ਘਰ ''ਚੋਂ ਨਕਦੀ ਤੇ ਗਹਿਣੇ ਚੋਰੀ
Monday, Jun 25, 2018 - 07:27 AM (IST)
ਫਗਵਾੜਾ, (ਜਲੋਟਾ)- ਫਗਵਾੜਾ ਵਿਚ ਚੋਰਾਂ ਦਾ ਕਹਿਰ ਜਾਰੀ ਹੈ। ਚੋਰੀ ਦੀ ਘਟੀ ਤਾਜ਼ਾ ਵਾਰਦਾਤ ਵਿਚ ਅਣਪਛਾਤੇ ਚੋਰਾਂ ਨੇ ਚਾਚੋਕੀ ਸਥਿਤ ਇਕ ਘਰ ਵਿਚ ਸੰਨ੍ਹ ਲਾ ਕੇ ਉਥੋਂ ਕਰੀਬ ਡੇਢ ਲੱਖ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਪੁਲਸ ਨੂੰ ਦਿੱਤੀ ਸੂਚਨਾ ਵਿਚ ਚੋਰੀ ਦਾ ਸ਼ਿਕਾਰ ਬਣੀ ਰੁਪਿੰਦਰਜੀਤ ਕੌਰ ਪਤਨੀ ਤਵਿੰਦਰ ਸਿੰਘ ਨਿਵਾਸੀ ਚਾਚੋਕੀ ਕਾਲੋਨੀ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਕਾਰਨ ਘਰ ਤੋਂ ਬਾਹਰ ਗਈ ਹੋਈ ਸੀ। ਜਦੋਂ ਦੇਰ ਸ਼ਾਮ ਘਰ ਵਾਪਸ ਆਈ ਤਾਂ ਕਮਰੇ ਦੀ ਅਲਮਾਰੀ ਟੁੱਟੀ ਹੋਈ ਸੀ। ਅਣਪਛਾਤੇ ਚੋਰ ਉਸ ਦੇ ਘਰ ਵਿਚ ਸੰਨ੍ਹ ਲਾ ਕੇ ਉਥੋਂ ਦੋ ਸੋਨੇ ਦੀਆਂ ਅੰਗੂਠੀਆਂ, ਦੋ ਜੋੜੇ ਸੋਨੇ ਦੇ ਟਾਪਸ, ਡੇਢ ਲੱਖ ਦੀ ਨਕਦੀ ਚੋਰੀ ਕਰ ਕੇ ਲੈ ਗਏ। ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
