ਸੀ. ਬੀ. ਆਈ. ਸੈਕਸ ਸਕੈਂਡਲਾਂ ''ਚ ਘਿਰੇ ਹੋਰ ਡੇਰਿਆਂ ਦੀ ਜਾਂਚ ਕਰੇ : ਭੋਮਾ

Monday, Sep 04, 2017 - 06:19 AM (IST)

ਫਤਿਹਗੜ੍ਹ ਸਾਹਿਬ  (ਜਗਦੇਵ) - ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾ, ਫੈੱਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਸੋਹਲ, ਸਰਬਜੀਤ ਸਿੰਘ ਜੰਮੂ, ਐਡਵੋਕੇਟ ਜਸਵੀਰ ਸਿੰਘ ਘੁੰਮਣ ਤੇ ਸਤਨਾਮ ਸਿੰਘ ਕੰਡਾ ਨੇ ਕਿਹਾ ਕਿ ਜੋ ਡੇਰਾ ਪ੍ਰੇਮੀ ਗੁੰਮਰਾਹ ਹੋ ਕੇ ਡੇਰਾ ਸਿਰਸਾ ਨਾਲ ਜੁੜੇ ਸਨ ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਦੁਵਿਧਾ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਥ 'ਚ ਸ਼ਾਮਲ ਹੋ ਕੇ ਘਰ ਵਾਪਸੀ ਕਰਨ, ਜਿਨ੍ਹਾਂ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਸਵਾਗਤ ਕਰੇਗੀ।
ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ ਕਿ ਤੁਸੀਂ ਪੰਥ ਨਾਲ ਜੁੜ ਕੇ ਆਪਣਾ ਜੀਵਨ ਤੇ ਭਵਿੱਖ ਸਫਲ ਬਣਾ ਸਕਦੇ ਹੋ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਡੇਰਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇ। ਉਨ੍ਹਾਂ ਸੀ. ਬੀ. ਆਈ. ਨੂੰ ਅਪੀਲ ਕਰਦਿਆਂ ਕਿਹਾ ਕਿ ਹਰਿਆਣਾ ਤੇ ਪੰਜਾਬ 'ਚ ਜੋ ਡੇਰੇ ਪਿਛਲੇ ਸਮੇਂ ਵੱਖ-ਵੱਖ ਸੈਕਸ ਸਕੈਂਡਲਾਂ 'ਚ ਘਿਰੇ ਰਹੇ ਹਨ, ਦੀ ਜਾਂਚ ਕੀਤੀ ਜਾਵੇ।


Related News