ਗੋਦਾਮ ''ਚੋਂ ਨਕਦੀ ਤੇ ਸਾਮਾਨ ਚੋਰੀ

Monday, Apr 30, 2018 - 01:17 AM (IST)

ਗੋਦਾਮ ''ਚੋਂ ਨਕਦੀ ਤੇ ਸਾਮਾਨ ਚੋਰੀ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਗੋਦਾਮ 'ਚ ਦਾਖਲ ਹੋ ਕੇ ਮਾਲਕ ਦੀ ਕੁੱਟ-ਮਾਰ ਕਰਦਿਆਂ ਸਾਮਾਨ ਚੋਰੀ ਕਰ ਕੇ ਲਿਜਾਣ 'ਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਅਮਰਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਪਵਿੱਤਰ ਸਿੰਘ ਨੇ ਦੱਸਿਆ ਕਿ ਮੁਦਈ ਸਤਪਾਲ ਭੁਟੇਜਾ ਪੁੱਤਰ ਜਗਦੀਸ਼ ਭੁਟੇਜਾ ਵਾਸੀ ਜਾਮਾ ਮਸਜਿਦ ਮਾਲੇਰਕੋਟਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਬਾਹੱਦ ਪਿੰਡ ਸਾਦਤਪੁਰ 'ਚ ਬੀ. ਕੇ. ਐਸੋਸੀਏਟ ਟਾਫੀਆਂ ਆਦਿ ਦਾ ਹੋਲਸੇਲ ਦਾ ਗੋਦਾਮ ਹੈ। ਉਹ ਆਪਣੇ ਗੋਦਾਮ 'ਚ ਸੁੱਤਾ ਪਿਆ ਸੀ ਕਿ ਸਵੇਰੇ ਕਰੀਬ 3.30 ਵਜੇ ਰੌਲਾ ਸੁਣ ਕੇ ਜਾਗ ਗਿਆ। ਜਦੋਂ ਉਸ ਨੇ ਆਵਾਜ਼ ਮਾਰੀ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਕਮਰੇ ਦਾ ਸ਼ੀਸ਼ੇ ਵਾਲਾ ਗੇਟ ਤੋੜ ਦਿੱਤਾ ਅਤੇ ਦਫਤਰ ਦੀ ਚਾਬੀ ਦੀ ਮੰਗ ਕੀਤੀ। ਚਾਬੀ ਦੇਣ ਤੋਂ ਮਨ੍ਹਾ ਕਰਨ 'ਤੇ ਉਕਤ ਦੋਸ਼ੀਆਂ ਨੇ ਉਸ ਦੀ ਕੁੱਟ-ਮਾਰ ਕੀਤੀ ਤੇ ਚਾਬੀ ਖੋਹ ਕੇ ਦਫਤਰ ਅਤੇ ਗੋਦਾਮ 'ਚੋਂ ਨਕਦੀ ਅਤੇ ਸਾਮਾਨ ਚੋਰੀ ਕਰ ਕੇ ਲੈ ਗਏ। 


Related News