ਹਥਿਆਰ ਦੀ ਨੋਕ ''ਤੇ ਖੋਹਿਆ ਸਕੂਟਰ ਤੇ ਨਕਦੀ
Thursday, Feb 08, 2018 - 07:45 AM (IST)

ਅੰਮ੍ਰਿਤਸਰ, (ਅਰੁਣ)- ਮਕਬੂਲਪੁਰਾ ਇਲਾਕੇ 'ਚ ਜਾ ਰਹੇ ਇਕ ਸਕੂਟਰ ਸਵਾਰ ਦਾ ਰਸਤਾ ਰੋਕ ਕੇ 3 ਅਣਪਛਾਤੇ ਲੁਟੇਰਿਆਂ ਨੇ ਹਥਿਆਰ ਦੀ ਨੋਕ 'ਤੇ ਉਸ ਦਾ ਸਕੂਟਰ ਤੇ ਜੇਬ 'ਚ ਪਈ ਨਕਦੀ ਖੋਹ ਲਈ। ਪ੍ਰਸੰਨ ਸਿੰਘ ਦੀ ਸ਼ਿਕਾਇਤ 'ਤੇ ਡਰਾ-ਧਮਕਾ ਕੇ ਉਸ ਦਾ ਸਕੂਟਰ ਤੇ 3 ਹਜ਼ਾਰ ਦੀ ਨਕਦੀ ਖੋਹ ਕੇ ਦੌੜੇ ਅਣਪਛਾਤੇ ਲੁਟੇਰਿਆਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਮਕਬੂਲਪੁਰਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।