ਘਰ ''ਚੋਂ 4 ਲੱਖ ਦੀ ਨਕਦੀ, 200 ਪਾਊਂਡ, 32 ਬੌਰ ਪਿਸਤੌਲ, 4 ਗੋਲੀਆਂ ਚੋਰੀ

Monday, Dec 04, 2017 - 07:18 AM (IST)

ਘਰ ''ਚੋਂ 4 ਲੱਖ ਦੀ ਨਕਦੀ, 200 ਪਾਊਂਡ, 32 ਬੌਰ ਪਿਸਤੌਲ, 4 ਗੋਲੀਆਂ ਚੋਰੀ

ਜਲੰਧਰ, 3 ਦਸੰਬਰ (ਰਾਜੇਸ਼)-ਰਿਸ਼ਤੇਦਾਰ ਦੇ ਵਿਆਹ 'ਚ ਗਏ ਰਿਟਾਇਰਡ ਡਾਕਟਰ ਦੇ ਘਰੋਂ ਚੋਰਾਂ ਨੇ ਲੱਖਾਂ ਦੀ ਨਕਦੀ ਚੋਰੀ ਕਰ ਲਈ। ਇੰਨਾ ਹੀ ਨਹੀਂ ਚੋਰ ਜਾਂਦੇ ਹੋਏ ਉਸ ਦੇ ਬੇਟੇ ਦੀ ਲਾਇਸੈਂਸੀ ਪਿਸਤੌਲ ਵੀ ਚੋਰੀ ਕਰ ਕੇ ਲੈ ਗਏ। ਡਾ. ਸਵਿੰਦਰ ਸਿੰਘ ਨਿਵਾਸੀ 103 ਸ਼ੰਕਰ ਗਾਰਡਨ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਦਾ ਵਿਆਹ ਸੀ ਤੇ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ 3 ਦਿਨ ਲਈ ਤਰਨਤਾਰਨ ਗਏ ਹੋਏ ਸਨ ਕਿ ਜਦ ਦੇਰ ਸ਼ਾਮ ਵਾਪਸ ਆਏ ਤਾਂ ਦੇਖਿਆ ਕਿ ਛੱਤ ਤੋਂ ਲਾਬੀ ਦੇ ਤਾਲੇ ਤੋੜ ਕੇ ਚੋਰ ਘਰ ਦੇ ਅੰਦਰ ਦਾਖਲ ਹੋਏ, ਉਹ ਘਰ ਦੀ ਅਲਮਾਰੀ 'ਚ ਪਈ 4 ਲੱਖ ਰੁਪਏ ਦੀ ਨਕਦੀ, 200 ਪਾਊਂਡ ਅਤੇ ਜਾਂਦੇ ਸਮੇਂ ਉਸ ਦੇ ਬੇਟੇ ਰੁਪਿੰਦਰ ਦੀ 32 ਬੋਰ ਦੀ ਪਿਸਤੌਲ ਅਤੇ 4 ਗੋਲੀਆਂ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਨੰ. 6 ਦੇ ਇੰਸਪੈਕਟਰ ਵਿਮਲ ਕਾਂਤ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪੁਲਸ ਨੇ ਇਸ ਸਬੰਧ 'ਚ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ।


Related News