ਕੈਮਿਸਟ ਦੀ ਦੁਕਾਨ ਦਾ ਸ਼ਟਰ ਤੋੜ ਕੇ ਕੀਤੀ ਨਕਦੀ ਚੋਰੀ
Wednesday, Aug 02, 2017 - 07:31 AM (IST)
ਕਰਤਾਰਪੁਰ, (ਸਾਹਨੀ)- ਸ਼ਹਿਰ ਦੇ ਸਭ ਤੋਂ ਵਿਅਸਤ ਚੌਕ ਕਮੇਟੀ ਬਾਜ਼ਾਰ ਫਰਨੀਚਰ ਬਾਜ਼ਾਰ ਚੌਕ ਵਿਚ ਇਕ ਕੈਮਿਸਟ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਗੱਲੇ 'ਚ ਪਈ 10 ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਰਜੇਸ਼ ਚਾਵਲਾ, ਚਾਵਲਾ ਮੈਡੀਕੋਜ਼ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਉਹ ਦੁਕਾਨ ਬੰਦ ਕਰਕੇ ਗਏ ਅਤੇ ਤਕਰੀਬਨ 11 ਵਜੇ ਕਿਸੇ ਮਰੀਜ਼ ਨੂੰ ਐਮਰਜੈਂਸੀ ਦਵਾਈ ਦੇਣ ਉਸ ਦਾ ਭਰਾ ਰਣਬੀਰ ਚਾਵਲਾ ਮੁੜ ਦੁਕਾਨ 'ਤੇ ਆਇਆ। ਸਵੇਰੇ 3 ਵਜੇ ਦੁਕਾਨ ਦਾ ਸ਼ਟਰ ਟੁੱਟਾ ਹੋਣ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਅਤੇ ਜਦ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਗੱਲੇ ਵਿਚ ਪਈ ਕਰੀਬ 10 ਹਜ਼ਾਰ ਦੀ ਨਕਦੀ ਗਾਇਬ ਸੀ।
