ਮੋਟਰਸਾਈਕਲ ’ਤੇ ਆਏ ਨੌਜਵਾਨ ਦੁਕਾਨਦਾਰ ਤੋਂ ਪੈਸੇ ਖ਼ੋਹ ਕੇ ਫ਼ਰਾਰ

Wednesday, Dec 06, 2023 - 04:19 PM (IST)

ਮੋਟਰਸਾਈਕਲ ’ਤੇ ਆਏ ਨੌਜਵਾਨ ਦੁਕਾਨਦਾਰ ਤੋਂ ਪੈਸੇ ਖ਼ੋਹ ਕੇ ਫ਼ਰਾਰ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਕਾਲਜ ਰੋਡ ’ਤੇ ਸ਼ਹੀਦ ਊਧਮ ਸਿੰਘ ਕਾਲਜ ਦੇ ਸਾਹਮਣੇ 2 ਨੌਜਵਾਨਾਂ ਨੇ ਕਰਿਆਨੇ ਦੀ ਦੁਕਾਨ ਅੰਦਰ ਵੜ ਕੇ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਤੋਂ 10 ਹਜ਼ਾਰ ਰੁਪਏ ਖੋਹ ਲਏ। ਇਸ ਤੋਂ ਬਾਅਦ ਉਹ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਇਸ ਸਬੰਧੀ ਮੌਕੇ ’ਤੇ ਪੁੱਜੇ ਥਾਣਾ ਮੁਖੀ ਦੀਪਇੰਦਰ ਜੇਜੀ ਨੇ ਦੱਸਿਆ ਕਿ 2 ਵਿਅਕਤੀਆਂ ਵੱਲੋਂ ਇਹ ਖੋਹ ਕੀਤੀ ਗਈ ਹੈ, ਜਿਨ੍ਹਾਂ ਨੂੰ ਜਲਦ ਤੋਂ ਜਲਦ ਫੜ੍ਹ ਲਿਆ ਜਾਵੇਗਾ।

ਉਨ੍ਹਾਂ ਵੱਲੋਂ ਇਸ ਰਸਤੇ ਦੇ ਸੀ. ਸੀ. ਟੀ. ਵੀ. ਫੁਟੇਜ ਵੀ ਦੇਖੇ ਜਾ ਰਹੇ ਹਨ। ਸ਼ਹਿਰ ’ਚ ਕੋਈ ਵੀ ਵਾਰਦਾਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਦੁਕਾਨਦਾਰ ਨੇ ਕਿਹਾ ਕਿ 2 ਨੌਜਵਾਨਾਂ ਵੱਲੋਂ ਉਸ ਤੋਂ ਖੋਹ ਕੀਤੀ ਗਈ ਹੈ, ਜਿਸ ’ਚ ਉਸ ਦੇ ਕੁੱਝ ਦਸਤਾਵੇਜ਼ ਵੀ ਸੀ। ਉਸ ਨੇ ਕਿਹਾ ਕਿ ਪੁਲਸ ਪਾਰਟੀ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੁਲਸ ਪਾਰਟੀ ਵੱਲੋਂ ਇਹ ਫੜ੍ਹ ਲਏ ਜਾਣਗੇ।


author

Babita

Content Editor

Related News