24 ਨਵੰਬਰ ਨੂੰ 156 ਸ਼ਹਿਰਾਂ ''ਚ ਹੋਵੇਗਾ ''ਕੈਟ'', 7 ਅਗਸਤ ਤੋਂ ਰਜਿਸਟ੍ਰੇਸ਼ਨ ਸ਼ੁਰੂ
Monday, Jul 29, 2019 - 01:10 PM (IST)

ਲੁਧਿਆਣਾ (ਵਿੱਕੀ) : ਦੇਸ਼ ਦੇ ਪ੍ਰਮੁੱਖ 20 ਇੰਡੀਅਨ ਇੰਸਟੀਚਿਊਟ ਆਫ ਮੈਨਜਮੈਂਮਟ 'ਚ ਪੋਸਟ ਗ੍ਰੇਜੂਏਟ ਮੈਨਜਮੈਂਟ ਪ੍ਰੋਗਰਾਮ ਦੇ ਦਾਖਲੇ ਲਈ ਕਾਮਨ ਐਡਮਿਸ਼ਨ ਟੈਸਟ (ਕੈਟ) ਇਸ ਸਾਲ 24 ਨਵੰਬਰ ਨੂੰ ਆਯੋਜਿਤ ਹੋਵੇਗਾ। ਇਸ ਵਾਰ ਕੈਟ ਦਾ ਆਯੋਜਨ ਇੰਡੀਅਨ ਸਕੂਲ ਆਫ ਮੈਨਜਮੈਂਟ ਕੋਝੀਕੋਡ (ਕੇਰਲ) ਵਲੋਂ ਕਰਾਇਆ ਜਾ ਰਿਹਾ ਹੈ। ਐਤਵਾਰ ਨੂੰ ਕੈਟ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ। ਐਗਜ਼ਾਮ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 7 ਅਗਸਤ ਨੂੰ ਸ਼ੁਰੂ ਹੋਵੇਗੀ, ਜਦੋਂ ਕਿ ਉਮੀਦਵਾਰ 18 ਸਤੰਬਰ ਤੱਕ ਅਰਜ਼ੀਆਂ ਦੇ ਸਕਦੇ ਹਨ।
ਜਾਣਕਾਰੀ ਮੁਤਾਬਕ ਦੇਸ਼ ਭਰ ਦੇ 156 ਸ਼ਹਿਰਾਂ 'ਚ ਬਾਏ ਜਾਣ ਵਾਲੇ ਪ੍ਰੀਖਿਆ ਕੇਂਦਰਾਂ 'ਚ ਟੈਸਟ 2 ਪੜਾਅ 'ਚ ਕੰਡਕਟ ਹੋਵੇਗਾ। ਪ੍ਰੀਖਿਆ ਲਈ 23 ਅਕਤੂਬਰ ਨੂੰ ਐਡਮਿਟ ਕਾਰਡ ਜਾਰੀ ਹੋਣਗੇ, ਜਿਸ ਨੂੰ ਉਮੀਦਵਾਰ ਦੇ ਆਯੋਜਨ ਦੀ ਤਰੀਕ ਤੱਕ ਡਾਊਨਲੋਡ ਕਰ ਸਕਣਗੇ। ਆਈ. ਆਈ. ਐੱਮ. ਕੋਝੀਕੋਡ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਟੈਸਟ ਦਾ ਸਮਾਂ 3 ਘੰਟੇ ਦਾ ਹੋਵੇਗਾ।