ਦੁਕਾਨ ''ਚੋਂ ਨਕਦੀ, ਇਨਵਰਟਰ ਤੇ ਬੈਟਰੀਆਂ ਚੋਰੀ

12/12/2017 6:14:13 AM

ਗੁਰਾਇਆ, (ਮੁਨੀਸ਼)— ਪਿੰਡ ਸੰਗ ਢੇਸੀਆਂ ਵਿਖੇ ਚੋਰਾਂ ਨੇ ਪ੍ਰੀਤ ਬੈਟਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਬੈਟਰੀਆਂ, ਇਨਵਰਟਰ ਚੋਰੀ ਕਰ  ਲਏ। ਦੁਕਾਨ ਮਾਲਕ ਹਰਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਰੰਧਾਵਾ ਨੇ ਦੱਸਿਆ ਕਿ ਉਹ ਪਿੰਡ ਸੰਗ ਢੇਸੀਆਂ ਵਿਖੇ ਇਨਵਰਟਰ ਬੈਟਰੀਆਂ ਦੀ ਦੁਕਾਨ ਚਲਾਉਂਦਾ ਹੈ। ਜਦ ਸੋਮਵਾਰ ਸਵੇਰੇ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਦੁਕਾਨ ਵਿਖੇ ਖੜ੍ਹਾ ਕੀਤਾ ਉਸਦਾ ਸਕੂਟਰ ਦੁਕਾਨ ਦੇ ਬਾਹਰ ਖੜ੍ਹਾ ਸੀ। ਦੁਕਾਨ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਦੁਕਾਨ 'ਚੋਂ 3000 ਰੁਪਏ ਦੀ ਨਕਦੀ, 2 ਇਨਵਰਟਰ, 8 ਨਵੀਆਂ ਤੇ 4 ਪੁਰਾਣੀਆਂ ਬੈਟਰੀਆਂ ਲੈ ਕੇ ਫਰਾਰ ਹੋ ਗਏ। ਗੁਰਾਇਆ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਜਗਤਾਰ ਸਿੰਘ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਲੁਟੇਰਿਆਂ ਔਰਤ ਨੂੰ ਬਣਾਇਆ ਨਿਸ਼ਾਨਾ
ਦੂਸਰੇ ਪਾਸੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੁਰਾਇਆ ਵਿਖੇ ਦਵਾਈ ਲੈਣ ਆਈ ਇਕ ਔਰਤ ਨੂੰ ਬੀਤੇ ਦਿਨੀਂ ਨਿਸ਼ਾਨਾ ਬਣਾਇਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਔਰਤ ਕਮਲਜੀਤ ਕੌਰ ਵਾਸੀ ਜਮਸ਼ੇਰ ਖਾਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ 3 ਲੁਟੇਰੇ ਉਸ ਕੋਲੋਂ  ਪਰਸ ਖੋਹ ਕੇ ਫਰਾਰ ਹੋ ਗਏ, ਜਿਸ ਵਿਚ 3000 ਰੁਪਏ ਦੀ ਨਗਦੀ, ਇਕ ਸੈਮਸੰਗ ਦਾ ਫੋਨ, ਏ. ਟੀ. ਐੱਮ. ਕਾਰਡ, ਆਧਾਰ ਕਾਰਡ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਗੁਰਾਇਆ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Related News