ਔਰਤ ''ਤੇ ਧੋਖਾਦੇਹੀ ਕਰਨ ਦੇ ਦੋਸ਼ ''ਚ ਕੇਸ ਦਰਜ

11/18/2017 12:14:20 AM

ਗੁਰਦਾਸਪੁਰ,   (ਵਿਨੋਦ)-  ਇਕ ਔਰਤ ਵੱਲੋਂ ਪੁਰਾਣੀ ਕਾਰ ਖਰੀਦ ਕੇ ਨਾ ਤਾਂ ਬੈਂਕ ਦੀਆਂ ਕਿਸ਼ਤਾਂ ਅਦਾ ਕੀਤੀਆਂ ਗਈਆਂ ਅਤੇ ਨਾ ਹੀ ਕਾਰ ਵਾਪਸ ਕੀਤੀ ਗਈ, ਜਿਸ ਕਾਰਨ ਕਾਹਨੂੰਵਾਨ ਪੁਲਸ ਨੇ ਉਕਤ ਮਹਿਲਾ ਦੇ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ ਪਰ ਔਰਤ ਫਰਾਰ ਦੱਸੀ ਜਾ ਰਹੀ ਹੈ।
ਕਾਹਨੂੰਵਾਨ ਪੁਲਸ ਸਟੇਸ਼ਨ 'ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਮੰਗਲ ਸਿੰਘ ਪੁੱਤਰ ਰੂਪ ਸਿੰਘ ਨਿਵਾਸੀ ਪਿੰਡ ਕੂਟ ਨੇ ਉਸ ਤੋਂ ਮਾਰੂਤੀ ਸ਼ੋਅਰੂਮ ਪਠਾਨਕੋਟ ਤੋਂ ਇਕ ਕਾਰ ਖਰੀਦੀ ਸੀ ਅਤੇ ਉਸ ਸਬੰਧੀ ਬੈਂਕ ਆਫ ਇੰਡੀਆਂ ਤੋਂ ਲੋਨ ਲਿਆ ਸੀ ਅਤੇ ਵਿਧੀਵਤ ਟਰਾਂਸਪੋਰਟ ਵਿਭਾਗ ਤੋਂ ਪੰਜੀਕਰਨ ਕਰਵਾ ਕੇ ਨੰਬਰ ਲਿਆ। ਮੰਗਲ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਦੋਸ਼ ਲਾਇਆ ਕਿ ਇਹ ਕਾਰ ਉਸ ਨੇ ਇਕ ਮਹਿਲਾ ਕਸ਼ਮੀਰ ਕੌਰ ਪਤਨੀ ਅਵਤਾਰ ਸਿੰਘ ਨਿਵਾਸੀ ਲਦੜਾ ਪੁਲਸ ਸਟੇਸ਼ਨ ਨਕੋਦਰ ਨੂੰ ਵੇਚ ਦਿੱਤੀ। 
ਇਸ ਸਬੰਧੀ ਮੈਂ ਕਸ਼ਮੀਰ ਕੌਰ ਤੋਂ 1 ਲੱਖ 62 ਹਜ਼ਾਰ ਰੁਪਏ ਨਕਦ ਲੈ ਲਏ ਅਤੇ ਬਾਕੀ ਦੀ ਰਾਸ਼ੀ ਬੈਂਕ 'ਚ ਕਿਸ਼ਤਾਂ ਦੇ ਰੂਪ 'ਚ ਜਮ੍ਹਾ ਕਰਵਾਉਣ ਸਬੰਧੀ ਲਿਖਤੀ ਸਮਝੌਤਾ ਹੋਇਆ ਪਰ ਕਸ਼ਮੀਰ ਕੌਰ ਨੇ ਕਾਰ ਖਰੀਦਣ ਤੋਂ ਬਾਅਦ ਬੈਂਕ 'ਚ ਕੋਈ ਰਾਸ਼ੀ ਜਮ੍ਹਾ ਨਹੀਂ ਕਰਵਾਈ ਅਤੇ ਲਗਭਗ 80 ਹਜ਼ਾਰ ਰੁਪਏ ਬੈਂਕ ਦਾ ਬਕਾਇਆ ਅਦਾ ਨਾ ਹੋਇਆ। 
ਹੁਣ ਕਸ਼ਮੀਰ ਕੌਰ ਨਾ ਤਾਂ ਬੈਂਕ 'ਚ ਪੈਸੇ ਜਮ੍ਹਾ ਕਰਵਾ ਰਹੀ ਹੈ ਅਤੇ ਨਾ ਹੀ ਕਾਰ ਵਾਪਸ ਕਰ ਰਹੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ-ਪੜਤਾਲ ਕਰਨ ਤੋਂ ਬਾਅਦ ਕਸ਼ਮੀਰ ਕੌਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਪਰ ਉਹ ਫਰਾਰ ਹੈ।


Related News