੋਸਾ ਨਾ ਕਰਨ। ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ ਦੇਖੀ ਜਾ ਸਕਦੀ ਹੈ।