ਘਰ ''ਚੋਂ ਨਕਦੀ ਤੇ ਗਹਿਣੇ ਚੋਰੀ, ਮਾਮਲਾ ਦਰਜ

Sunday, Apr 22, 2018 - 05:28 AM (IST)

ਘਰ ''ਚੋਂ ਨਕਦੀ ਤੇ ਗਹਿਣੇ ਚੋਰੀ, ਮਾਮਲਾ ਦਰਜ

ਤਰਨਤਾਰਨ,  (ਰਾਜੂ)-  ਥਾਣਾ ਸਰਹਾਲੀ ਦੀ ਪੁਲਸ ਨੇ ਘਰ 'ਚੋਂ ਨਕਦੀ ਤੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਮੁਦਈ ਜਸਬੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਭਿੱਖੀਵਿੰਡ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਆਪਣੇ ਘਰ ਮੱਝਾਂ ਦੀ ਦੇਖਭਾਲ ਲਈ ਹਰਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਨਾਰਲੀ ਨੂੰ ਰੱਖਿਆ ਸੀ ਤੇ ਅਸੀਂ ਸਾਰਾ ਪਰਿਵਾਰ ਅੰਮ੍ਰਿਤਸਰ ਗਿਆ ਸੀ ਤਾਂ ਪਿੱਛਿਓਂ ਹਰਜੀਤ ਸਿੰਘ ਨੇ ਘਰੋਂ 10 ਹਜ਼ਾਰ ਰੁਪਏ ਨਕਦ ਤੇ ਅਲਮਾਰੀ 'ਚੋਂ ਸੋਨੇ ਦੇ ਗਹਿਣੇ ਚੋਰੀ ਲਏ। ਪੁਲਸ ਨੇ ਮੁਲਜ਼ਮ ਹਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News